ਪੜਚੋਲ ਕਰੋ
(Source: ECI/ABP News)
ਵ੍ਹੱਟਸਐਪ ‘ਚ ਸ਼ਾਮਲ ਹੋਇਆ ਮਲਟੀ-ਡਿਵਾਈਸ ਫੀਚਰ, ਹੁਣ ਇਕੋ ਸਮੇਂ ਮਲਟੀਪਲ ਡਿਵਾਈਸਿਸ ‘ਚ ਚਲੇਗਾ ਐਪ
ਵ੍ਹੱਟਸਐਪ ਲਗਾਤਾਰ ਆਪਣੀ ਫੀਚਰਜ਼ ਨੂੰ ਅਪਡੇਟ ਕਰਦਾ ਰਿਹਾ ਹੈ। ਇਸ ਸੀਰੀਜ਼ ‘ਚ ਉਸਨੇ ਇੱਕ ਨਵਾਂ ਫੀਚਰ ਅਪਡੇਟ ਕੀਤਾ ਹੈ। ਇਸ ਫੀਚਰ ਦਾ ਨਾਂ ਮਲਟੀ-ਡਿਵਾਈਸ ਫੀਚਰ ਹੈ, ਜਿਸ ਦੇ ਜ਼ਰੀਏ ਕਈ ਵੱਖ-ਵੱਖ ਡਿਵਾਈਸਜ਼ ‘ਚ ਵ੍ਹੱਟਸਐਪ ਇਕੋ ਸਮੇਂ ਲੌਗ ਇਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਨੂੰ ਅਧਿਕਾਰਤ ਤੌਰ ‘ਤੇ ਰਿਲੀਜ਼ ਨਹੀਂ ਕੀਤਾ ਗਿਆ ਹੈ।

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ (Whatsapp) ਬਾਰੇ ਪਹਿਲਾਂ ਖ਼ਬਰ ਆਈ ਸੀ ਕਿ ਇਹ ਮਲਟੀ-ਡਿਵਾਈਸ ਫੀਚਰ (multi device feature) ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰਸ ਨੂੰ ਵੱਖ-ਵੱਖ ਡਿਵਾਈਸਿਜ਼ ਤੋਂ ਲੌਗ ਇਨ ਕਰਨ ਦੀ ਇਜ਼ਾਜਤ ਮਿਲੇਗੀ। ਪਰ ਹੁਣ ਤਾਜ਼ਾ ਐਂਡਰਾਇਡ ਬੀਡਾ (android beta) ਅਪਡੇਟ ‘ਚ ਇਸ ਫੀਚਰ ਨੂੰ ਵੇਖਿਆ ਗਿਆ ਹੈ।
ਵੈਬਟਿਨਫੋ ਮੁਤਾਬਕ, ਵ੍ਹੱਟਸਐਪ ਇਸ ਵੇਲੇ 2.20.143 ਐਂਡਰਾਇਡ ਬੀਟਾ ਅਪਡੇਟ ‘ਤੇ ਕੰਮ ਕਰ ਰਿਹਾ ਹੈ ਅਤੇ ਐਪ ਵਿਚ ਮਲਟੀ-ਡਿਵਾਈਸ ਫੀਚਰ ਦੇ ਸਬੂਤ ਦਿੱਤੇ ਹਨ। ਵੈਬਟਿਨਫੋ ਵਲੋਂ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ ਮੁਤਾਬਕ, ਸਕ੍ਰੀਨ ‘ਤੇ ਲਿਖਿਆ ਸੀ ਐਂਡਰਾਇਡ ਬੀਟਾ ‘ਤੇ ‘ਨਵੇਂ ਡਿਵਾਈਸ ਵਿੱਚ ਲੌਗ ਇਨ ਕਰੋ'। ਸਕ੍ਰੀਨ ‘ਤੇ ਨਜ਼ਰ ਆਏ ਮੈਸੇਜ਼, ‘ਮੋਬਾਈਲ ਡਾਟਾ ਵਰਤੋਂ ਹੌਲੀ ਹੋ ਸਕਦਾ ਹੈ ਅਤੇ ਤੁਹਾਡੀ ਡੇਟਾ ਦੀ ਜ਼ਿਆਦਾ ਵਰਤੋਂ ਹੋ ਸਕਦੀ ਹੈ’। ਇਸਦੇ ਮੁਤਾਬਕ ਡਿਵਾਈਸ ‘ਤੇ ਲੌਗਿੰਗ ਸਿਰਫ ਤਾਂ ਹੀ ਸੰਭਵ ਹੈ ਜਦੋਂ ਤੁਸੀਂ WiFi ਨਾਲ ਕਨੈਕਟਿਡ ਹੋ, ਕਿਉਂਕਿ ‘ਇਹ ਤੁਹਾਡੇ ਮੋਬਾਈਲ ਡਾਟਾ ਦੀ ਵਧੇਰੇ ਵਰਤੋਂ ਕਰ ਸਕਦਾ ਹੈ’।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਦੋਂ ਮਲਟੀ-ਡਿਵਾਈਸ ਫੀਚਰ ਅਧਿਕਾਰਤ ਤੌਰ ‘ਤੇ ਆਉਂਦਾ ਹੈ, ਤਾਂ ਸਾਰੇ ਡਿਵਾਈਸਾਂ ਨੂੰ ਆਉਣ ਵਾਲੇ ਮੈਸੇਜ ਅਤੇ ਕਾਲਾਂ ਦਾ ਅਲਰਟ ਮਿਲੇਗਾ। ਫੀਚਰ ਦੇ ਐਕਟਿਵਿ ਹੋਣ ਤੋਂ ਬਾਅਦ ਸਾਰੀਆਂ ਡਿਵਾਇਸਜ਼ ਸਿੰਕ ਹੋ ਜਾਣਗੀਆਂ। ਇਸ ਲਈ ਮਲਟੀ-ਡਿਵਾਈਸ ਫੀਚਰ ਵ੍ਹੱਟਸਐਪ ਦੇ ਇਸ ਫੀਚਰ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਹੈ, ਜਿਸ ‘ਤੇ ਉਹ ਕੰਮ ਕਰ ਰਿਹਾ ਹੈ।
ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਇਕੋ ਸਮੇਂ ਕਿੰਨੇ ਡਿਵਾਇਸਿਜ਼ ‘ਤੇ ਇਸ ਨੂੰ ਲੌਗਇਨ ਕੀਤਾ ਜਾ ਸਕਦਾ ਹੈ। ਜਦੋਂ ਇਹ ਫੀਚਰ ਅਧਿਕਾਰਤ ਤੌਰ ‘ਤੇ ਰਿਲੀਜ਼ ਹੋਏਗਾ ਇਸ ਬਾਰੇ ਤਾਂ ਹੀ ਕੁਝ ਸਾਫ਼ ਹੋ ਸਕੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪਟਿਆਲਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
