ਪੜਚੋਲ ਕਰੋ
WhatsApp ਦੀ ਨਵੀਂ ਟਰਮ ਐਂਡ ਪ੍ਰਾਈਵੇਸੀ ਪਾਲਿਸੀ, ਅਕਸੈਪਟ ਨਾ ਕਰਨ ’ਤੇ ਬੰਦ ਹੋਵੇਗਾ ਅਕਾਊਂਟ
ਆਉਣ ਵਾਲੇ ਸਮੇਂ ’ਚ ਵ੍ਹਟਸਐਪ ਆਪਣੀਆਂ ਸੇਵਾਵਾਂ ਦੀਆਂ ਸ਼ਰਤਾਂ ਦੀਆਂ ਮੱਦਾਂ ਵਿੱਚ ਕੁਝ ਤਬਦੀਲੀ ਕਰਨ ਵਾਲਾ ਹੈ। ਜੇ ਕੋਈ ਉਨ੍ਹਾਂ ਸ਼ਰਤਾਂ ਨੂੰ ਪ੍ਰਵਾਨ ਨਹੀਂ ਕਰੇਗਾ, ਤਾਂ ਉਸ ਯੂਜ਼ਰ ਦਾ ਅਕਾਊਂਟ ਡਿਲੀਟ ਹੋ ਜਾਵੇਗਾ।

ਹਰਮਨਪਿਆਰੀ ਮੈਸੇਜਿੰਗ ਐਪ WhatsApp ਸਮੇਂ-ਸਮੇਂ ’ਤੇ ਆਪਣੇ ਸਾਫ਼ਟਵੇਅਰ ਵਿੱਚ ਨਵੇਂ-ਨਵੇਂ ਅਪਡੇਟਸ ਨਾਲ ਯੂਜ਼ਰਜ਼ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ। ਹੁਣ ਇਹ ਖ਼ਬਰ ਹੈ ਕਿ ਆਉਣ ਵਾਲੇ ਸਮੇਂ ’ਚ ਵ੍ਹਟਸਐਪ ਆਪਣੀਆਂ ਸੇਵਾਵਾਂ ਦੀਆਂ ਸ਼ਰਤਾਂ ਦੀਆਂ ਮੱਦਾਂ ਵਿੱਚ ਕੁਝ ਤਬਦੀਲੀ ਕਰਨ ਵਾਲਾ ਹੈ। ਜੇ ਕੋਈ ਉਨ੍ਹਾਂ ਸ਼ਰਤਾਂ ਨੂੰ ਪ੍ਰਵਾਨ ਨਹੀਂ ਕਰੇਗਾ, ਤਾਂ ਉਸ ਯੂਜ਼ਰ ਦਾ ਅਕਾਊਂਟ ਡਿਲੀਟ ਹੋ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਵ੍ਹਟਸਐਪ ਆਪਣੀ ਨਵੀਂ ‘ਟਰਮ ਆੱਫ਼ ਸਰਵਿਸ’ ਨੂੰ 4 ਫ਼ਰਵਰੀ ਤੋਂ ਐਕਟੀਵੇਟ ਕਰ ਸਕਦਾ ਹੈ। ਜੇ ਯੂਜ਼ਰ ਇਸ ਨਵੇਂ ਭੇਤਦਾਰੀ ਨਿਯਮ ਨੂੰ ਪ੍ਰਵਾਨ (ਅਕਸੈਪਟ) ਨਹੀਂ ਕਰਨਗੇ, ਤਾਂ ਉਨ੍ਹਾਂ ਦਾ ਅਕਾਊਂਟ ਡਿਲੀਟ ਹੋਜਾਵੇਗਾ।
WABetaInfo ਵੱਲੋਂ ਇੱਕ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਗਿਆ ਹੈ। ਇਸ ਸਕ੍ਰੀਨ ਸ਼ਾਟ ਵਿੱਚ ਵ੍ਹਟਸਐਪ ਦੀ ਨਵੀਂ ‘ਟਰਮ ਐਂਡ ਪ੍ਰਾਈਵੇਸੀ ਪਾਲਿਸੀ ਅਪਡੇਟ’ ਨੂੰ ਦਰਸਾਇਆ ਗਿਆ ਹੈ।
ਵ੍ਹਟਸਐਪ ਵੱਲੋਂ ਬਿਜ਼ਨੈਸ ਫ਼ੇਸਬੁੱਕ ਹੋਸਟੇਡ ਸਰਵਿਸ ਦੀ ਵਰਤੋਂ ਕਰ ਕੇ ਚੈਟਸ ਨੂੰ ਮੈਨੇਜ ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਡਿਸਕਲੇਮਰ (ਦਾਅਵਾ ਤਿਆਗ) ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਨਵੀਂ ਨੀਤੀ 8 ਫ਼ਰਵਰੀ ਨੂੰ ਲਾਗੂ ਹੋਵੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















