ਪੜਚੋਲ ਕਰੋ

 QR ਕੋਡ ਸਕੈਨ ਕਰਨ ਦੀ ਝੰਝਟ ਖਤਮ ! ਹੁਣ ਲੈਪਟਾਪ 'ਤੇ ਹੋਰ ਵੀ ਆਸਾਨੀ ਨਾਲ ਚੱਲੇਗਾ WhatsApp

WhatsApp New Feature: ਵਟਸਐਪ ਲਗਾਤਾਰ ਆਪਣੇ ਯੂਜ਼ਰਾਂ ਲਈ ਨਵੇਂ ਅਤੇ ਦਮਦਾਰ ਫੀਚਰ ਲਿਆ ਰਿਹਾ ਹੈ। ਹਾਲ ਹੀ ਵਿੱਚ ਕੰਪਨੀ ਨੇ Username ਫੀਚਰ ਰੋਲਆਉਟ ਕੀਤਾ ਸੀ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ,

WhatsApp New Feature: ਵਟਸਐਪ ਲਗਾਤਾਰ ਆਪਣੇ ਯੂਜ਼ਰਾਂ ਲਈ ਨਵੇਂ ਅਤੇ ਦਮਦਾਰ ਫੀਚਰ ਲਿਆ ਰਿਹਾ ਹੈ। ਹਾਲ ਹੀ ਵਿੱਚ ਕੰਪਨੀ ਨੇ Username ਫੀਚਰ ਰੋਲਆਉਟ ਕੀਤਾ ਸੀ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਜਿਸ ਨਾਲ Linked Devices 'ਤੇ ਵਟਸਐਪ ਵਰਤਣ ਲਈ ਹਰ ਵਾਰ QR ਕੋਡ ਸਕੈਨ ਕਰਨ ਦੀ ਲੋੜ ਨਹੀਂ ਰਹੇਗੀ।

ਨਵੇਂ Passkey-based Linking ਫੀਚਰ ਨਾਲ ਇਹ ਪ੍ਰਕਿਰਿਆ ਹੋਰ ਤੇਜ਼ ਅਤੇ ਸੁਰੱਖਿਅਤ ਬਣੇਗੀ। ਜਾਣਕਾਰੀ ਮੁਤਾਬਕ ਇਹ ਫੀਚਰ ਸਭ ਤੋਂ ਪਹਿਲਾਂ ਐਂਡਰਾਇਡ ਯੂਜ਼ਰਾਂ ਲਈ ਜਾਰੀ ਕੀਤਾ ਜਾਵੇਗਾ। ਫਿਲਹਾਲ iPhone ਲਈ ਇਸ ਦੀ ਉਪਲਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਵੇਲੇ Linked Devices ਲਈ ਕੀ ਪ੍ਰਕਿਰਿਆ ਹੈ?

ਮੌਜੂਦਾ ਸਮੇਂ ਜੇ ਤੁਸੀਂ ਆਪਣੇ ਮੋਬਾਈਲ ਤੋਂ ਇਲਾਵਾ ਲੈਪਟਾਪ ਜਾਂ ਡੈਸਕਟਾਪ 'ਤੇ ਵਟਸਐਪ ਵਰਤਣਾ ਚਾਹੁੰਦੇ ਹੋ, ਤਾਂ ਪਹਿਲਾਂ QR ਕੋਡ ਸਕੈਨ ਕਰਨਾ ਪੈਂਦਾ ਹੈ। ਸਕੈਨ ਹੋਣ ਤੋਂ ਬਾਅਦ ਹੀ ਤੁਹਾਡਾ ਅਕਾਊਂਟ ਦੂਜੇ ਡਿਵਾਈਸ 'ਤੇ ਲੌਗਇਨ ਹੁੰਦਾ ਹੈ।

ਹੁਣ ਕੰਪਨੀ ਇਸ ਪ੍ਰਕਿਰਿਆ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਨਵੇਂ ਫੀਚਰ ਤੋਂ ਬਾਅਦ ਯੂਜ਼ਰ QR ਕੋਡ ਦੀ ਥਾਂ Passkey ਦੀ ਵਰਤੋਂ ਕਰਕੇ ਆਪਣੇ ਦੂਜੇ ਡਿਵਾਈਸ 'ਤੇ ਵਟਸਐਪ ਲਿੰਕ ਕਰ ਸਕਣਗੇ। ਹਾਲਾਂਕਿ, QR ਕੋਡ ਦਾ ਵਿਕਲਪ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾਵੇਗਾ, ਸਗੋਂ ਯੂਜ਼ਰਾਂ ਨੂੰ ਇੱਕ ਹੋਰ ਸੁਵਿਧਾਜਨਕ ਚੋਣ ਮਿਲੇਗੀ।

Passkey ਦੇ ਕੀ ਫਾਇਦੇ ਹਨ?

ਸਭ ਤੋਂ ਪਹਿਲਾਂ ਜਾਣਦੇ ਹਾਂ ਕਿ Passkey ਕੀ ਹੈ। ਇਹ ਤੁਹਾਡੇ ਫੋਨ ਦੇ ਬਿਲਟ-ਇਨ ਸੁਰੱਖਿਆ ਫੀਚਰ, ਜਿਵੇਂ ਕਿ ਫਿੰਗਰਪ੍ਰਿੰਟ, ਫੇਸ ਅਨਲੌਕ ਜਾਂ ਸਕ੍ਰੀਨ ਲੌਕ, ਰਾਹੀਂ ਤੁਹਾਡੀ ਪਹਿਚਾਣ ਦੀ ਪੁਸ਼ਟੀ ਕਰਦੀ ਹੈ।

Passkey ਨੂੰ ਡਿਵਾਈਸ ਅਤੇ Password Manager ਵਿੱਚ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨੂੰ ਹੈਕ ਕਰਨਾ ਜਾਂ ਬਾਈਪਾਸ ਕਰਨਾ ਹਮਲਾਵਰਾਂ ਲਈ ਕਾਫ਼ੀ ਮੁਸ਼ਕਲ ਹੁੰਦਾ ਹੈ, ਜਿਸ ਨਾਲ ਤੁਹਾਡੇ ਅਕਾਊਂਟ ਦੀ ਸੁਰੱਖਿਆ ਹੋਰ ਮਜ਼ਬੂਤ ਹੋ ਜਾਂਦੀ ਹੈ।

ਨਵਾਂ ਫੀਚਰ ਕਿਵੇਂ ਕੰਮ ਕਰੇਗਾ?

ਜਦੋਂ ਇਹ ਫੀਚਰ ਉਪਲਬਧ ਹੋਵੇਗਾ ਅਤੇ ਤੁਸੀਂ Passkey ਰਾਹੀਂ ਕਿਸੇ ਨਵੇਂ ਡਿਵਾਈਸ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਵਟਸਐਪ 'ਤੇ ਇੱਕ Confirmation Request ਆਵੇਗੀ। **Continue 'ਤੇ ਟੈਪ ਕਰਦੇ ਹੀ ਤੁਹਾਡਾ ਨਵਾਂ ਡਿਵਾਈਸ ਲਿੰਕ ਹੋ ਜਾਵੇਗਾ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਵਾਧੂ ਸੁਰੱਖਿਆ ਲਈ ਯੂਜ਼ਰਾਂ ਨੂੰ QR ਕੋਡ ਸਕੈਨ ਕਰਨ ਲਈ ਵੀ ਕਿਹਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਕੰਪਨੀ QR ਕੋਡ ਨੂੰ ਪੂਰੀ ਤਰ੍ਹਾਂ ਹਟਾ ਨਹੀਂ ਰਹੀ।

ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਆਪਣੇ WhatsApp ਅਕਾਊਂਟ ਲਈ ਪਹਿਲਾਂ Passkey ਬਣਾਉਣੀ ਪਵੇਗੀ। ਇਸ ਲਈ WhatsApp Settings > Account > Passkey 'ਤੇ ਜਾ ਕੇ Passkey ਬਣਾਈ ਜਾ ਸਕਦੀ ਹੈ। ਇੱਕ ਵਾਰ Passkey ਬਣ ਜਾਣ ਤੋਂ ਬਾਅਦ ਤੁਸੀਂ ਇਸ ਦੀ ਮਦਦ ਨਾਲ ਆਸਾਨੀ ਨਾਲ ਆਪਣੇ ਹੋਰ ਡਿਵਾਈਸ ਲਿੰਕ ਕਰ ਸਕੋਗੇ।

ਟਾਪ ਹੈਡਲਾਈਨ

BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Airtel Plan Recharge: ਏਅਰਟੈੱਲ ਦਾ ਸਸਤਾ ਫੈਮਿਲੀ ਪਲਾਨ, ਸਿਰਫ਼ ਇੱਕ ਰੀਚਾਰਜ 'ਚ ਚੱਲਣਗੇ 2 ਸਿਮ, 1 ਸਾਲ ਦੀ JioHotstar ਸਬਸਕ੍ਰਿਪਸ਼ਨ ਸਣੇ ਇਹ ਲਾਭ...
ਏਅਰਟੈੱਲ ਦਾ ਸਸਤਾ ਫੈਮਿਲੀ ਪਲਾਨ, ਸਿਰਫ਼ ਇੱਕ ਰੀਚਾਰਜ 'ਚ ਚੱਲਣਗੇ 2 ਸਿਮ, 1 ਸਾਲ ਦੀ JioHotstar ਸਬਸਕ੍ਰਿਪਸ਼ਨ ਸਣੇ ਇਹ ਲਾਭ...
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Weather Update: ਅਗਲੇ 5 ਦਿਨ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, ਇਨ੍ਹਾਂ ਸੂਬਿਆਂ 'ਚ 60 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੂਫਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਅਗਲੇ 5 ਦਿਨ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, ਇਨ੍ਹਾਂ ਸੂਬਿਆਂ 'ਚ 60 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੂਫਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਦੇ ਮੁਲਾਜ਼ਮਾਂ ਦੇ DA ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਸਾਹਮਣੇ ਆਇਆ ਵੱਡਾ ਅਪਡੇਟ; ਜਾਣੋ ਕੀ ਕੁਝ ਹੋਇਆ
ਪੰਜਾਬ ਦੇ ਮੁਲਾਜ਼ਮਾਂ ਦੇ DA ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਸਾਹਮਣੇ ਆਇਆ ਵੱਡਾ ਅਪਡੇਟ; ਜਾਣੋ ਕੀ ਕੁਝ ਹੋਇਆ
Punjab News: ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
Embed widget