WhatsApp: ਕੋਈ ਹੋਰ ਵਰਤ ਰਿਹਾ ਤੁਹਾਡਾ WhatsApp ਅਕਾਊਂਟ? ਤੁਰੰਤ ਇਸ ਟ੍ਰਿਕ ਨਾਲ ਕਰੋ ਚੈੱਕ
ਅੱਜਕੱਲ਼੍ਹ ਹਰ ਫੋਨ ਵਿੱਚ WhatsApp ਹੋਣਾ ਲਾਜ਼ਮੀ ਜਿਹਾ ਹੋ ਗਿਆ ਹੈ। ਇਸ ਲਈ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡਾ WhatsApp ਖਾਤਾ ਹਮੇਸ਼ਾ ਸੁਰੱਖਿਅਤ ਰਹੇ। ਉਂਝ ਯੂਜ਼ਰਸ ਦੀ ਸੁਰੱਖਿਆ ਤੇ ਪ੍ਰਾਈਵੇਸੀ ਲਈ WhatsApp 'ਚ ਕਈ ਫੀਚਰਸ ਹਨ।
How to know someone else using your whatsapp account: ਅੱਜਕੱਲ਼੍ਹ ਹਰ ਫੋਨ ਵਿੱਚ WhatsApp ਹੋਣਾ ਲਾਜ਼ਮੀ ਜਿਹਾ ਹੋ ਗਿਆ ਹੈ। ਇਸ ਲਈ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡਾ WhatsApp ਖਾਤਾ ਹਮੇਸ਼ਾ ਸੁਰੱਖਿਅਤ ਰਹੇ। ਉਂਝ ਯੂਜ਼ਰਸ ਦੀ ਸੁਰੱਖਿਆ ਤੇ ਪ੍ਰਾਈਵੇਸੀ ਲਈ WhatsApp 'ਚ ਕਈ ਫੀਚਰਸ ਹਨ।
ਅਜਿਹੀ ਸਥਿਤੀ ਵਿੱਚ, ਇਹ ਸੰਭਵ ਹੈ ਕਿ ਤੁਸੀਂ ਮੇਟਾ ਦੇ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਰੇ ਫੀਚਰਾਂ ਦੀ ਵਰਤੋਂ ਕਰੋ ਪਰ ਕਈ ਵਾਰ ਵਟਸਐਪ ਅਕਾਊਂਟ 'ਤੇ ਕੁਝ ਅਜੀਬ ਗਤੀਵਿਧੀ ਹੁੰਦੀ ਹੈ। ਜੇਕਰ ਹਾਂ ਤਾਂ ਤੁਹਾਡਾ WhatsApp ਖਾਤਾ ਕੋਈ ਹੋਰ ਚਲਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਖਾਤੇ ਨੂੰ ਸੁਰੱਖਿਅਤ ਕਰਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਸੈਲਫੀ ਲੈਂਦਿਆਂ ਹੀ ਹੋ ਜਾਏਗਾ ਬੈਂਕ ਅਕਾਊਂਟ ਖਾਲੀ! ਸਾਈਬਰ ਧੋਖਾਧੜੀ ਦੀ ਨਵੀਂ ਸਕੀਮ ਨੇ ਮਚਾਇਆ ਹੜਕੰਪ
ਫੀਚਰ
ਵਟਸਐਪ 'ਚ ਅਜਿਹੇ ਫੀਚਰਸ ਮੌਜੂਦ ਹਨ, ਜਿਨ੍ਹਾਂ ਦੀ ਮਦਦ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਵਟਸਐਪ ਅਕਾਊਂਟ ਕਿਸ ਡਿਵਾਈਸ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਡਿਵਾਈਸ ਹੈਕ
ਜੇਕਰ ਵਟਸਐਪ 'ਤੇ ਕੁਝ ਮੈਸੇਜ ਮਿਲਦੇ ਹਨ ਜੋ ਤੁਸੀਂ ਨਹੀਂ ਭੇਜੇ, ਤਾਂ ਇਹ ਸੰਭਵ ਹੈ ਕਿ ਤੁਹਾਡਾ ਖਾਤਾ ਕੋਈ ਹੋਰ ਚਲਾ ਰਿਹਾ ਹੈ। ਅਜਿਹੇ 'ਚ ਡਿਵਾਈਸ ਹੈਕ ਹੋ ਸਕਦੀ ਹੈ।
ਡੀਪੀ ਤੇ ਸਟੇਟਸ
ਵਟਸਐਪ 'ਤੇ ਪ੍ਰੋਫਾਈਲ ਤਸਵੀਰ ਯਾਨੀ ਡੀਪੀ ਤੇ ਸਟੇਟਸ ਚੈੱਕ ਕਰੋ। ਜੇਕਰ ਪ੍ਰੋਫਾਈਲ ਪਿਕਚਰ ਤੇ ਸਟੇਟਸ ਆਪਣੇ ਆਪ ਬਦਲ ਰਹੇ ਹਨ ਤਾਂ ਸੰਭਵ ਹੈ ਕਿ ਤੁਹਾਡੇ ਖਾਤੇ ਦਾ ਕੰਟਰੋਲ ਕਿਸੇ ਹੋਰ ਕੋਲ ਚਲਾ ਗਿਆ ਹੋਵੇ।
ਲਿੰਕਡ ਡਿਵਾਇਸ
ਸਭ ਤੋਂ ਪਹਿਲਾਂ ਡਿਵਾਈਸ 'ਤੇ WhatsApp ਖੋਲ੍ਹੋ। ਇਸ ਤੋਂ ਬਾਅਦ ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਲਿੰਕਡ ਡਿਵਾਈਸ ਦੇ ਆਪਸ਼ਨ 'ਤੇ ਕਲਿੱਕ ਕਰੋ।
ਅਜਿਹਾ ਕਰਨ ਤੋਂ ਬਾਅਦ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਵਟਸਐਪ ਅਕਾਊਂਟ ਕਿਹੜੀਆਂ ਡਿਵਾਈਸਾਂ 'ਤੇ ਵਰਤਿਆ ਜਾ ਰਿਹਾ ਹੈ। ਜੇਕਰ ਤੁਹਾਡਾ WhatsApp ਖਾਤਾ ਕਿਸੇ ਅਣਜਾਣ ਡਿਵਾਈਸ 'ਤੇ ਦਿਖਾਈ ਦੇ ਰਿਹਾ ਹੈ, ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਹਟਾ ਸਕਦੇ ਹੋ ਜਾਂ ਲੌਗਆਊਟ ਕਰ ਸਕਦੇ ਹੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।