whatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਮਗਰੋਂ ਯੂਜ਼ਰਸ ਨੇ ਲੱਭਿਆ ਹੱਲ, ਇਨ੍ਹਾਂ ਐਪਸ ਦੀ ਝੰਡੀ
ਟੈਲੀਗ੍ਰਾਮ ਦੇ ਮੰਥਲੀ ਐਕਟਿਵ ਯੂਜ਼ਰਸ ਦੀ ਸੰਖਿਆ 500 ਮਿਲੀਅਨ ਤੋਂ ਜਿਆਦਾ ਹੋ ਗਈ ਹੈ। ਉਨ੍ਹਾਂ ਦੱਸਿਆ 72 ਘੰਟਿਆਂ 'ਚ 25 ਮਿਲੀਅਨ ਯੂਜ਼ਰਸ ਨੇ ਟੈਲੀਗ੍ਰਾਮ ਡਾਊਨਲੋਡ ਕੀਤਾ ਹੈ।
ਇੰਸਟੈਂਟ ਮੈਸੇਜਿੰਗ ਐਪ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਵਿਰੋਧ ਵਧਦਾ ਹੀ ਜਾ ਰਿਹਾ ਹੈ ਤੇ ਹੁਣ ਇਸ ਵਿਰੋਧ ਦੇ ਚੱਲਦਿਆਂ ਯੂਜਰਸ ਇਸ ਦੀ ਥਾਂ ਦੂਜੇ ਵਿਕਲਪ ਤਲਾਸ਼ਣ ਲੱਗੇ ਹਨ। ਵਟਸਐਪ ਦੀ ਇਸ ਨਵੀਂ ਪਾਲਿਸੀ ਦਾ ਫਾਇਦਾ ਦੂਜੇ ਐਪਸ ਨੂੰ ਮਿਲ ਰਿਹਾ ਹੈ। ਇਸ ਦਾ ਸਬੂਤ ਇਹ ਹੈ ਕਿ ਹੋਰ ਮੈਸੇਜਿੰਗ ਐਪ Telegram ਦੇ ਪਿਛਲੇ 72 ਘੰਟਿਆਂ 'ਚ 25 ਮਿਲੀਅਨ ਯੂਜ਼ਰਸ ਵਧੇ ਹਨ। ਇਸ ਦੇ ਮੰਥਲੀ ਐਕਟਿਵ ਯੂਜ਼ਰਸ ਦੀ ਸੰਖਿਆਂ 'ਚ ਵੀ ਇਜ਼ਾਫਾ ਹੋਇਾ ਹੈ।
500 ਮਿਲੀਅਨ ਤੋਂ ਜ਼ਿਆਦਾ ਐਕਟਿਵ ਯੂਜ਼ਰਸ
ਟੈਲੀਗ੍ਰਾਮ ਦੇ ਫਾਊਂਡਰ ਪਾਵੇਲ ਦੁਰੋਵ ਨੇ ਦੱਸਿਆ ਕਿ ਟੈਲੀਗ੍ਰਾਮ ਦੇ ਮੰਥਲੀ ਐਕਟਿਵ ਯੂਜ਼ਰਸ ਦੀ ਸੰਖਿਆ 500 ਮਿਲੀਅਨ ਤੋਂ ਜਿਆਦਾ ਹੋ ਗਈ ਹੈ। ਉਨ੍ਹਾਂ ਦੱਸਿਆ 72 ਘੰਟਿਆਂ 'ਚ 25 ਮਿਲੀਅਨ ਯੂਜ਼ਰਸ ਨੇ ਟੈਲੀਗ੍ਰਾਮ ਡਾਊਨਲੋਡ ਕੀਤਾ ਹੈ। ਪਾਵੇਲ ਦੇ ਮੁਤਾਬਕ ਪੂਰੀ ਦੁਨੀਆਂ 'ਚ ਲੋਕ ਟੈਲੀਗ੍ਰਾਮ ਨਾਲ ਜੁੜੇ ਰਹੇ ਹਨ। ਨਵੇਂ ਯੂਜ਼ਰਸ ਚੋਂ 38 ਫੀਸਦ ਯੂਜ਼ਰਸ ਏਸ਼ੀਆ ਦੇ ਹਨ, 27 ਪੀਸਦ ਯੂਰਪ ਦੇ ਤੇ 21 ਫੀਸਦ ਨਵੇਂ ਯੂਜ਼ਰਸ ਲੈਟਿਨ ਅਮਰੀਕਾ ਤੋਂ ਹਨ। ਇਹ ਐਪ ਸਾਲ 2013 'ਚ ਲੌਂਚ ਹੋਇਆ ਸੀ।
Telegram 'ਚ ਮਿਲਦੇ ਖਾਸ ਫੀਚਰਸ
ਟੈਲੀਗ੍ਰਾਮ 'ਚ ਅਜਿਹੇ ਕਈ ਫੀਚਰਸ ਦਿੱਤੇ ਗਏ ਹਨ ਜੋ ਯੂਜ਼ਰਸ ਨੂੰ ਵਸਟਐਪ 'ਚ ਨਹੀਂ ਮਿਲਦੇ। ਟੈਲੀਗ੍ਰਾਮ 'ਚ ਯੂਜ਼ਰਸ ਨੂੰ ਸੀਕ੍ਰੇਟ ਚੈਟ ਦਾ ਆਪਸ਼ਨ ਮਿਲਦਾ ਹੈ। ਇਸ ਲਈ ਯੂਜ਼ਰਸ ਨੂੰ ਐਂਡ-ਟੂ ਐਨਕ੍ਰਿਸ਼ਨ ਆਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਸ ਕਲਾਊਡ ਸਟੋਰੇਜ ਦੀ ਮਦਦ ਨਾਲ ਆਪਣੇ ਮੈਸੇਜ, ਦਸਤਾਵੇਜ਼ ਤੇ ਮੀਡੀਆ ਫਾਇਲਸ ਸਟੋਰ ਕਰ ਸਕਦੇ ਹਨ। ਖਾਸ ਗੱਲ ਹੈ ਕਿ ਤੁਸੀਂ ਕਈ ਡਿਵਾਇਸਸ 'ਚ ਇਕ ਹੀ ਟੈਲੀਗ੍ਰਾਮ ਅਕਾਊਂਟ ਚਲਾ ਸਕਦੇ ਹੋ।