Distance between refrigerator and wall: ਫਰਿੱਜ ਤੇ ਕੰਧ ਵਿਚਕਾਰ ਕਿੰਨੀ ਹੋਣੀ ਚਾਹੀਦੀ ਘੱਟੋ-ਘੱਟ ਦੂਰੀ? ਗਲਤੀ ਨਾਲ ਕੰਪ੍ਰੈਸਰ ਹੋ ਸਕਦੈ ਬਰਬਾਦ!
Distance between refrigerator and wall: ਗਰਮੀਆਂ ਦੇ ਮੌਸਮ ‘ਚ ਫਰਿੱਜ ਦੀ ਬਾਡੀ ਬਹੁਤ ਗਰਮ ਹੋ ਜਾਂਦੀ ਹੈ ਤੇ ਕੰਪ੍ਰੈਸ਼ਰ ‘ਚ ਓਵਰਹੀਟਿੰਗ ਦੀ ਸਮੱਸਿਆ ਹੋ ਜਾਂਦੀ ਹੈ।
Distance between refrigerator and wall: ਗਰਮੀ ਦੇ ਮੌਸਮ ਕਾਰਨ ਘਰ ਦਾ ਹਰ ਇਲੈਕਟ੍ਰਾਨਿਕ ਉਪਕਰਨ ਓਵਰਹੀਟਿੰਗ ਦਾ ਸ਼ਿਕਾਰ ਹੋ ਰਿਹਾ ਹੈ। ਏਸੀ, ਫਰਿੱਜ ਜਾਂ ਟੀਵੀ ਵਰਗੀ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਪਤਾ ਲੱਗਦਾ ਹੈ ਕਿ ਗਰਮੀ ਉਨ੍ਹਾਂ ਨੂੰ ਕਿੰਨਾ ਪ੍ਰਭਾਵਿਤ ਕਰ ਰਹੀ ਹੈ। ਇਸ ਦੌਰਾਨ ਜੇਕਰ ਫਰਿੱਜ਼ ਦੀ ਗੱਲ ਕਰੀਏ ਤਾਂ ਗਰਮੀ ਕਾਰਨ ਇਸ ਦੀ ਬਾਡੀ ਹਰ ਪਾਸਿਓਂ ਪੂਰੀ ਤਰ੍ਹਾਂ ਗਰਮ ਰਹਿੰਦੀ ਹੈ।
ਆਮ ਤੌਰ ਉਪਰ ਏਸੀ ਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਉਣ ਲਈ ਕਿਹਾ ਜਾਂਦਾ ਹੈ ਕਿ ਇਸ ਨੂੰ ਨਿਯਮਤ ਅੰਤਰਾਲ ‘ਤੇ ਬੰਦ ਕਰਨਾ ਚਾਹੀਦਾ ਹੈ ਪਰ ਜੇਕਰ ਫਰਿੱਜ ਦੀ ਗੱਲ ਕਰੀਏ ਤਾਂ ਅਸੀਂ ਇਸ ਨੂੰ 24 ਘੰਟੇ ਚਲਾਉਂਦੇ ਹਾਂ। ਗਰਮੀਆਂ ਦੌਰਾਨ, ਫਰਿੱਜ ਦਾ ਕੰਪ੍ਰੈਸ਼ਰ ਬਹੁਤ ਤੇਜ਼ੀ ਨਾਲ ਗਰਮ ਹੁੰਦਾ ਹੈ, ਜੋ ਇਸ ਦੀ ਕੂਲਿੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਫਰਿੱਜ ਦਾ ਕੰਪ੍ਰੈਸਰ ਗਰਮੀਆਂ ਵਿੱਚ ਬੰਦ ਨਾ ਹੋਵੇ?
ਜੇਕਰ ਫਰਿੱਜ ਪੁਰਾਣਾ ਹੈ ਤਾਂ ਇਹ ਯਕੀਨੀ ਤੌਰ ‘ਤੇ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ ਤੇ ਪੁਰਾਣੇ ਮਾਡਲ ਜ਼ਿਆਦਾ ਗਰਮੀ ਪੈਦਾ ਕਰਦੇ ਹਨ। ਕਿਸੇ ਵੀ ਫਰਿੱਜ ਲਈ ਇਸ ਦੇ ਪਿੱਛੇ ਲੋੜੀਂਦੀ ਖਾਲੀ ਥਾਂ ਹੋਣੀ ਜ਼ਰੂਰੀ ਹੈ। ਜੇਕਰ ਤੁਸੀਂ ਫਰਿੱਜ ਨੂੰ ਕੰਧ ਦੇ ਨੇੜੇ ਰੱਖਦੇ ਹੋ, ਤਾਂ ਇਸ ਦੇ ਕੰਪ੍ਰੈਸਰ ਤੱਕ ਹਵਾ ਨਹੀਂ ਜਾਵੇਗੀ ਤੇ ਇਹ ਤੇਜ਼ੀ ਨਾਲ ਗਰਮ ਹੋ ਸਕਦਾ ਹੈ, ਜਿਸ ਕਾਰਨ ਇਸ ਦੀ ਮੋਟਰ ਵਿੱਚ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ।
ਜੇਕਰ ਤੁਹਾਡੇ ਫਰਿੱਜ ਦਾ ਮਾਡਲ ਕਈ ਸਾਲ ਪੁਰਾਣਾ ਹੈ ਤਾਂ ਸੰਭਵ ਹੈ ਕਿ ਇਸ ਵਿੱਚ ਅਮੋਨੀਆ ਗੈਸ ਦੀ ਵਰਤੋਂ ਕੀਤੀ ਗਈ ਹੋਵੇ। ਇਹ ਗੈਸਾਂ ਜਲਣਸ਼ੀਲ ਹਨ ਤੇ ਗੈਸ ਲੀਕ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ।
ਫਰਿੱਜ ਕੰਧ ਤੋਂ ਕਿੰਨੀ ਦੂਰ ਹੋਣਾ ਚਾਹੀਦਾ?
ਬਹੁਤ ਸਾਰੇ ਲੋਕ ਜਗ੍ਹਾ ਬਚਾਉਣ ਲਈ ਫਰਿੱਜ ਨੂੰ ਕੰਧ ਦੇ ਨੇੜੇ ਰੱਖਦੇ ਹਨ ਪਰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਕਿਹਾ ਜਾਂਦਾ ਹੈ ਕਿ ਫਰਿੱਜ ਤੇ ਕੰਧ ਵਿਚਕਾਰ ਘੱਟੋ-ਘੱਟ 4-6 ਇੰਚ ਦੀ ਜਗ੍ਹਾ ਹੋਣੀ ਚਾਹੀਦੀ ਹੈ। ਹਰ ਕੰਪ੍ਰੈਸਰ ਲਈ ਕੁਝ ਸ਼ੋਰ ਕਰਨਾ ਆਮ ਗੱਲ ਹੈ, ਪਰ ਜੇਕਰ ਤੁਹਾਡਾ ਕੰਪ੍ਰੈਸਰ ਬਹੁਤ ਉੱਚੀ ਆਵਾਜ਼ ਕਰ ਰਿਹਾ ਹੈ ਜਾਂ ਬਿਲਕੁਲ ਵੀ ਕੋਈ ਸ਼ੋਰ ਨਹੀਂ ਹੈ ਤਾਂ ਇਸ ਵੱਲ ਧਿਆਨ ਦੇਣ ਦੀ ਲੋੜ ਹੈ।
ਸਫ਼ਾਈ- ਅਸੀਂ ਫਰਿੱਜ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਦੇ ਹਾਂ ਪਰ ਇਸ ਦੇ ਬਾਹਰਲੇ ਹਿੱਸੇ ਵੱਲ ਧਿਆਨ ਨਹੀਂ ਦਿੰਦੇ ਪਰ ਜੇਕਰ ਤੁਸੀਂ ਫਰਿੱਜ ਤੋਂ ਚੰਗੀ ਕੂਲਿੰਗ ਚਾਹੁੰਦੇ ਹੋ, ਤਾਂ ਕੁਇਲਾਂ ਤੇ ਵੈਂਟਾਂ ‘ਤੇ ਪਿਛਲੇ ਪਾਸੇ ਧੂੜ ਇਕੱਠੀ ਨਾ ਹੋਣ ਦਿਓ ਤੇ ਨਿਯਮਿਤ ਤੌਰ ‘ਤੇ ਉਨ੍ਹਾਂ ਦੀ ਸਫਾਈ ਕਰਦੇ ਰਹੋ।
ਸਾਮਾਨ ਭਰਨਾ ਖਤਰਨਾਕ - ਫਰਿੱਜ ਨੂੰ ਸਟੋਰ ਰੂਮ ਦੇ ਤੌਰ ‘ਤੇ ਨਾ ਵਰਤੋ। ਭਾਵ, ਜੇਕਰ ਤੁਸੀਂ ਫਰਿੱਜ ਵਿੱਚ ਬਹੁਤ ਸਾਰੀਆਂ ਚੀਜ਼ਾਂ ਭਰਦੇ ਹੋ, ਤਾਂ ਹਵਾ ਦਾ ਸੰਚਾਰ ਸੰਭਵ ਨਹੀਂ ਹੋਵੇਗਾ ਤੇ ਕੂਲਿੰਗ ਸਹੀ ਤਰ੍ਹਾਂ ਨਹੀਂ ਹੋਵੇਗੀ।
ਜੇਕਰ ਫਰਿੱਜ ਕਾਫੀ ਪੁਰਾਣਾ ਹੈ ਤਾਂ ਇਸ ਦੀ ਜ਼ਿਆਦਾ ਦੇਖਭਾਲ ਦੀ ਲੋੜ ਹੈ। ਇਸ ਲਈ, 10 ਸਾਲ ਤੋਂ ਪੁਰਾਣੇ ਉਪਕਰਣਾਂ ਦੀ ਸਾਲ ਵਿੱਚ ਇੱਕ ਵਾਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਥੋੜ੍ਹਾ ਜਿਹਾ ਵੀ ਮਹਿਸੂਸ ਕਰਦੇ ਹੋ ਕਿ ਕੂਲਿੰਗ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਕਿਸੇ ਪੇਸ਼ੇਵਰ ਤਕਨੀਸ਼ੀਅਨ ਨੂੰ ਕਾਲ ਕਰੋ।