Whatsapp ‘ਤੇ ਵਾਪਸ ਆਇਆ ਪੁਰਾਣਾ ਫੀਚਰ, ਫੇਰ ਬਦਲਿਆ ਸਟੇਟਸ ਲਾਉਣ ਦਾ ਤਰੀਕਾ
ਹਾਲ ਹੀ ਵਿੱਚ ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ ਦੇ ਬਾਰੇ ‘ਚ ਇੱਕ ਖਬਰ ਆਈ ਸੀ ਕਿ ਜਲਦੀ ਹੀ ਯੂਜ਼ਰਸ ਚੈਟ ਫੇਸਬੁੱਕ ਮੈਸੇਂਜਰ ਰੂਮਜ਼ ਵਿੱਚ ਵੀਡੀਓ ਕਾਲ ਕਰਨ ਵਾਲੇ ਸ਼ਾਰਟਕੱਟ ਮਿਲਣਗੇ।
ਨਵੀਂ ਦਿੱਲੀ: ਹਾਲ ਹੀ ਵਿੱਚ ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ ਦੇ ਬਾਰੇ ‘ਚ ਇੱਕ ਖਬਰ ਆਈ ਸੀ ਕਿ ਜਲਦੀ ਹੀ ਯੂਜ਼ਰਸ ਚੈਟ ਫੇਸਬੁੱਕ ਮੈਸੇਂਜਰ ਰੂਮਜ਼ ਵਿੱਚ ਵੀਡੀਓ ਕਾਲ ਕਰਨ ਵਾਲੇ ਸ਼ਾਰਟਕੱਟ ਮਿਲਣਗੇ। ਅਜਿਹੇ ‘ਚ ਵ੍ਹੱਟਸਐਪ ਬਾਰੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕੰਪਨੀ ਆਪਣੇ ਫੇਮਸ ਫੀਚਰ ਨੂੰ ਦੁਬਾਰਾ ਲਿਆਉਣ ਦੀ ਤਿਆਰੀ ਕਰ ਰਹੀ ਹੈ।
WABetaInfo ਦੀ ਇੱਕ ਰਿਪੋਰਟ ਦੇ ਮੁਤਾਬਕ, WhatsApp ਨਵੇਂ ਬੀਟਾ ਵਰਜ਼ਨ 2.20.166 ਵਿੱਚ ਆਪਣੇ ਸਟੇਟਸ ਫੀਚਰ ਨੂੰ ਵਾਪਸ ਲਿਆ ਰਹੀ ਹੈ। ਇਸ ਤੋਂ ਬਾਅਦ ਯੂਜ਼ਰਸ ਵਲੋਂ 30 ਸਕਿੰਟ ਦੀ ਵੀਡੀਓ ਨੂੰ ਸਟੇਟਸ ‘ਚ ਅਪਲਾਈ ਕੀਤਾ ਜਾ ਸਕੇਗਾ। ਹਾਲਾਂਕਿ, ਇਹ ਫੀਚਰ ਕਦੋਂ ਤੱਕ ਆਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪਰ ਬੀਟਾ ਵਰਜ਼ਨ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੇ ਲਈ ਯੂਜ਼ਰਸ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਏਗਾ।
ਸਟੇਟਸ ਫੀਚਰ ਵਿੱਚ ਤਬਦੀਲੀ ਤੋਂ ਇਲਾਵਾ ਕੰਪਨੀ ਨੇ ਪਿਛਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਬਦਲਾਅ ਕੀਤੇ। ਕੋਰੋਨਾਵਾਇਰਸ ਨਾਲ ਜੁੜੀਆਂ ਜਾਅਲੀ ਖ਼ਬਰਾਂ ਨੂੰ ਰੋਕਣ ਲਈ ਕੰਪਨੀ ਨੇ ਕਈ ਸਖ਼ਤ ਕਦਮ ਉਠਾਏ ਹਨ।
ਇਸ ਤੋਂ ਇਲਾਵਾ ਇਹ ਵੀ ਖ਼ਬਰਾਂ ਹਨ ਕਿ ਵ੍ਹੱਟਸਐਪ ਪੇ ਦਾ ਇੰਤਜ਼ਾਰ ਕਰ ਰਹੇ ਉਪਭੋਗਤਾਵਾਂ ਦਾ ਇੰਤਜ਼ਾਰ ਜਲਦੀ ਹੀ ਖ਼ਤਮ ਹੋਣ ਵਾਲਾ ਹੈ, ਕਿਉਂਕਿ ਕੰਪਨੀ ਇਸ ਮਹੀਨੇ ਦੇ ਅੰਤ ਤੱਕ ਭਾਰਤ ਵਿੱਚ ਇਸ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ 15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ