ਪੜਚੋਲ ਕਰੋ
(Source: ECI/ABP News)
ਲੱਖਾਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਡੇਟਾ ਲੀਕ, ਰਿਪੋਰਟ 'ਚ ਖੁਲਾਸਾ
White Hat Jr 'ਤੇ ਗੰਭੀਰ ਇਲਜ਼ਾਮ ਲੱਗੇ ਹਨ। ਸਿਕਉਰਟੀ ਰਿਸਰਚਰ ਨੇ ਖੁਸਾਲਾ ਕੀਤਾ ਹੈ ਕਿ ਸਰਵਰ ਤੋਂ 2.8 ਲੱਖ ਯੂਜ਼ਰਸ ਦਾ ਪਰਸਨਲ ਡੇਟਾ ਲੀਕ ਹੋਇਆ ਹੈ।
![ਲੱਖਾਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਡੇਟਾ ਲੀਕ, ਰਿਪੋਰਟ 'ਚ ਖੁਲਾਸਾ WhiteHat Jr Data Leak: Over 2.8 Lakh Students, Teacher Impacted ਲੱਖਾਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਡੇਟਾ ਲੀਕ, ਰਿਪੋਰਟ 'ਚ ਖੁਲਾਸਾ](https://static.abplive.com/wp-content/uploads/sites/5/2020/11/25200203/White-Hat-jr.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਲੌਕਡਾਉਨ ਦੌਰਾਨ ਟੀਵੀ 'ਤੇ ਸਾਇਦ ਤੁਸੀਂ White Hat Jr ਦਾ ਇਸ਼ਤਿਹਾਰ ਕਾਫੀ ਵੇਖਿਆ ਹੋਏਗਾ। ਇਹ ਆਨਲਾਈਨ ਕੌਡਿੰਗ ਪਲੇਟਫਾਰਮ ਹੈ ਜਿਸ ਨੂੰ ਬੱਚਿਆਂ ਲਈ ਸ਼ੁਰੂ ਕੀਤਾ ਗਿਆ। ਹੁਣ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਵਾਈਟ ਹੈਟ ਜੂਨੀਅਰ ਪਲੇਟਫਾਰਮ ਤੋਂ ਕਰੀਬ 2.8 ਲੱਖ ਵਿਦਿਆਰਥੀਆਂ ਤੇ ਟੀਚਰਸ ਦਾ ਡੇਟਾ ਲੀਕ ਹੋਇਆ ਹੈ ਜਿਸ ਦਾ ਜਿੰਮੇਦਾਰ ਪਲੈਟਫਾਰਮ ਦੇ ਸਰਵਰ 'ਚ ਖਾਮੀਆਂ ਨੂੰ ਮੰਨਿਆ ਜਾ ਰਿਹਾ ਹੈ।
White Hat Jr 'ਤੇ ਪਿਛਲੇ ਕੁਝ ਸਮੇਂ ਤੋਂ ਸਵਾਲ ਉੱਠ ਰਹੇ ਹਨ। ਹਾਲ ਹੀ 'ਚ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਇੱਕ ਬੱਚੇ ਦੇ ਪਿਤਾ ਨੇ ਕੋਡਿੰਗ ਨੂੰ ਲੈ ਕੇ ਟੀਚਰ ਤੋਂ ਸਵਾਲ ਕੀਤੇ ਤਾਂ ਅਧਿਆਪਕਾ ਬੇਸਿਕ ਕੌਡਿੰਗ ਦੇ ਸਵਾਲਾਂ ਦੇ ਜਵਾਬ ਦੇਣ 'ਚ ਨਾਕਾਮ ਰਹੀ। ਇਸ ਵੀਡੀਓ ਨੂੰ ਲੋਕਾਂ ਨੇ ਖੂਬ ਵਾਇਰਲ ਕੀਤਾ ਤੇ ਇਸ ਦੀ ਖੂਬ ਆਲੋਚਨਾ ਕੀਤੀ।
ਸੁਰੱਖਿਆ ਖੋਜਕਰਤਾ ਦਾ ਦਾਅਵਾ ਹੈ ਕਿ White Hat Jr 'ਚ ਕਈ 6 ਅਕਤੂਬਰ ਤੋਂ 20 ਨਵੰਬਰ ਤੱਕ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ। ਲੀਕ ਡੇਟਾ 'ਚ ਵਿਦਿਆਰਥੀ ਦਾ ਨਾਂ, ਉਮਰ, ਲਿੰਗ, ਉਪਭੋਗਤਾ ਆਈਡੀ ਤੇ ਪ੍ਰੋਫਾਈਲ ਫੋਟੋਆਂ ਸ਼ਾਮਲ ਹੈ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇਸ ਡੇਟਾ ਲੀਕ ਵਿਚ 18 ਸਾਲ ਤੋਂ ਘੱਟ ਉਮਰ ਦੇ ਬਹੁਤ ਸਾਰੇ ਵਿਦਿਆਰਥੀਆਂ ਦਾ ਡੇਟਾ ਲੀਕ ਹੋਇਆ ਹੈ।
ਹਰਿਆਣਾ ਦੀਆਂ ਹੱਦਾਂ 'ਤੇ ਰੋਕੇ ਕਿਸਾਨਾਂ ਦੇ ਕਾਫਲੇ
ਡੇਟਾ ਲੀਕ ਤੋਂ ਇਲਾਵਾ ਵ੍ਹਾਈਟ ਹੈਟ ਜੂਨੀਅਰ 'ਤੇ ਗੰਭੀਰ ਦੋਸ਼ ਲੱਗ ਰਹੇ ਹਨ:
ਹਾਲ ਹੀ ਵਿੱਚ ਇਸ ਪਲੇਟਫਾਰਮ 'ਤੇ ਵ੍ਹਾਈਟ ਹੈੱਟ ਜੂਨੀਅਰ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਪ੍ਰਦੀਪ ਪੁੰਨੀਆ ਨਾਂ ਦਾ ਇੱਕ ਵਿਅਕਤੀ ਨੇ ਇਸ ਪਲੈਟਫਾਰਮ ਦੀ ਇੰਟਰਨਲ ਸਕ੍ਰੀਨਸ਼ਾਟ ਸ਼ੇਅਰ ਕੀਤੇ।
ਸਕ੍ਰੀਨਸ਼ਾਟ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਪਲੈਟਫਾਰਮ ਵਿਦਿਆਰਥੀਆਂ ਨੂੰ ਧੋਖਾ ਦੇ ਰਹੀ ਹੈ ਅਤੇ ਸਿੱਖਿਆ ਦੀ ਗੁਣਵੱਤਾ ਚੰਗੀ ਨਹੀਂ ਹੈ। ਇਸ ਇਲਜ਼ਾਮ ਤੋਂ ਬਾਅਦ ਪੁਨੀਆ 'ਤੇ ਵ੍ਹਾਈਟ ਹੈੱਟ ਜੂਨੀਅਰ ਵੱਲੋਂ 20 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਗਿਆ।
Breaking : ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਮਿਲੇ ਵੀਜ਼ੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)