WhatsApp ਛੇਤੀ ਲਾਂਚ ਕਰੇਗਾ ਡਿਸਅਪੀਅਰਿੰਗ ਮੋਡ ਸਮੇਤ ਕਈ ਸ਼ਾਨਦਾਰ ਫ਼ੀਚਰਜ਼
ਛੇਤੀ ਹੀ ਯੂਜ਼ਰਜ਼ ਆਪਣਾ ਅਕਾਊਂਟ ਚਾਰ ਲਿੰਕਡ ਡਿਵਾਈਸ ਰਾਹੀਂ ਅਕਸੈੱਸ ਕਰ ਸਕਣਗੇ। ਜ਼ਕਰਬਰਗ ਨੇ ਕਿਹਾ ਕਿ ਮਲਟੀ ਡਿਵਾਈਸ ਫ਼ੀਚਰ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਉੱਤੇ ਯੂਜ਼ਰਜ਼ ਨੂੰ ਛੇਤੀ ਹੀ ਕਈ ਨਵੇਂ ਫ਼ੀਚਰ (New Feature) ਵੇਖਣ ਨੂੰ ਮਿਲਣਗੇ। ਇਸ ਵਿੱਚ ਚਿਰਾਂ ਤੋਂ ਉਡੀਕੇ ਜਾ ਰਹੇ ਮਲਟੀ ਡਿਵਾਈਸ ਫ਼ੀਚਰ ਦੇ ਨਾਲ–ਨਾਲ ਡਿਸਅਪੀਅਰਿੰਗ ਮੋਡ (disappearing mode) ਤੇ ਵਿਊ ਵਨਸ (View Once) ਜਿਹੇ ਕੁਝ ਨਵੇਂ ਫ਼ੀਚਰਜ਼ ਵੇਖਣ ਨੂੰ ਮਿਲਣਗੇ। ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ (Mark Zuckerberg) ਤੇ ਵ੍ਹਟਸਐਪ ਦੇ ਮੁਖੀ ਵਿਲ ਕੈਥਕਾਰਟ (Will Cathcart) ਨੇ ਛੇਤੀ ਹੀ ਇਨ੍ਹਾਂ ਨਵੇਂ ਫ਼ੀਚਰਜ਼ ਨੂੰ ਲਿਆਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਥਕਾਰਟ ਨੇ ਆਸ ਪ੍ਰਗਟਾਈ ਕਿ ਛੇਤੀ ਹੀ ਆਈਪੈਡ ਡਿਵਾਸ ਉੱਤੇ ਵੀ ਵ੍ਹਟਸਐਪ ਨੂੰ ਸਪੋਰਟ ਕੀਤਾ ਜਾ ਸਕਦਾ ਹੈ।
ਜ਼ਕਰਬਰਗ ਤੇ ਕੈਥਕਾਰਟ ਨਾਲ ਵ੍ਹਟਸਐਪ ਦੇ ਫ਼ੀਚਰਜ਼ ਉੱਤੇ ਨਜ਼ਰ ਰੱਖਣ ਵਾਲੀ ਕੰਪਨੀ WABETAINFO ਵਿਚਾਲੇ ਹੋਈ ਇੱਕ ਅਨੋਖੀ ਗਰੁੱਪ ਚੈਟ ਦੌਰਾਨ ਇਹ ਐਲਾਨ ਕੀਤਾ ਗਿਆ। ਇਸ ਚੈਟ ਵਿੱਚ ਜ਼ਕਰਬਰਗ ਤੇ ਕੈਥਕਾਰਟ ਨੇ ਪੁਸ਼ਟੀ ਕੀਤੀ ਕਿ ਵ੍ਹਟਸਐਪ ਵਿੱਚ ਇੱਕ ਡਿਸਅਪੀਅਰਿੰਗ ਮੋਡ ਦਾ ਫ਼ੀਚਰ ਛੇਤੀ ਹੀ ਰੋਲ–ਆਊਟ ਹੋਣ ਜਾ ਰਿਹਾ ਹੈ। ਇਸ ਵੇਲੇ ਯੂਜ਼ਰਜ਼ ਗਰੁੱਪ ਤੇ ਚੈਟ ਵਿੱਚ ਵਿਅਕਤੀਗਤ ਤੌਰ ਉੱਤੇ ਮੈਸੇਜ ਡਿਸਅਪੀਅਰ ਕੀਤੇ ਜਾ ਸਕਦੇ ਹਨ। ਭਾਵੇਂ ਇਸ ਨਵੇਂ ਡਿਸਅਪੀਅਰਿੰਗ ਮੋਡ ਦੀ ਵਰਤੋਂ ਕਰਨ ਉੱਤੇ ਇਸ ਐਪ ਦੇ ਸਾਰੇ ਗਰੁੱਪ ਤੇ ਚੈਟ ਉੱਤੇ ਇਹ ਮੈਸੇਜ ਡਿਸਅਪੀਅਰ ਦਾ ਫ਼ੀਚਰ ਲਾਗੂ ਹੋ ਜਾਵੇਗਾ।
‘ਵਿਊ ਵਨਸ’ ਦਾ ਨਵਾਂ ਫ਼ੀਚਰ ਵੀ ਛੇਤੀ ਹੋਵੇਗਾ ਰੋਲ ਆਊਟ
ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਇਹ ਵੀ ਦੱਸਿਆ ਕਿ ਇੱਕ ਨਵਾਂ ਫ਼ੀਚਰ ‘ਵਿਊ ਵਨਸ’ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ। ਇਸ ਨਵੇਂ ਫ਼ੀਚਰ ਦੀ ਵਰਤੋਂ ਕਰਨ ਉੱਤੇ ਤੁਸੀਂ ਜਦੋਂ ਕਿਸੇ ਨੂੰ ਕੋਈ ਮੈਸੇਜ ਭੇਜਦੇ ਹੋ, ਤਾਂ ਉਸ ਵਿਅਕਤੀ ਨੂੰ ਵੇਖਣ ਤੋਂ ਬਾਅਦ ਉਹ ਡਿਸਅਪੀਅਰ ਹੋ ਜਾਵੇਗਾ। ਇਸ ਫ਼ੀਚਰ ਨੂੰ ਐਨੇਬਲ ਕਰਨ ਉੱਤੇ ਮੈਸੇਜ ਪ੍ਰਾਪਤ ਕਰਨ ਵਾਲਾ ਵਿਅਕਤੀ ਕੇਵਲ ਇੱਕ ਵਾਰ ਭੇਜੀਆਂ ਗਈਆਂ ਤਸਵੀਰਾਂ ਤੇ ਵੀਡੀਓ ਖੋਲ੍ਹ ਸਕਦਾ ਹੈ। ਇਸ ਤੋਂ ਬਾਅਦ ਇਹ ਚੈਟ ਤੋਂ ਡਿਸਅਪੀਅਰ ਹੋ ਜਾਣਗੀਆਂ।
ਜ਼ਕਰਬਰਗ ਤੇ ਕੈਥਕਾਰਟ ਨੇ ਇਹ ਵੀ ਕਿਹਾ ਕਿ ਮਲਟੀ ਡਿਵਾਈਸ ਫ਼ੀਚਰ ਦੀ ਬੀਟਾ ਟੈਸਟਿੰਗ ਅਗਲੇ ਇੱਕ ਜਾਂ ਦੋ ਮਹੀਨਿਆਂ ਅੰਦਰ ਰੋਲ ਆਊਟ ਹੋ ਜਾਵੇਗੀ। ਜ਼ਕਰਬਰਗ ਨੇ ਦੱਸਿਆ ਕਿ ਇਹ ਫ਼ੀਚਰ ਤਿਆਰ ਕਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ; ਇਸੇ ਲਈ ਇਸ ਨੂੰ ਡਿਵੈਲਪ ਕਰਨ ਵਿੱਚ ਇੰਨਾ ਸਮਾਂ ਲੱਗ ਗਿਆ।
ਭਾਵੇਂ ਛੇਤੀ ਹੀ ਯੂਜ਼ਰਜ਼ ਆਪਣਾ ਅਕਾਊਂਟ ਚਾਰ ਲਿੰਕਡ ਡਿਵਾਈਸ ਰਾਹੀਂ ਅਕਸੈੱਸ ਕਰ ਸਕਣਗੇ। ਜ਼ਕਰਬਰਗ ਨੇ ਕਿਹਾ ਕਿ ਮਲਟੀ ਡਿਵਾਈਸ ਫ਼ੀਚਰ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਇਹ ਵੀ ਪੜ੍ਹੋ: RBI Monetary Policy: ਰੈਪੋ ਰੇਟ 'ਚ ਕੋਈ ਤਬਦੀਲੀ ਨਹੀਂ, ਇਹ 4 ਪ੍ਰਤੀਸ਼ਤ ਰਹੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin