WhatsApp 'ਤੇ ਇੰਝ ਕਰ ਸਕਦੇ ਹੋ ‘Secret Chat’, ਆਟੋਮੈਟਿਕ ਡਿਲੀਟ ਹੋ ਜਾਣਗੇ ਮੈਸੇਜ
ਕੰਪਨੀ ਅਨੁਸਾਰ ਡਿਸਅਪੀਅਰਿੰਗ ਫ਼ੀਚਰ ਨੂੰ ਸੈਟਿੰਗਜ਼ ’ਚ ਜਾ ਕੇ ਆਨ ਕਰਨ ਤੋਂ ਬਾਅਦ ਸੱਤ ਦਿਨਾਂ ਅੰਦਰ ਮੈਸੇਜ ਆਪਣੇ-ਆਪ ਹੀ ਗ਼ਾਇਬ ਹੋ ਜਾਣਗੇ। ਇਸ ਤੋਂ ਇਲਾਵਾ ਵ੍ਹਟਸਐਪ ਉੱਤੇ ਯੂਜ਼ਰ ਮੈਸੇਜ ਨਾਲ ਟਾਈਮ ਸੈੱਟ ਕਰ ਸਕੋਗੇ। ਫਿਰ ਤੈਅ ਕੀਤੇ ਸਮੇਂ ਬਾਅਦ ਮੈਸੇਜ ਆਪੇ ਡਿਲੀਟ ਹੋ ਜਾਵੇਗਾ।
ਵ੍ਹਟਸਐਪ ਦੇ ਇਸ ਫ਼ੀਚਰ ਦੀ ਮਦਦ ਨਾਲ ਤੁਸੀਂ ਆਪਣੀ ਪਰਸਨਲ ਚੈਟਿੰਗ ਨੂੰ ਸੀਕ੍ਰੇਟ ਰੱਖ ਸਕੋਗੇ ਭਾਵ ਤੁਹਾਡੀ ਇਜਾਜ਼ਤ ਤੋਂ ਬਗ਼ੈਰ ਤੁਹਾਡੇ ਮੈਸੇਜ ਨਾ ਕੋਈ ਵੇਖ ਸਕੇਗਾ ਤੇ ਨਾ ਹੀ ਪੜ੍ਹ ਸਕੇਗਾ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗੀ।
ਹਾਲੇ ਤੱਕ ਕਰੋੜਾਂ ਯੂਜ਼ਰਜ਼ ਆਪਣਾ ਮੈਸੇਜ ਸੀਕ੍ਰੇਟ ਰੱਖਣ ਲਈ ਆਰਕਾਈਵ ਚੈਟ ਦਾ ਵਿਕਲਪ ਚੁਣਦੇ ਸਨ ਜਾਂ ਫਿਰ ਉਨ੍ਹਾਂ ਨੂੰ ਮੇਨੁਅਲ ਸਾਰੇ ਮੈਸੇਜ ਡਿਲੀਟ ਕਰਨੇ ਪੈਂਦੇ ਸਨ। ਇਸੇ ਪਰੇਸ਼ਾਨੀ ਨੂੰ ਖ਼ਤਮ ਕਰਨ ਲਈ ਵ੍ਹਟਸਐਪ ਨੇ ਡਿਸਅਪੀਅਰਿੰਗ ਮੈਸੇਜ (Disappearing Message) ਫ਼ੀਚਰ ਲਾਂਚ ਕੀਤਾ ਸੀ ਪਰ ਅੱਜ ਵੀ ਕਈ ਲੋਕ ਇਸ ਦੇ ਫ਼ਾਇਦਿਆਂ ਤੋਂ ਅਣਜਾਣ ਹਨ।
ਕੰਪਨੀ ਅਨੁਸਾਰ ਡਿਸਅਪੀਅਰਿੰਗ ਫ਼ੀਚਰ ਨੂੰ ਸੈਟਿੰਗਜ਼ ’ਚ ਜਾ ਕੇ ਆਨ ਕਰਨ ਤੋਂ ਬਾਅਦ ਸੱਤ ਦਿਨਾਂ ਅੰਦਰ ਮੈਸੇਜ ਆਪਣੇ-ਆਪ ਹੀ ਗ਼ਾਇਬ ਹੋ ਜਾਣਗੇ। ਇਸ ਤੋਂ ਇਲਾਵਾ ਵ੍ਹਟਸਐਪ ਉੱਤੇ ਯੂਜ਼ਰ ਮੈਸੇਜ ਨਾਲ ਟਾਈਮ ਸੈੱਟ ਕਰ ਸਕੋਗੇ। ਫਿਰ ਤੈਅ ਕੀਤੇ ਸਮੇਂ ਬਾਅਦ ਮੈਸੇਜ ਆਪੇ ਡਿਲੀਟ ਹੋ ਜਾਵੇਗਾ।
ਡਿਸਅਪੀਅਰਿੰਗ ਮੇਸੇਜ ਫ਼ੀਚਰ ਨੂੰ ਐਕਟੀਵੇਟ ਕਰਨਾ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ ਉਸ ਚੈਟ ਨੂੰ ਓਪਨ ਕਰੋ, ਜਿਸ ਦੇ ਮੈਸੇਜ ਤੁਸੀਂ ਆਟੋਮੈਟਿਕ ਡਿਲੀਟ ਉੱਤੇ ਲਾਉਣਾ ਚਾਹੁੰਦੇ ਹੋ। ਫਿਰ ਉਸ ਦੀ ਪ੍ਰੋਫ਼ਾਈਲ ਤਸਵੀਰ ਉੱਤੇ ਦਿੱਤੇ ਨਾਂਅ ਉੱਤੇ ਕਲਿੱਕ ਕਰੋ। ਇੱਥੇ ਤੁਹਾਨੂੰ ਡਿਸਅਪੀਅਰਿੰਗ ਮੈਸੇਜ ਦੀ ਆੱਪਸ਼ਨ ਮਿਲੇਗੀ ਉਸ ਨੂੰ ਆੱਨ ਕਰ ਦੇਵੋ।
ਇਸ ਤੋਂ ਇਲਾਵਾ ਵ੍ਹਟਸਐਪ ਨੇ ਫ਼ਿੰਗਰ-ਪ੍ਰਿੰਟ ਲੌਕ ਦੀ ਆੱਪਸ਼ਨ ਵੀ ਦਿੱਤੀ ਹੈ, ਜਿਸ ਦੀ ਮਦਦ ਨਾਲ ਤੁਹਾਡੀ ਚੈਟਸ ਹੋਰ ਕੋਈ ਨਹੀਂ ਪੜ੍ਹ ਸਕੇਗਾ। ਜੇ ਕੋਈ ਮੈਸੇਜ ਪੜ੍ਹਨਾ ਵੀ ਚਾਹੇਗਾ, ਤਾਂ ਪਹਿਲਾਂ ਉਸ ਨੂੰ ਤੁਹਾਡੀ ਇਜਾਜ਼ਤ ਲੈਣੀਲ ਪਵੇਗੀ। ਇਸ ਨੂੰ ਵੀ ਤੁਸੀਂ ਫ਼ੋਨ ਦੀ ਸੈਟਿੰਗਜ਼ ਤੋਂ ਬਾਅਦ ਪ੍ਰਾਈਵੇਸੀ ਆੱਪਸ਼ਨ ਉੱਤੇ ਕਲਿੱਕ ਕਰ ਕੇ ਸ਼ੁਰੂ ਕਰ ਸਕਦੇ ਹੋ। ਕੁੱਲ ਮਿਲਾ ਕੇ ਕਿਹਾ ਜਾਵੇ, ਤਾਂ ਇਸ ਨਾਲ ਤੁਹਾਡੀ ਚੈਟਿੰਗ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗੀ।