WhatsApp ਹੁਣ ਕਈ ਭਾਸ਼ਾਵਾਂ 'ਚ, ਐਪ 'ਚ ਭਾਸ਼ਾ ਬਦਲਣ ਦਾ ਆਪਸ਼ਨ, ਐਂਡਰਾਇਡ ਤੋਂ ਆਈਫੋਨ 'ਚ ਚੈਟ ਟਰਾਂਫ਼ਰ ਵੀ ਹੋਵੇਗੀ : ਰਿਪੋਰਟ
ਜਲਦ ਹੀ WhatsApp ਯੂਜ਼ਰਸ ਆਪਣੀ ਭਾਸ਼ਾ 'ਚ ਵਟਸਐਪ ਦੀ ਵਰਤੋਂ ਕਰ ਸਕਣਗੇ। WaBetaInfo ਨੇ ਦੱਸਿਆ ਕਿ ਮੈਸੇਜਿੰਗ ਪਲੇਟਫਾਰਮ ਨਵਾਂ ਫੀਚਰ ਜਾਰੀ ਕਰੇਗਾ। ਇਸ ਤੋਂ ਬਾਅਦ ਯੂਜ਼ਰਸ ਨੂੰ ਐਪ 'ਚ ਭਾਸ਼ਾ ਬਦਲਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਨਵੀਂ ਦਿੱਲੀ : WhatsApp ਯੂਜਰਾਂ ਨੂੰ ਬਿਹਤਰੀਨ ਅਨੁਭਵ ਮਿਲੇ, ਇਹ ਯਕੀਨੀ ਬਣਾਉਣ ਲਈ ਨਵੇਂ ਫੀਚਰਸ ਲਿਆ ਰਿਹਾ ਹੈ। ਵਟਸਐਪ ਯੂਜ਼ਰ ਕਿਸੇ ਵੀ ਗਰੁੱਪ ਨੂੰ ਖਾਮੋਸ਼ੀ ਨਾਲ ਛੱਡ ਸਕਣਗੇ। ਪਹਿਲਾਂ ਗਰੁੱਪ ਨੂੰ ਛੱਡਣ 'ਤੇ ਇੱਕ ਜਨਤਕ ਮੈਸੇਜ ਜਾਂਦਾ ਸੀ। ਹੁਣ ਅਜਿਹਾ ਨਹੀਂ ਹੋਵੇਗਾ। WhatsApp ਨੇ ਯੂਜਰਾਂ ਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਉਨ੍ਹਾਂ ਦੇ ਆਨਲਾਈਨ ਸਟੇਟਸ ਅਤੇ ਸਕ੍ਰੀਨਸ਼ੌਟ ਬਲਾਕਿੰਗ ਨੂੰ ਕੌਣ ਦੇਖ ਸਕਦਾ ਹੈ? ਇਸ ਦੀ ਚੋਣ ਕੀਤੀ ਜਾ ਸਕਦੀ ਹੈ। ਤਾਜ਼ਾ ਬਦਲਾਅ 'ਚ WhatsApp ਤੁਹਾਡੀ ਪਸੰਦ ਦੀ ਭਾਸ਼ਾ 'ਚ ਵੀ ਉਪਲੱਬਧ ਹੋਵੇਗਾ। ਵਟਸਐਪ ਦੀ ਭਾਸ਼ਾ ਬਦਲਣ ਤੋਂ ਬਾਅਦ ਯੂਜਰਸ ਐਪ ਨੂੰ ਹੋਰ ਆਸਾਨੀ ਨਾਲ ਵਰਤ ਸਕਦੇ ਹਨ।
WhatsApp 'ਚ ਭਾਸ਼ਾ ਵਾਲੇ ਫੀਚਰ
ਜਲਦ ਹੀ WhatsApp ਯੂਜ਼ਰਸ ਆਪਣੀ ਭਾਸ਼ਾ 'ਚ ਵਟਸਐਪ ਦੀ ਵਰਤੋਂ ਕਰ ਸਕਣਗੇ। WaBetaInfo ਨੇ ਦੱਸਿਆ ਕਿ ਮੈਸੇਜਿੰਗ ਪਲੇਟਫਾਰਮ ਨਵਾਂ ਫੀਚਰ ਜਾਰੀ ਕਰੇਗਾ। ਇਸ ਤੋਂ ਬਾਅਦ ਯੂਜ਼ਰਸ ਨੂੰ ਐਪ 'ਚ ਭਾਸ਼ਾ ਬਦਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰਿਪੋਰਟ ਮੁਤਾਬਕ ਵਟਸਐਪ ਦਾ ਐਂਡ੍ਰਾਇਡ ਵਰਜ਼ਨ 2.22.19.10 ਯੂਜ਼ਰਸ ਨੂੰ ਸੈਟਿੰਗਜ਼ ਆਪਸ਼ਨ 'ਚ ਭਾਸ਼ਾ ਬਦਲਣ ਦੀ ਇਜਾਜ਼ਤ ਦੇ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਐਪ ਨੂੰ ਦੁਬਾਰਾ ਇੰਸਟਾਲ ਕਰਦੇ ਹੋ ਤਾਂ ਯੂਜਰਸ ਹਰ ਵਾਰ ਭਾਸ਼ਾ ਬਦਲ ਸਕਣਗੇ।
ਨਵਾਂ ਡਿਜ਼ਾਈਨ ਕੀਤੀ ਵੈਲਕਮ ਸਕ੍ਰੀਨ
ਵਟਸਐਪ 'ਚ ਭਾਸ਼ਾ ਬਦਲਣ ਦੇ ਫੀਚਰਸ 'ਤੇ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ 'ਚ ਇਕ ਨਵਾਂ ਡਿਜ਼ਾਈਨ ਕੀਤੀ ਗਈ ਵੈਲਕਮ ਸਕ੍ਰੀਨ ਦਿਖਾਈ ਦੇਵੇਗੀ। ਵੈਲਕਮ ਸਕ੍ਰੀਨ ਇਸ ਸਮੇਂ ਕੁਝ ਬੀਟਾ ਟੈਸਟਰਾਂ ਲਈ ਉਪਲੱਬਧ ਹੈ। ਆਉਣ ਵਾਲੇ ਹਫ਼ਤਿਆਂ 'ਚ ਹੋਰ ਭਾਸ਼ਾਵਾਂ ਦੇ ਨਾਲ ਫੀਚਰ ਨੂੰ ਹੋਰ ਯੂਜਰਾਂ ਤਕ ਪਹੁੰਚਾਉਣ ਦੀ ਯੋਜਨਾ ਹੈ।
ਐਂਡਰਾਇਡ ਤੋਂ ਐਪਲ ਸੁਰੱਖਿਅਤ ਚੈਟ ਟਰਾਂਸਫ਼ਰ
ਵਟਸਐਪ ਦਾ ਕਹਿਣਾ ਹੈ ਕਿ ਮੈਸੇਜਿੰਗ ਐਪ ਜ਼ਿਆਦਾ ਯੂਜ਼ਰ ਫ੍ਰੈਂਡਲੀ ਹੋਵੇ, ਉਨ੍ਹਾਂ ਨੂੰ ਬਿਹਤਰ ਅਨੁਭਵ ਮਿਲੇ, ਇਹ ਯਕੀਨੀ ਬਣਾਉਣ ਲਈ ਵਟਸਐਪ ਨਵੇਂ ਫੀਚਰਸ ਲਿਆ ਰਿਹਾ ਹੈ। WaBetaInfo ਨੇ ਦੱਸਿਆ ਕਿ ਵਟਸਐਪ 'ਤੇ ਅਧਿਕਾਰਤ ਚੇਂਜਲੌਗ ਦੇ ਅੰਦਰ ਚੈਟ ਹਿਸਟਰੀ ਨੂੰ ਐਂਡਰਾਇਡ ਤੋਂ ਐਪਲ (iOS) 'ਚ ਟਰਾਂਸਫਰ ਕੀਤਾ ਜਾ ਸਕਦਾ ਹੈ। ਆਈਓਐਸ ਐਡੀਸ਼ਨ ਤੋਂ ਵੀ ਐਂਡਰਾਇਡ ਫੋਨਾਂ 'ਚ ਸੁਰੱਖਿਅਤ ਚੈਟ ਟ੍ਰਾਂਸਫਰ ਕੀਤਾ ਜਾ ਸਕੇਗਾ। ਵਟਸਐਪ ਵੱਲੋਂ ਇਸ ਫੀਚਰ ਬਾਰੇ ਰਸਮੀ ਐਲਾਨ ਜਲਦੀ ਹੀ ਕੀਤੇ ਜਾਣ ਦੀ ਉਮੀਦ ਹੈ। ਪਿਛਲੇ ਮਹੀਨੇ ਵੀ ਇਸ ਫੀਚਰ ਬਾਰੇ WhatsApp ਨੇ ਟਵੀਟ ਕੀਤਾ ਸੀ।
WhatsApp ਨੇ ਇੱਕ ਮਹੀਨਾ ਪਹਿਲਾਂ ਕੀ ਕਿਹਾ ਸੀ?
WhatsApp ਚੈਟ ਹਿਸਟਰੀ ਨੂੰ Android ਤੋਂ iOS ਅਤੇ ਇਸ ਦੇ ਉਲਟ iOS ਤੋਂ Android 'ਚ ਟਰਾਂਸਫ਼ਰ ਕਰਨ ਦਾ ਫੀਚਰ ਮਿਲੇਗਾ। ਬੀਤੀ 22 ਜੁਲਾਈ ਨੂੰ ਕੀਤੇ ਇਸ ਟਵੀਟ 'ਚ ਕਿਹਾ, "ਹੁਣ ਵਟਸਐਪ ਯੂਜਰਾਂ ਨੂੰ ਆਪਣੇ ਮਨਪਸੰਦ ਡਿਵਾਈਸਾਂ ਨੂੰ ਬਦਲਣ ਦੀ ਆਜ਼ਾਦੀ ਮਿਲੇਗੀ।"