WhatsApp ਦਾ ਵੱਡਾ ਐਕਸ਼ਨ, 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਬੈਨ
ਇਹ ਕਾਰਵਾਈ ਆਈਟੀ ਨਿਯਮਾਂ ਤਹਿਤ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਕਾਰਵਾਈ ‘ਬੈਨ ਅਪੀਲ’ ਤਹਿਤ ਕੀਤੀ ਗਈ ਹੈ।
ਵ੍ਹਟਸਐਪ ਨੇ ਦੇਸ਼ 'ਚ ਹੁਣ ਤੱਕ 20 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਾਰਵਾਈ ਆਈਟੀ ਨਿਯਮਾਂ ਤਹਿਤ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਕਾਰਵਾਈ ‘ਬੈਨ ਅਪੀਲ’ ਤਹਿਤ ਕੀਤੀ ਗਈ ਹੈ।
ਕੰਪਨੀ ਨੇ ਆਪਣੀ ਅਕਤੂਬਰ ਕੰਪਲਾਇੰਸ ਰਿਪੋਰਟ 'ਚ ਕਿਹਾ ਕਿ ਉਸ ਨੂੰ ਅਕਤੂਬਰ ਮਹੀਨੇ 'ਚ 500 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚ 18 ਖਾਤਿਆਂ 'ਤੇ ਪਾਬੰਦੀ ਲਗਾਈ ਗਈ ਸੀ। ਤਾਜ਼ਾ ਰਿਪੋਰਟ ਮੁਤਾਬਕ ਵ੍ਹਟਸਐਪ ਨੇ ਇਸ ਸਮੇਂ ਦੌਰਾਨ 2,069,000 ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
WhatsApp 91 ਤੋਂ ਸ਼ੁਰੂ ਹੋਣ ਵਾਲੇ ਇਕ ਫ਼ੋਨ ਨੰਬਰ ਨੂੰ ਭਾਰਤੀ ਅਕਾਊਂਟ ਕਹਿੰਦਾ ਹੈ। ਵ੍ਹਟਸਐਪ ਦੇ ਬੁਲਾਰੇ ਨੇ ਕਿਹਾ ਕਿ ਐਂਡ-ਟੂ-ਐਂਡ ਐਨਕ੍ਰਿਪਟਡ ਮੈਸੇਜਿੰਗ ਸੇਵਾਵਾਂ 'ਚ ਦੁਰਵਿਵਹਾਰ ਨੂੰ ਰੋਕਣ 'ਚ ਇੰਡਸਟਰੀ ਲੀਡਰ ਹੈ।
ਇਸ ਲਈ ਵ੍ਹਟਸਐਪ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹੋਰ ਅਤਿ ਆਧੁਨਿਕ ਤਕਨਾਲੋਜੀ 'ਚ ਲਗਾਤਾਰ ਨਿਵੇਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਡੇਟਾ ਵਿਗਿਆਨੀਆਂ ਅਤੇ ਮਾਹਰਾਂ 'ਤੇ ਵੀ ਨਿਵੇਸ਼ ਕਰਦੀ ਹੈ ਤਾਂ ਜੋ ਇਸ ਪਲੇਟਫਾਰਮ 'ਤੇ ਉਪਭੋਗਤਾ ਸੁਰੱਖਿਅਤ ਰਹਿਣ।
WhatsApp ਦੇ ਬੁਲਾਰੇ ਨੇ ਅੱਗੇ ਦੱਸਿਆ ਕਿ IT ਨਿਯਮ 2021 ਦੇ ਤਹਿਤ ਕੰਪਨੀ ਨੇ ਪੰਜਵੀਂ ਵਾਰ ਮਹੀਨਾਵਾਰ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਰਿਪੋਰਟ ਅਕਤੂਬਰ ਮਹੀਨੇ ਦੀ ਹੈ
WhatsApp ਨੇ ਪਹਿਲਾਂ ਕਿਹਾ ਸੀ ਕਿ 95 ਫੀਸਦੀ ਪਾਬੰਦੀ ਸਵੈਚਲਿਤ ਜਾਂ ਬਲਕ ਮੈਸੇਜਿੰਗ (ਸਪੈਮ) ਦੀ ਅਣਅਧਿਕਾਰਤ ਵਰਤੋਂ ਲਈ ਹੈ। WhatsApp ਹਰ ਮਹੀਨੇ ਗਲੋਬਲ ਔਸਤ 'ਤੇ 8 ਮਿਲੀਅਨ ਤੋਂ ਵੱਧ ਖਾਤਿਆਂ ਨੂੰ ਬੈਨ ਕਰਦਾ ਹੈ।
ਸਤੰਬਰ 'ਚ ਵੀ ਵ੍ਹਟਸਐਪ ਨੇ 20 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੌਰਾਨ ਇਸ ਨੂੰ 560 ਸ਼ਿਕਾਇਤਾਂ ਦੀਆਂ ਰਿਪੋਰਟਾਂ ਮਿਲੀਆਂ। ਤੁਹਾਨੂੰ ਦੱਸ ਦੇਈਏ ਕਿ ਨਵੇਂ IT ਨਿਯਮ ਦੇ ਮੁਤਾਬਕ 50 ਲੱਖ ਤੋਂ ਜ਼ਿਆਦਾ ਯੂਜ਼ਰਸ ਵਾਲੇ ਡਿਜੀਟਲ ਮੀਡੀਆ ਪਲੇਟਫਾਰਮਸ ਨੂੰ ਹਰ ਮਹੀਨੇ ਕੰਪਲਾਇੰਸ ਰਿਪੋਰਟ ਜਾਰੀ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ: Cyclone Jawad ਕਾਰਨ ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ, ਰੇਲਵੇ ਨੇ ਰੱਦ ਕੀਤੀਆਂ ਸਪੈਸ਼ਲ ਟਰੇਨਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin