ਪੜਚੋਲ ਕਰੋ

WhatsApp scam: ਸਾਫਟਵੇਅਰ ਇੰਜੀਨੀਅਰ ਨਾਲ ਹੋਇਆ ਸਕੈਮ, ਇਦਾਂ ਗੁਆਏ 42 ਲੱਖ ਰੁਪਏ...

ਕਿਸੇ ਅਣਜਾਣ ਨੰਬਰ ਤੋਂ ਸੰਦੇਸ਼ ਜਾਂ ਕਾਲ ਨੂੰ ਬਲੌਕ ਕਰੋ ਅਤੇ ਰਿਪੋਰਟ ਕਰੋ, ਅਜਿਹਾ ਉਦੋਂ ਕਰੋ ਜਦੋਂ ਤੁਹਾਨੂੰ ਉਸ ਵਿਅਕਤੀ 'ਤੇ ਸ਼ੱਕ ਹੋਵੇ।

WhatsApp scam: ਸਾਈਬਰ ਕ੍ਰਾਈਮ ਦੇ ਮਾਮਲੇ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੇ ਹਨ। ਸਾਈਬਰ ਕ੍ਰਿਮਿਨਲ ਪੜ੍ਹੇ-ਲਿਖੇ ਲੋਕਾਂ ਨੂੰ ਬੜੀ ਆਸਾਨੀ ਨਾਲ ਠੱਗ ਰਿਹਾ ਹੈ। ਤਾਜ਼ਾ ਮਾਮਲਾ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਆਈਟੀ ਕੰਪਨੀ ਵਿੱਚ ਕੰਮ ਕਰ ਰਹੇ ਇੱਕ ਸਾਫਟਵੇਅਰ ਇੰਜੀਨੀਅਰ ਨੇ ਠੱਗਾਂ ਦੇ ਝਾਂਸੇ ਵਿੱਚ ਆ ਕੇ ਆਪਣੇ 42 ਲੱਖ ਰੁਪਏ ਗੁਆ ਲਏ।

ਇਦਾਂ ਹੋਇਆ ਸਕੈਮ

ਪੁਲਸ ਸ਼ਿਕਾਇਤ 'ਚ ਸਾਫਟਵੇਅਰ ਇੰਜੀਨੀਅਰ ਨੇ ਦੱਸਿਆ ਕਿ ਇਹ ਘੁਟਾਲਾ 24 ਮਾਰਚ ਨੂੰ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਸ ਨੂੰ ਵਟਸਐਪ 'ਤੇ ਇਕ ਮੈਸੇਜ ਆਇਆ ਜਿਸ 'ਚ ਉਸ ਨੂੰ ਵਾਧੂ ਕਮਾਈ ਕਰਨ ਲਈ ਕਿਹਾ ਗਿਆ। ਇੰਜੀਨੀਅਰ ਨੇ ਮੈਸੇਜ 'ਤੇ ਫਾਲੋਅਪ ਕੀਤਾ, ਜਿਸ 'ਚ ਵੀਡੀਓ ਨੂੰ ਲਾਈਕ ਕਰਕੇ ਕਮਾਈ ਕਰਨ ਦੀ ਗੱਲ ਕਹੀ ਗਈ। ਠੱਗਾਂ ਨੇ ਇੰਜੀਨੀਅਰ ਨੂੰ ਪੈਸੇ ਇਨਵੈਸਟ ਕਰਨ ਲਈ ਕਿਹਾ ਤਾਂ ਜੋ ਉਸ ਨੂੰ ਚੰਗਾ ਰਿਟਰਨ ਮਿਲ ਸਕੇ। ਇੰਜਨੀਅਰ ਇਸ ਗੱਲ ਲਈ ਰਾਜ਼ੀ ਹੋ ਗਿਆ ਅਤੇ ਫਿਰ ਦਿਵਿਆ ਨਾਂ ਦੀ ਲੜਕੀ ਨੇ ਇੰਜੀਨੀਅਰ ਨੂੰ ਇਕ ਟੈਲੀਗ੍ਰਾਮ ਗਰੁੱਪ ਵਿਚ ਸ਼ਾਮਲ ਕੀਤਾ ਜਿੱਥੇ ਉਸ ਨੂੰ ਪੈਸੇ ਇਨਵੈਸਟ ਕਰਨ ਲਈ ਕਿਹਾ।

ਸਾਫਟਵੇਅਰ ਇੰਜੀਨੀਅਰ ਨੇ ਵੱਖ-ਵੱਖ ਟ੍ਰਾਂਜ਼ੈਕਸ਼ਨ ਕਰਕੇ ਕੁੱਲ 42,31,600 ਰੁਪਏ ਦਾ ਇਨਵੈਸਟ ਕੀਤੇ। ਇਸ ਵਿੱਚੋਂ ਕੁਝ ਪੈਸੇ ਉਸ ਨੇ ਆਪਣੀ ਪਤਨੀ ਦੇ ਖਾਤੇ ਵਿੱਚੋਂ ਵੀ ਟਰਾਂਸਫਰ ਕਰ ਦਿੱਤੇ। ਨਿਵੇਸ਼ ਕਰਨ ਤੋਂ ਬਾਅਦ ਗਰੁੱਪ ਵਿੱਚ ਅੰਕਿਤ, ਭੂਮੀ, ਹਰਸ਼ ਅਤੇ ਕਮਲ ਨਾਂ ਦੇ ਵਿਅਕਤੀ ਨੇ ਸਾਫਟਵੇਅਰ ਇੰਜੀਨੀਅਰ ਨੂੰ ਦੱਸਿਆ ਕਿ ਉਸ ਦੇ ਪੈਸੇ ਵਧੀਆ ਰਿਟਰਨ ਦੇ ਰਹੇ ਹਨ ਅਤੇ ਉਸ ਨੇ 69 ਲੱਖ ਰੁਪਏ ਕਮਾ ਲਏ ਹਨ। ਜਦੋਂ ਸਾਫਟਵੇਅਰ ਇੰਜੀਨੀਅਰ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਢਾ ਨਹੀਂ ਸਕਿਆ।

ਇਸ ਤੋਂ ਬਾਅਦ ਠੱਗਾਂ ਨੇ ਸਾਫਟਵੇਅਰ ਇੰਜੀਨੀਅਰ ਨੂੰ 11,000 ਰੁਪਏ ਹੋਰ ਨਿਵੇਸ਼ ਕਰਨ ਲਈ ਕਿਹਾ ਤਾਂ ਜੋ ਪੈਸੇ ਵਾਪਸ ਕੀਤੇ ਜਾ ਸਕਣ। ਇਹ ਸੁਣ ਕੇ ਉਸ ਨੂੰ ਯਕੀਨ ਹੋ ਗਿਆ ਕਿ ਉਹ ਕਿਸੇ ਘਪਲੇ ਦਾ ਸ਼ਿਕਾਰ ਹੋ ਗਿਆ ਹੈ। ਇੰਜਨੀਅਰ ਨੇ ਫਿਰ ਮੈਸੇਜ ਸਕਿਪ ਕੀਤਾ ਅਤੇ ਥਾਣੇ ਵਿੱਚ ਸਾਰਿਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ।

ਇਹ ਵੀ ਪੜ੍ਹੋ: ਕਸੂਤਾ ਘਿਰਿਆ Google ! 65 ਕਰੋੜ ਤੋਂ ਵੱਧ ਦਾ ਦੇਣਾ ਪਵੇਗਾ ਜੁਰਮਾਨਾ, Pixel ਫੋਨ ਬਾਰੇ ਦਿੱਤੀ ਸੀ ਗ਼ਲਤ ਜਾਣਕਾਰੀ

ਵਾਟਸਐਪ ‘ਤੇ ਹੋ ਰਿਹਾ ਸਕੈਮ

ਵਟਸਐਪ 'ਤੇ ਨਾ ਸਿਰਫ ਲੋਕਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲ ਜਾਂ ਐਮਐਮਐਸ ਆ ਰਹੇ ਹਨ, ਬਲਕਿ ਲੋਕਾਂ ਨੂੰ ਭਾਰਤੀ ਨੰਬਰਾਂ ਤੋਂ ਸਕੈਮ ਨਾਲ ਜੁੜੇ ਮੈਸੇਜ ਵੀ ਆ ਰਹੇ ਹਨ। ਇਹ ਮੈਸੇਜ ਇਸ ਤਰ੍ਹਾਂ ਆਉਣੇ ਸ਼ੁਰੂ ਹੁੰਦੇ ਹਨ।

"ਹਾਏ ਤੁਸੀਂ ਕਿਵੇਂ ਹੋ?"

"ਮੈਂ ਤੁਹਾਨੂੰ ਉਸ ਨੌਕਰੀ ਬਾਰੇ ਥੋੜਾ ਜਿਹਾ ਦੱਸਾਂਗਾ ਜੋ ਅਸੀਂ ਦਿੰਦੇ ਹਾਂ"

'ਤੁਸੀਂ ਕਰਨਾ ਕੁਝ ਨਹੀਂ ਹੈ, ਬਸ ਯੂਟਿਊਬ ਵੀਡੀਓਜ਼ ਨੂੰ ਲਾਈਕ ਕਰਨਾ ਹੈ ਅਤੇ ਤੁਸੀਂ ਰੋਜ਼ਾਨਾ 8 ਹਜ਼ਾਰ ਰੁਪਏ ਤੱਕ ਕਮਾ ਸਕਦੇ ਹੋ' ਕਿਉਂਕਿ ਇਸ ਵਿਚ ਪੈਸੇ ਦੇਣ ਦੀ ਗੱਲ ਨਹੀਂ ਹੁੰਦੀ ਤੇ ਵਿਅਕਤੀ ਇਸ ਜਾਲ ਵਿਚ ਫਸ ਜਾਂਦਾ ਹੈ ਅਤੇ ਫਿਰ ਆਪਣੇ ਪੈਸੇ ਠੱਗਾਂ ਨੂੰ ਦੇ ਦਿੰਦਾ ਹੈ। ਭਾਵੇਂ ਤੁਸੀਂ ਨਾਂਹ ਵਿੱਚ ਜਵਾਬ ਦਿੰਦੇ ਹੋ, ਫਿਰ ਵੀ ਤੁਹਾਨੂੰ ਅੰਤ ਵਿੱਚ ਫਸਾਉਣ ਲਈ ਇਸ ਤਰ੍ਹਾਂ ਦਾ ਸੁਨੇਹਾ ਭੇਜਿਆ ਜਾਵੇਗਾ-

ਤੁਹਾਡੇ ਜਵਾਬ ਲਈ ਧੰਨਵਾਦ, ਮੈਂ ...... ਕੰਪਨੀ ਤੋਂ ਸਟੈਸੀ ਜੌਨਸਨ ਐਚਆਰ ਹਾਂ ਅਤੇ ਮੈਂ ਤੁਹਾਨੂੰ ਉਸ ਕੰਮ ਬਾਰੇ ਦੱਸਣਾ ਚਾਹਾਂਗਾ ਜੋ ਅਸੀਂ ਤੁਹਾਨੂੰ ਦੇਵਾਂਗੇ, ਤੁਹਾਨੂੰ ਕੁਝ ਵੀ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਅਤੇ ਇਹ ਬਿਲਕੁਲ ਮੁਫਤ ਹੈ। ਤੁਹਾਨੂੰ ਸਿਰਫ਼ YouTube ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਸਾਨੂੰ ਇੱਕ ਸਕ੍ਰੀਨਸ਼ੌਟ ਭੇਜਣਾ ਹੈ। ਅਸੀਂ ਤੁਹਾਨੂੰ 150 ਦਾ ਭੁਗਤਾਨ ਕਰਾਂਗੇ, ਇੱਕ ਵਾਰ ਜਦੋਂ ਤੁਸੀਂ ਦਿੱਤੇ ਗਏ ਸਾਰੇ ਕੰਮਾਂ 'ਤੇ LIKE 'ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਪ੍ਰਤੀ ਦਿਨ 8000 ਰੁਪਏ ਤੱਕ ਕਮਾ ਸਕਦੇ ਹੋ, ਕੀ ਤੁਸੀਂ ਇਸਨੂੰ ਟ੍ਰਾਈ ਕਰਨਾ ਚਾਹੁੰਦੇ ਹੋ? ਇਨ੍ਹਾਂ ਸੰਦੇਸ਼ਾਂ ਨੂੰ ਦੇਖ ਕੇ ਕੁਝ ਲੋਕ ਗੱਲਾਂ-ਗੱਲਾਂ 'ਚ ਫਸ ਜਾਂਦੇ ਹਨ ਅਤੇ ਆਪਣੇ ਪੈਸੇ ਗੁਆ ਦਿੰਦੇ ਹਨ।

ਆਪਣੇ ਆਪ ਨੂੰ ਇਦਾਂ ਬਚਾਓ

ਇੰਟਰਨੈੱਟ 'ਤੇ ਕਿਸੇ ਵੀ ਅਣਜਾਣ ਲਿੰਕ ਜਾਂ ਮੈਸੇਜ 'ਤੇ ਕਦੇ ਭਰੋਸਾ ਨਾ ਕਰੋ।

ਕਿਸੇ ਵੀ ਸਥਿਤੀ ਵਿੱਚ ਕਿਸੇ ਨੂੰ ਵੀ ਆਪਣੇ ਨਿੱਜੀ ਵੇਰਵੇ ਨਾ ਦਿਓ।

ਜੇਕਰ ਕੋਈ ਪੈਸੇ ਲੈਣ-ਦੇਣ ਅਤੇ ਕਮਾਉਣ ਦੀ ਗੱਲ ਵਾਰ-ਵਾਰ ਕਰਦਾ ਹੈ, ਤਾਂ ਸਮਝ ਲਓ ਇਹ ਧੋਖਾ ਹੈ।

ਕਿਸੇ ਅਣਜਾਣ ਨੰਬਰ ਤੋਂ ਸੰਦੇਸ਼ ਜਾਂ ਕਾਲ ਨੂੰ ਬਲੌਕ ਕਰੋ ਅਤੇ ਰਿਪੋਰਟ ਕਰੋ, ਅਜਿਹਾ ਉਦੋਂ ਕਰੋ ਜਦੋਂ ਤੁਹਾਨੂੰ ਉਸ ਵਿਅਕਤੀ 'ਤੇ ਸ਼ੱਕ ਹੋਵੇ।

ਇਹ ਵੀ ਪੜ੍ਹੋ: WhatsApp 'ਤੇ ਹੁਣ ਤੁਸੀਂ ਆਪਣੀ ਨਿੱਜੀ ਚੈਟ ਨੂੰ ਕਰ ਸਕਦੇ ਹੋ LOCK, ਜਾਣੋ ਕਿਵੇਂ ਕਰਦਾ ਹੈ ਕੰਮ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
Advertisement
ABP Premium

ਵੀਡੀਓਜ਼

Punjab News : ਤੜਕੇ ਤੜਕੇ NIA ਦਾ ਛਾਪਾ, ਜਾਣੋਂ ਪੂਰੀ ਖਬਰPunjab ਦੀਆਂ ਗੱਡੀਆਂ Delhi 'ਚ ਘੁੰਮ ਰਹੀਆਂ, CM Bhagwant Mann ਦਾ ਕਰਾਰਾ ਜਵਾਬ | abp sanjha |ਚੁਗਲੀਆਂ ਕਰਨ ਵਾਲੇ ਹੋ ਜਾਓ ਸਾਵਧਾਨ ਇਹ ਹੋ ਸਕਦਾ ਹੈ ਨੁਕਸਾਨ| Chugli Karan wale nal ki hunda|Jagjit Dhallewal| ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ
ਅਮਰੀਕਾ ਵਾਪਸ ਭੇਜੇਗਾ ਲੱਖਾਂ ਭਾਰਤੀ! ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਜਾਰੀ ਕੀਤਾ ਫੁਰਮਾਨ, ਇਨ੍ਹਾਂ ਲੋਕਾਂ ਦਾ ਰਹਿਣਾ ਹੋਇਆ ਮੁਸ਼ਕਿਲ
ਅਮਰੀਕਾ ਵਾਪਸ ਭੇਜੇਗਾ ਲੱਖਾਂ ਭਾਰਤੀ! ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਜਾਰੀ ਕੀਤਾ ਫੁਰਮਾਨ, ਇਨ੍ਹਾਂ ਲੋਕਾਂ ਦਾ ਰਹਿਣਾ ਹੋਇਆ ਮੁਸ਼ਕਿਲ
ਬਦਲਦੇ ਮੌਸਮ 'ਚ ਸਰਦੀ-ਜ਼ੁਕਾਮ ਨੇ ਕਰ'ਤਾ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਨੁਸਖੇ
ਬਦਲਦੇ ਮੌਸਮ 'ਚ ਸਰਦੀ-ਜ਼ੁਕਾਮ ਨੇ ਕਰ'ਤਾ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਨੁਸਖੇ
Punjab News: ਪੰਜਾਬ 'ਚ ਆਨਲਾਈਨ ਚਲਾਨ ਦਾ ਭੁਗਤਾਨ ਨਾ ਕਰਨਾ ਪਏਗਾ ਭਾਰੀ, ਵਧਣਗੀਆਂ ਇਹ ਮੁਸ਼ਕਿਲਾਂ...
Punjab News: ਪੰਜਾਬ 'ਚ ਆਨਲਾਈਨ ਚਲਾਨ ਦਾ ਭੁਗਤਾਨ ਨਾ ਕਰਨਾ ਪਏਗਾ ਭਾਰੀ, ਵਧਣਗੀਆਂ ਇਹ ਮੁਸ਼ਕਿਲਾਂ...
Ban Kite Flying: ਪਤੰਗ ਉਡਾਉਣ 'ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, ਪੰਜ ਸਾਲ ਦੀ ਜੇਲ੍ਹ ਸਣੇ ਦੇਣਾ ਪਏਗਾ 20 ਲੱਖ ਜੁਰਮਾਨਾ
ਪਤੰਗ ਉਡਾਉਣ 'ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, ਪੰਜ ਸਾਲ ਦੀ ਜੇਲ੍ਹ ਸਣੇ ਦੇਣਾ ਪਏਗਾ 20 ਲੱਖ ਜੁਰਮਾਨਾ
Embed widget