WhatsApp 'ਚ ਆ ਰਿਹਾ ਹੈ ਨਵਾਂ ਫੀਚਰ, ਬਿਨਾਂ ਚੈਟ 'ਚ ਜਾਏ ਬਾਹਰੋਂ ਹੀ ਲੋਕਾਂ ਨੂੰ ਕਰ ਸਕੋਗੇ ਬਲਾਕ
WhatsApp User: ਵਟਸਐਪ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਯੂਜ਼ਰ ਲੋਕਾਂ ਨੂੰ ਆਪਣੀ ਚੈਟ ਲਿਸਟ 'ਚੋਂ ਹੀ ਬਲਾਕ ਕਰ ਸਕਣਗੇ। ਮਤਲਬ ਹੁਣ ਤੁਹਾਨੂੰ ਬਾਹਰੋਂ ਬਲਾਕ ਦਾ ਵਿਕਲਪ ਮਿਲੇਗਾ।
WhatsApp New Feature: ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਲੋਕ WhatsApp ਦੀ ਵਰਤੋਂ ਕਰਦੇ ਹਨ। ਇਸ ਇੰਸਟੈਂਟ ਮੈਸੇਜਿੰਗ ਐਪ ਦੀ ਵਰਤੋਂ ਨਾ ਸਿਰਫ ਨਿੱਜੀ ਗੱਲਬਾਤ ਲਈ ਕੀਤੀ ਜਾਂਦੀ ਹੈ, ਬਲਕਿ ਪੇਸ਼ੇਵਰ ਕੰਮ ਲਈ ਵੀ, ਸਰਕਾਰ ਦੇ ਵੱਡੇ ਅਪਡੇਟਸ ਵੀ ਅੱਜ ਇਸ ਐਪ ਰਾਹੀਂ ਜਾਂਦੇ ਹਨ। ਮੈਟਾ ਇਸ ਐਪ 'ਤੇ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੌਰਾਨ ਖ਼ਬਰ ਹੈ ਕਿ WhatsApp ਜਲਦ ਹੀ ਐਪ 'ਚ ਇੱਕ ਨਵਾਂ ਫੀਚਰ ਜੋੜਨ ਜਾ ਰਿਹਾ ਹੈ। ਇਸ ਦੇ ਤਹਿਤ ਯੂਜ਼ਰ ਲੋਕਾਂ ਨੂੰ ਚੈਟ ਲਿਸਟ ਤੋਂ ਹੀ ਬਲਾਕ ਕਰ ਸਕਣਗੇ। ਇਸ ਬਾਰੇ ਜਾਣੋ।
ਵਟਸਐਪ ਦੇ ਵਿਕਾਸ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਦੇ ਮੁਤਾਬਕ, WhatsApp ਚੈਟ ਲਿਸਟ 'ਚ ਬਲਾਕ ਫੀਚਰ ਨੂੰ ਜੋੜਨ ਵਾਲਾ ਹੈ। ਯਾਨੀ ਨਵੀਂ ਅਪਡੇਟ 'ਚ ਲੋਕਾਂ ਨੂੰ ਚੈਟ ਲਿਸਟ 'ਚ ਹੀ ਬਲਾਕ ਆਪਸ਼ਨ ਦੇਖਣ ਨੂੰ ਮਿਲੇਗਾ। ਹੁਣ ਜੇਕਰ ਕੋਈ ਵਿਅਕਤੀ ਚੈਟ ਲਿਸਟ ਨੂੰ ਖੋਲ੍ਹਦਾ ਹੈ ਤਾਂ ਇੱਥੇ ਉਸ ਨੂੰ ਉੱਪਰ ਸੱਜੇ ਕੋਨੇ 'ਤੇ ਬਲਾਕ ਦਾ ਵਿਕਲਪ ਨਹੀਂ ਦਿਸਦਾ ਹੈ। ਸਿਰਫ ਨਿਊ ਗਰੁੱਪ, ਨਿਊ ਬ੍ਰਾਡਕਾਸਟ, ਲਿੰਕ ਡਿਵਾਈਸ, ਸਟਾਰ ਮੈਸੇਜ, ਪੇਮੈਂਟ ਅਤੇ ਸੈਟਿੰਗਸ ਦਾ ਵਿਕਲਪ ਦਿਖਾਈ ਦਿੰਦਾ ਹੈ। ਪਰ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਇੱਥੇ ਬਲਾਕ ਦਾ ਆਪਸ਼ਨ ਵੀ ਦੇਖਣ ਨੂੰ ਮਿਲੇਗਾ ਅਤੇ ਉਹ ਲੋਕਾਂ ਨੂੰ ਬਲਾਕ ਕਰ ਸਕਣਗੇ। ਨਵੇਂ ਫੀਚਰ ਨੂੰ ਕਦੋਂ ਤੱਕ ਰੋਲਆਊਟ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਪਰ ਹਮੇਸ਼ਾ ਦੀ ਤਰ੍ਹਾਂ ਇਹ ਪਹਿਲਾਂ ਬੀਟਾ ਵਰਜ਼ਨ 'ਚ ਆਵੇਗਾ।
ਵਰਤਮਾਨ ਵਿੱਚ ਇਸ ਤਰ੍ਹਾਂ ਕਰ ਸਕਦੇ ਹੋ ਕਿਸੇ ਨੂੰ ਬਲੌਕ- ਜੇਕਰ ਤੁਸੀਂ ਵਟਸਐਪ 'ਤੇ ਕਿਸੇ ਨੂੰ ਬਲਾਕ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਉਸ ਚੈਟ ਲਿਸਟ 'ਤੇ ਜਾਣਾ ਹੋਵੇਗਾ ਜਿਸ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ। ਚੈਟ ਵਿੰਡੋ 'ਤੇ ਆਉਣ 'ਤੇ, ਉੱਪਰ ਸੱਜੇ ਕੋਨੇ 'ਤੇ ਦਿਖਾਈ ਦੇਣ ਵਾਲੇ 3 ਬਿੰਦੀਆਂ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਬਲਾਕ ਦਾ ਵਿਕਲਪ ਦਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਬਲਾਕ 'ਤੇ ਕਲਿੱਕ ਕਰਦੇ ਹੋ, ਤੁਹਾਨੂੰ ਪੁਸ਼ਟੀ ਕਰਨੀ ਹੋਵੇਗੀ, ਜਿਸ ਤੋਂ ਬਾਅਦ ਸਾਹਮਣੇ ਵਾਲੇ ਵਿਅਕਤੀ ਨੂੰ ਤੁਹਾਡੀ ਚੈਟ ਸੂਚੀ ਤੋਂ ਬਲਾਕ ਕਰ ਦਿੱਤਾ ਜਾਵੇਗਾ ਅਤੇ ਫਿਰ ਉਹ ਨਾ ਤਾਂ ਤੁਹਾਡਾ ਔਨਲਾਈਨ ਸਟੇਟਸ ਦੇਖ ਸਕੇਗਾ ਅਤੇ ਨਾ ਹੀ ਤੁਹਾਨੂੰ ਮੈਸੇਜ ਭੇਜ ਸਕੇਗਾ।
ਇਹ ਵੀ ਪੜ੍ਹੋ: Funny Video: ਕਮਰੇ 'ਚ ਸੌਂ ਰਹੇ ਵਿਅਕਤੀ 'ਤੇ ਬਾਂਦਰ ਨੇ ਅਚਾਨਕ ਕੀਤਾ ਹਮਲਾ, ਵੀਡੀਓ ਦੇਖ ਹੱਸ-ਹੱਸ ਕਮਲੇ ਹੋ ਜਾਉਗੇ
ਇਸ ਤੋਂ ਇਲਾਵਾ ਇਸ ਸਾਲ ਯੂਜ਼ਰਸ ਨੂੰ ਵਟਸਐਪ 'ਤੇ ਸਟੇਟਸ ਰਿਪੋਰਟ ਕਰਨ ਅਤੇ ਗਾਇਬ ਹੋ ਰਹੇ ਮੈਸੇਜ ਨੂੰ ਸੇਵ ਕਰਨ ਦਾ ਫੀਚਰ ਵੀ ਮਿਲੇਗਾ। ਫਿਲਹਾਲ ਇਨ੍ਹਾਂ ਦੀ ਟੈਸਟਿੰਗ ਚੱਲ ਰਹੀ ਹੈ ਜੋ ਜਲਦੀ ਹੀ ਰੋਲਆਊਟ ਕਰ ਦਿੱਤੀ ਜਾਵਗੀ।
ਇਹ ਵੀ ਪੜ੍ਹੋ: Viral News: ਬੁਆਏਫ੍ਰੈਂਡ ਹੈ... ਫਿਰ ਵੀ ਔਰਤ ਨੇ ਰਜਾਈ ਨਾਲ ਕੀਤਾ ਵਿਆਹ, ਕਿਹਾ- ਨਹੀਂ ਛੱਡਾਂਗੀ ਸਾਥ