ਜਾਣੋ ਕੌਣ ਹੈ MrBeast! ਜਿਸ ਨੇ ਨਾ ਨੌਕਰੀ, ਨਾ ਡਿਗਰੀ... ਸਿਰਫ਼ Youtube ਨਾਲ 25 ਸਾਲ ਦੀ ਉਮਰ 'ਚ ਬਣਾਈ 820 ਕਰੋੜ ਦੀ ਸੰਪਤੀ
ਸਿਰਫ਼ ਇਕ ਸਮਾਰਟਫੋਨ, ਅਟੁੱਟ ਜਨੂੰਨ ਅਤੇ ਰਚਨਾਤਮਕ ਸੋਚ ਦੇ ਬਲ 'ਤੇ, ਜਿਮੀ ਸਟੀਫਨ ਡੋਨਾਲਡਸਨ, ਜਿਸਨੂੰ ਅੱਜ ਪੂਰੀ ਦੁਨੀਆ MrBeast ਦੇ ਨਾਂ ਨਾਲ ਜਾਣਦੀ ਹੈ, ਨੇ ਉਹ ਮਕਾਮ ਹਾਸਲ ਕਰ ਲਿਆ ਜੋ ਲੱਖਾਂ ਲੋਕਾਂ ਦਾ ਸਿਰਫ਼ ਸੁਪਨਾ ਹੁੰਦਾ...

MrBeast YoTube Journey: ਸਿਰਫ਼ ਇਕ ਸਮਾਰਟਫੋਨ, ਅਟੁੱਟ ਜਨੂੰਨ ਅਤੇ ਰਚਨਾਤਮਕ ਸੋਚ ਦੇ ਬਲ 'ਤੇ, ਜਿਮੀ ਸਟੀਫਨ ਡੋਨਾਲਡਸਨ, ਜਿਸਨੂੰ ਅੱਜ ਪੂਰੀ ਦੁਨੀਆ MrBeast ਦੇ ਨਾਂ ਨਾਲ ਜਾਣਦੀ ਹੈ, ਨੇ ਉਹ ਮਕਾਮ ਹਾਸਲ ਕਰ ਲਿਆ ਜੋ ਲੱਖਾਂ ਲੋਕਾਂ ਦਾ ਸਿਰਫ਼ ਸੁਪਨਾ ਹੁੰਦਾ ਹੈ। ਦਰਅਸਲ ਹਾਲ ਹੀ ਵਿੱਚ Forbes ਨੇ Celebrity Net Worth ਦੀ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਮੁਤਾਬਕ ਜਿਮੀ ਡੋਨਾਲਡਸਨ ਉਰਫ਼ MrBeast ਨੇ ਸਾਲ 2025 ਵਿੱਚ ਹੁਣ ਤੱਕ ਲਗਭਗ $54 ਮਿਲੀਅਨ (₹464 ਕਰੋੜ ਤੋਂ ਵੱਧ) ਦੀ ਕਮਾਈ ਕਰ ਲਈ ਹੈ।
ਇਸੇ ਪ੍ਰਸੰਗ ਵਿੱਚ, ਆਓ ਇਸ ਰਿਪੋਰਟ ਰਾਹੀਂ ਵਿਸਥਾਰ ਨਾਲ ਸਮਝੀਏ ਕਿ ਆਖ਼ਿਰ 25 ਸਾਲ ਦੀ ਉਮਰ 'ਚ ਇਸ ਵਿਅਕਤੀ ਨੇ YouTube ਰਾਹੀਂ ਕਿਵੇਂ ਕਮਾਈ ਕਰੋੜਾਂ ਦੀ ਸੰਪਤੀ।
7 ਮਈ 1998 ਨੂੰ ਅਮਰੀਕਾ ਦੇ ਨੌਰਥ ਕੈਰੋਲੀਨਾ ਦੇ ਇਕ ਛੋਟੇ ਜਿਹੇ ਸ਼ਹਿਰ ਗਰੀਨਵਿਲ 'ਚ ਜਨਮੇ ਜਿਮੀ ਸਟੀਫਨ ਡੋਨਾਲਡਸਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ YouTube 'ਤੇ ਦੁਨੀਆਂ ਦੇ ਸਭ ਤੋਂ ਵੱਡੇ ਕੰਟੈਂਟ ਕ੍ਰੀਏਟਰ ਬਣ ਜਾਣਗੇ।
ਜਿਮੀ ਦੀ ਪੜਾਈ ਇੱਕ ਪ੍ਰਾਈਵੇਟ ਸਕੂਲ ਵਿੱਚ ਹੋਈ, ਪਰ ਉਸਦਾ ਅਸਲੀ ਜੋਸ਼ ਤੇ ਪੈਸ਼ਨ ਸੀ ਵੀਡੀਓ ਬਣਾਉਣਾ। ਸਿਰਫ਼ 13 ਸਾਲ ਦੀ ਉਮਰ ਵਿੱਚ ਹੀ ਜਿਮੀ ਨੇ YouTube ਦੀ ਦੁਨੀਆ ਵਿੱਚ ਕਦਮ ਰੱਖ ਲਿਆ ਸੀ। ਸ਼ੁਰੂਆਤ ਵਿੱਚ ਉਹਦੇ ਚੈਨਲ 'ਤੇ ਟੈਕ ਟਿਪਸ, ਆਨਲਾਈਨ ਕਮਾਈ ਦੇ ਤਰੀਕੇ ਅਤੇ ਯੂਟਿਊਬ ਦੇ ਐਲਗੋਰਿਦਮ ਵਰਗੇ ਵਿਸ਼ਿਆਂ 'ਤੇ ਵੀਡੀਓ ਆਉਂਦੀਆਂ ਸਨ।
ਉਸ ਸਮੇਂ ਨਾ ਤਾਂ ਜ਼ਿਆਦਾ ਦਰਸ਼ਕ ਸਨ, ਨਾ ਹੀ ਕੋਈ ਖਾਸ ਕਮਾਈ ਹੋ ਰਹੀ ਸੀ—ਪਰ ਉਸਨੇ ਹਾਰ ਨਹੀਂ ਮੰਨੀ।
ਦੋ ਹਫ਼ਤੇ ਬਾਅਦ ਛੱਡ ਦਿੱਤੀ ਕਾਲਜ ਦੀ ਪੜਾਈ
ਜਿਮੀ ਨੇ ਸਾਲ 2016 ਵਿੱਚ ਕਾਲਜ 'ਚ ਦਾਖਲਾ ਤਾਂ ਲਿਆ, ਪਰ ਸਿਰਫ਼ ਦੋ ਹਫ਼ਤਿਆਂ ਬਾਅਦ ਹੀ ਪੜਾਈ ਛੱਡ ਦਿੱਤੀ। ਉਸਨੇ ਆਪਣੀ ਮਾਂ ਨੂੰ ਇੱਥੋਂ ਤਕ ਕਹਿ ਦਿੱਤਾ ਕਿ ਜੇਕਰ ਯੂਟਿਊਬ ਨਹੀਂ ਵੀ ਚੱਲਿਆ, ਤਾਂ ਵੀ ਉਹ ਕਿਸੇ ਆਮ ਨੌਕਰੀ ਕਰਨ ਦੀ ਬਜਾਏ ਸਾਦੀ ਜ਼ਿੰਦਗੀ ਜੀਉਣਾ ਪਸੰਦ ਕਰੇਗਾ।
ਹਾਲਾਂਕਿ ਮਿਸਟਰ ਬੀਸਟ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੋੜ ਸਾਲ 2017 ਵਿੱਚ ਆਇਆ, ਜਦੋਂ ਜਿਮੀ ਨੇ ਇੱਕ ਐਸਾ ਵੀਡੀਓ ਅਪਲੋਡ ਕੀਤਾ, ਜਿਸ ਵਿੱਚ ਉਹ 1 ਤੋਂ 100,000 ਤੱਕ ਗਿਣਤੀ ਗਿਣਦੇ ਰਹੇ।
ਇਸ ਅਨੋਖੇ ਕੰਟੈਂਟ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ, ਉਹਨੇ ਵੱਖ-ਵੱਖ ਕਿਸਮ ਦੇ ਚੈਲੰਜ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ—ਜਿਵੇਂ ਕਿ 24 ਘੰਟੇ ਤੱਕ ਕਿਸੇ ਚੀਜ਼ ਵਿੱਚ ਬੰਦ ਰਹਿਣਾ, ਜਾਂ ਬਹੁਤ ਹੀ ਔਖੇ ਟਾਸਕ ਨੂੰ ਪੂਰਾ ਕਰਨਾ।
ਮਿਸਟਰ ਬੀਸਟ ਦੀ ਖਾਸ ਗੱਲ ਇਹ ਹੈ ਕਿ ਉਹ ਸਿਰਫ ਆਪਣੀ ਉੱਤੇ ਧਿਆਨ ਨਹੀਂ ਦਿੰਦੇ, ਬਲਕਿ ਦੂਜਿਆਂ ਦੀ ਮਦਦ ਵੀ ਕਰਦੇ ਹਨ। ਉਹ ਆਮ ਲੋਕਾਂ ਨੂੰ ਅਜੀਬ-ਓ-ਗਰੀਬ ਪਰ ਮਜ਼ੇਦਾਰ ਟਾਸਕ ਦਿੰਦੇ ਹਨ, ਅਤੇ ਜੋ ਵਿਜੇਤਾ ਬਣਦਾ ਹੈ, ਉਸਨੂੰ ਲੱਖਾਂ ਡਾਲਰ ਤੱਕ ਇਨਾਮ ਮਿਲਦਾ ਹੈ। ਇੱਕ ਵੀਡੀਓ ਵਿੱਚ ਉਹਨੇ ਵੈਟਰ ਨੂੰ ਕਾਰ ਗਿਫਟ ਕੀਤੀ, ਅਤੇ ਇੱਕ ਵਾਰ ਉਹਨੇ ਪੂਰੀ ਟਾਪੂ ਆਪਣੇ ਸਬਸਕ੍ਰਾਈਬਰ ਨੂੰ ਤੋਹਫੇ ਵਿੱਚ ਦੇ ਦਿੱਤੀ।
ਅੱਜ ਮਿਸਟਰ ਬੀਸਟ ਦੇ ਯੂਟਿਊਬ ਚੈਨਲ 'ਤੇ 160 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ ਅਤੇ ਉਨ੍ਹਾਂ ਨੇ ਸਿਰਫ 25 ਸਾਲ ਦੀ ਉਮਰ ਵਿੱਚ ਲਗਭਗ 820 ਕਰੋੜ ਰੁਪਏ (ਕਰੀਬ 100 ਮਿਲੀਅਨ ਡਾਲਰ) ਦੀ ਸੰਪਤੀ ਬਣਾ ਲਈ ਹੈ, ਉਹ ਵੀ ਬਿਨਾਂ ਕਿਸੇ ਪਾਰੰਪਰਿਕ ਨੌਕਰੀ ਜਾਂ ਬਿਜਨੈਸ ਦੇ।
ਉਨ੍ਹਾਂ ਦੀ ਕਹਾਣੀ ਉਹਨਾਂ ਯੁਵਾਂ ਲਈ ਇੱਕ ਮਿਸਾਲ ਹੈ, ਜੋ ਸਿਰਫ ਪੈਸ਼ਨ ਦੇ ਸਹਾਰੇ ਕੁਝ ਵੱਡਾ ਕਰਨਾ ਚਾਹੁੰਦੇ ਹਨ। ਮਿਸਟਰ ਬੀਸਟ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੀ ਸੋਚ ਹਟਕੇ ਹੋਵੇ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ, ਤਾਂ ਇੰਟਰਨੈਟ ਦੀ ਦੁਨੀਆ ਵਿੱਚ ਕੁਝ ਵੀ ਮੁਨਕਿਨ ਹੈ।






















