ਪੜਚੋਲ ਕਰੋ

WiFi Routers: ਸਾਵਧਾਨ! ਘਰ 'ਚ ਲੱਗਿਆ ਵਾਈ-ਫਾਈ ਰੂਟਰ, ਹੈਕਰਸ ਦੇ ਨਿਸ਼ਾਨੇ 'ਤੇ ਤੁਸੀਂ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

WiFi Routers: CERT-In ਨੇ ਆਪਣੀ ਵੈੱਬਸਾਈਟ 'ਤੇ ਇਕ ਨੋਟ ਜਾਰੀ ਕਰਕੇ ਕਿਹਾ ਹੈ ਕਿ TP-Link ਰਾਊਟਰ 'ਚ ਖਰਾਬੀ ਹੈ, ਜਿਸ ਦਾ ਫਾਇਦਾ ਚੁੱਕਦਿਆਂ ਹੋਇਆਂ ਹੈਕਰ ਕਨੈਕਟ ਕੀਤੇ ਡਿਵਾਈਸ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਕਿਸੇ ਵੀ ਸਿਸਟਮ 'ਤੇ ਕੋਡ ਨੂੰ ਐਡਿਟ ਕਰ ਸਕਦੇ ਹਨ।

WiFi Routers: ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨਿਯਮਿਤ ਤੌਰ 'ਤੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਸੌਫਟਵੇਅਰ ਅਤੇ ਐਪਲ ਪ੍ਰੋਡਕਟਸ, ਵਿੰਡੋਜ਼ ਪ੍ਰੋਡਕਟਸ ਅਤੇ ਗੂਗਲ ਕਰੋਮ, ਮੋਜ਼ੀਲਾ ਆਦਿ ਵਰਗੇ ਸੌਫਟਵੇਅਰਾਂ ਵਿੱਚ ਕਮਜ਼ੋਰੀਆਂ ਦੀ ਰਿਪੋਰਟ ਕਰਦੀ ਰਹਿੰਦੀ ਹੈ। 

ਉਂਝ, ਅੱਜ ਸਰਕਾਰੀ ਅਦਾਰੇ ਨੇ ਇੱਕ ਅਜਿਹੇ ਮੁੱਦੇ ਨੂੰ ਉਜਾਗਰ ਕੀਤਾ ਹੈ ਜੋ ਨਾ ਸਿਰਫ਼ ਇੱਕ ਗੰਭੀਰ ਮੁੱਦਾ ਹੈ, ਸਗੋਂ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਦਰਅਸਲ, ਸਾਈਬਰ ਸੁਰੱਖਿਆ ਏਜੰਸੀ ਨੂੰ TP-Link ਰਾਊਟਰ 'ਚ Security flaw ਮਿਲਿਆ ਹੈ। CERT-In ਦੇ ਅਨੁਸਾਰ, ਇਹ ਕਮਜ਼ੋਰੀ ਹੈਕਰ ਨੂੰ ਵਾਈ-ਫਾਈ ਨਾਲ ਜੁੜੇ ਕਿਸੇ ਵੀ ਕਨੈਕਟਡ ਡਿਵਾਈਸ ਤੱਕ ਪਹੁੰਚ ਦੇ ਰਹੀ ਹੈ।

TP-Link ਭਾਰਤ ਵਿੱਚ ਸਭ ਤੋਂ ਪ੍ਰਸਿੱਧ Wi-Fi ਰਾਊਟਰਾਂ ਵਿੱਚੋਂ ਇੱਕ ਹੈ। Wi-Fi ਰਾਊਟਰ ਇੱਕ ਅਜਿਹਾ ਡਿਵਾਈਸ ਹੈ ਜੋ ਤੁਹਾਨੂੰ ਇੰਟਰਨੈਟ ਪ੍ਰੋਵਾਈਡਰ ਨਾਲ ਜੋੜਦਾ ਹੈ ਅਤੇ ਤੁਹਾਡੇ ਘਰ ਜਾਂ ਦਫਤਰ ਵਿੱਚ ਇੱਕ ਵਾਇਰਲੈੱਸ ਨੈਟਵਰਕ ਪ੍ਰਦਾਨ ਕਰਦਾ ਹੈ। ਇਹ ਤੁਹਾਡੇ ਡਿਵਾਈਸ, ਜਿਵੇਂ ਕਿ ਸਮਾਰਟਫ਼ੋਨ, ਲੈਪਟਾਪ ਅਤੇ ਟੈਬਲੇਟ ਨੂੰ ਕੇਬਲ ਦੀ ਵਰਤੋਂ ਕੀਤੇ ਬਿਨਾਂ ਇੰਟਰਨੈਟ ਨਾਲ ਜੁੜਨ ਦੀ ਸੁਵਿਧਾ ਦਿੰਦਾ ਹੈ।

ਇਹ ਵੀ ਪੜ੍ਹੋ: Snapchat ਵਾਂਗ WhatsApp ‘ਤੇ ਵੀ ਬਣਾਓ ਆਪਣਾ ਅਵਤਾਰ, ਇਸ ਤਰ੍ਹਾਂ ਕਰੋ ਸੈੱਟ ਆਪਣੀ DP 'ਤੇ

CERT-In ਨੇ ਆਪਣੀ ਵੈੱਬਸਾਈਟ 'ਤੇ ਇਕ ਨੋਟ ਜਾਰੀ ਕਰਕੇ ਕਿਹਾ ਹੈ ਕਿ TP-Link ਰਾਊਟਰ 'ਚ ਖਰਾਬੀ ਹੈ, ਜਿਸ ਦਾ ਫਾਇਦਾ ਚੁੱਕਦਿਆਂ ਹੋਇਆਂ ਹੈਕਰ ਕਨੈਕਟ ਕੀਤੇ ਡਿਵਾਈਸ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਕਿਸੇ ਵੀ ਸਿਸਟਮ 'ਤੇ ਕੋਡ ਨੂੰ ਐਡਿਟ ਕਰ ਸਕਦੇ ਹਨ। ਸਾਈਬਰ ਸੁਰੱਖਿਆ ਏਜੰਸੀ ਨੇ ਟੀਪੀ-ਲਿੰਕ ਰਾਊਟਰਾਂ ਵਿੱਚ ਕਮਜ਼ੋਰੀਆਂ ਬਾਰੇ ਇੱਕ ਹਾਈ-ਰਿਸਕ ਵਾਲੀ ਚੇਤਾਵਨੀ ਵੀ ਜਾਰੀ ਕੀਤੀ ਹੈ। ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਇਹ ਕਮਜ਼ੋਰੀ C5400X(EU)_V1_1.1.7 ਬਿਲਡ 20240510 ਤੋਂ ਪਹਿਲਾਂ TP-Link ਆਰਚਰ ਮਾਡਲਾਂ ਨੂੰ ਪ੍ਰਭਾਵਿਤ ਕਰਦੀ ਹੈ।

ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਰਾਊਟਰ ਦੇ ਫਰਮਵੇਅਰ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕਰੋ। ਜਦੋਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ, ਤਾਂ ਕੰਪਨੀਆਂ ਅਕਸਰ ਸੁਰੱਖਿਆ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਨਵੇਂ ਫਰਮਵੇਅਰ ਅੱਪਡੇਟ ਜਾਰੀ ਕਰਦੀਆਂ ਹਨ। ਅਪਡੇਟ ਕਰਨ ਲਈ, ਤੁਹਾਨੂੰ ਰਾਊਟਰ ਦੇ ਐਡਮਿਨ ਇੰਟਰਫੇਸ ਜਾਂ Manufacture ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ।

ਕਦੇ ਵੀ Wi-Fi ਰਾਊਟਰ ਨੂੰ ਇਸਦੇ ਡਿਫੌਲਟ ਲੌਗਇਨ ਪ੍ਰਮਾਣ ਪੱਤਰਾਂ ਨਾਲ ਨਾ ਵਰਤੋ। ਅਜਿਹੇ ਵਾਈ-ਫਾਈ ਰਾਊਟਰਾਂ ਨੂੰ ਪਹਿਲਾਂ ਨਿਸ਼ਾਨਾ ਬਣਾਇਆ ਜਾਂਦਾ ਹੈ। ਐਡਮਿਨ ਇੰਟਰਫੇਸ ਵਿੱਚ ਲੌਗਇਨ ਕਰਕੇ ਰਾਊਟਰ ਦੀਆਂ ਸੈਟਿੰਗਾਂ ਤੱਕ ਪਹੁੰਚ ਕਰੋ ਅਤੇ ਇੱਕ ਚੰਗਾ ਉਪਭੋਗਤਾ ਨਾਮ ਅਤੇ ਮਜ਼ਬੂਤ ​​ਪਾਸਵਰਡ ਸੈੱਟ ਕਰੋ।

ਇਹ ਵੀ ਪੜ੍ਹੋ: Online Gaming: ਆਨਲਾਈਨ ਗੇਮਿੰਗ ਦੀ ਲਤ ਤੋਂ ਬਚਾਉਣ ਦੇ ਲਈ ਸਰਕਾਰ ਨੇ ਕੱਢਿਆ ਇਹ ਹੱਲ, ਜਾਣੋ ਇਸ ਬਾਰੇ

ਟਾਪ ਹੈਡਲਾਈਨ

Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
BSNL ਦਾ ਨਵਾਂ ਧਮਾਕੇਦਾਰ ਪਲਾਨ! 200Mbps ਦੀ ਰਫਤਾਰ ਨਾਲ ਮਿਲੇਗਾ 5000GB ਡੇਟਾ; ਮਿਲਣਗੇ ਆਹ ਫਾਇਦੇ
BSNL ਦਾ ਨਵਾਂ ਧਮਾਕੇਦਾਰ ਪਲਾਨ! 200Mbps ਦੀ ਰਫਤਾਰ ਨਾਲ ਮਿਲੇਗਾ 5000GB ਡੇਟਾ; ਮਿਲਣਗੇ ਆਹ ਫਾਇਦੇ
iPhone 17 : ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple, iPhone 17 ਹੋ ਸਕਦਾ ਹੈ ਮਹਿੰਗਾ
iPhone 17 : ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple, iPhone 17 ਹੋ ਸਕਦਾ ਹੈ ਮਹਿੰਗਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Embed widget