Disney+ Hotstar ਦੇ ਨਾਲ ਸਸਤੇ 'ਚ ਇਹ ਕੰਪਨੀ ਲਿਆਈ ਨਵਾਂ ਪਲਾਨ , ਜਾਣੋ ਕਿਵੇਂ ਮਿਲ ਸਕਦਾ ਹੈ ਫਾਇਦਾ
ਕੰਪਨੀ 28 ਦਿਨ ਦੀ ਵੈਲੀਡਿਟੀ ਦੇ ਨਾਲ ਇੱਕ ਹੋਰ ਪੇਸ਼ ਕਰਦੀ ਹੈ ਉਹ 419 ਰੁਪਏ ‘ਚ ੳੇੁਪਲੱਬਧ ਹੈ ਇਸ ‘ਚ ਅਨਲਿਮੀਟਡ ਵਾਇਸ ਕਾਲ ਅਤੇ 100 ਐੱਸਐੱਮਐੱਸ ਦੇ ਨਾਲ ਰੋਜ਼ਾਨਾ 3 ਜੀਬੀ ਆਫਰ ਕਰਦਾ ਹੈ।
Disney+ Hotstar plan Mobile Data: ਮੋਬਾਈਲ ਨੈੱਟਵਰਕ ਕੰਪਨੀਆਂ ਆਪਣੇ ਯੁਜ਼ਰਸ ਲਈ ਵੱਖ-ਵੱਖ ਤਰ੍ਹਾਂ ਦੇ ਫਾਇਦਿਆਂ ਨਾਲ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਰਹਿੰਦੀ ਹੈ ਹੁਣ ਅਸੀਂ ਤੁਹਾਨੂੰ OTT ਪਲੈਟਫਾਰਮ Disney+ Hotstar ਦੇ ਨਾਲ ਆਉਣ ਵਾਲੇ ਪਲੈਨਜ਼ ਦੇ ਬਾਰੇ ‘ਚ ਦੱਸ ਰਹੇ ਹਨ। ਇੱਥੇ ਤੁਸੀਂ ਜਾਣੋਗੇ ਕਿ ਕਿਸ ਕੰਪਨੀ ਦੇ ਕਿਹੜੇ ਪਲਾਨ ‘ਚ ਇਹ ਫਾਇਦਾ ਮਿਲ ਰਿਹਾ ਹੈ।
Jio ਨੇ ਆਪਣੇ 499 ਰੁਪਏ ਵਾਲੇ ਪ੍ਰੀ ਪੇਡ ਪਲਾਨ ਨੂੰ ਫਿਰ ਤੋਂ ਲਾਂਚ ਕੀਤਾ ਹੈ। ਇਸ ਪਲਾਨ ਨਾਲ Disney+ Hotstar ਸਬਸਕ੍ਰਿਪਸ਼ਨ ਇੱਕ ਸਾਲ ਦੀ ਵੈਲੀਡਿਟੀ ਦੇ ਨਾਲ ਮਿਲੇਗਾ। ਨਾਲ ਹੀ ਇਸ ਪਲਾਨ 'ਚ ਅਨਲਿਮੀਟਡ ਕਾਲਿੰਗ ਦੇ ਨਾਲ 2 ਜੀਬੀ ਡਾਟਾ ਮਿਲ ਰਿਹਾ ਹੈ।ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਇਸ ਪਲਾਨ ਦੇ ਨਾਲ ਨਵੇਂ ਯੁਜ਼ਰਸ ਨੂੰ ਜੀਓ ਪ੍ਰਾਈਮ ਮੈਂਬਰਸ਼ਿਪ ਵੀ ਮਿਲੇਗੀ। ਇਸ ਪਲਾਨ ‘ਚ Jio Cinema, Jio TV ਜਿਹੇ ਅੈਪਸ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ।
ਜੀਓ 601 ਰੁਪਏ ‘ਚ ਓਟੀਟੀ ਅੈਕਸਸ ਦੇ ਨਾਲ ਇੱਕ ਹੋਰ ਪ੍ਰੀ ਪੇਡ ਪਲਾਨ ਪੇਸ਼ ਕਰਦਾ ਹੈ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ ਅਤੇ ਹਰ ਦਿਨ 3 ਜੀਬੀ ਡਾਟਾ ਦੇ ਨਾਲ -ਨਾਲ ਅਨਲਿਮੀਟਡ ਵਾਇਸ ਕਾਲ ਅਤੇ ਰੋਜ਼ਾਨਾ 100 SMS ਆਫਰ ਕਰਦਾ ਹੈ। ਇਸ ਪਲਾਨ ‘ਚ ਐਕਸਟਰਾ 6GB ਡਾਟਾ ਵੀ ਮਿਲਦਾ ਹੈ। Jio ਦਾ 601 ਰੁਪਏ ਦਾ ਪਲਾਨ ਇੱਕ ਸਾਲ ਦੇ Disney+ Hotstar ਮੋਬਾਈਲ ਅੈਕਸੈਸ ਦੇ ਨਾਲ ਆਉਂਦਾ ਹੈ ਜਿਸਦੀ ਕੀਮਤ 499 ਰੁਪਏ ਹੈ।
ਕੰਪਨੀ 28 ਦਿਨ ਦੀ ਵੈਲੀਡਿਟੀ ਦੇ ਨਾਲ ਇੱਕ ਹੋਰ ਪੇਸ਼ ਕਰਦੀ ਹੈ ਉਹ 419 ਰੁਪਏ ‘ਚ ੳੇੁਪਲੱਬਧ ਹੈ ਇਸ ‘ਚ ਅਨਲਿਮੀਟਡ ਵਾਇਸ ਕਾਲ ਅਤੇ 100 ਐੱਸਐੱਮਐੱਸ ਦੇ ਨਾਲ ਰੋਜ਼ਾਨਾ 3 ਜੀਬੀ ਆਫਰ ਕਰਦਾ ਹੈ। ਡੇਲੀ ਡਾਟਾ ਦੀ ਲਿਮਿਟ ਖਤਮ ਹੋਣ ਦੇ ਬਾਅਦ ਸਪੀਡ 64kbps ਤੱਕ ਘੱਟ ਹੋ ਜਾਂਦੀ ਹੈ। ਤੁਹਾਨੂੰ ਇੱਕ ਸਾਲ ਦਾ Disney+ Hotstar ਮੋਬਾਈਲ ਸਬਸਕ੍ਰਿਪਸ਼ਨ 499 ਰੁਪਏ ਬਿਨਾਂ ਕਿਸੇ ਐਕਸਟਰਾ ਕੀਮਤ ਦੇ ਨਾਲ ਮਿਲਦਾ ਹੈ। Disney+ Hotstar ਸਬਸਕ੍ਰਿਪਸ਼ਨ ਦੇ ਨਾਲ ਆਉਣ ਵਾਲਾ ਦੂਸਰਾ ਪਲਾਨ 799 ਰੁਪਏ ਦਾ ਪਲਾਨ ਹੈ। ਇਸ ਪਲਾਨ ਨਾਲ ਰੋਜ਼ਾਨਾ 2GB ਡਾਟਾ ਮਿਲਦਾ ਹੈ। ਇਹ ਵੀ ਇੱਕ ਅਨਲਿਮੀਟਡ ਵਾਇਸ ਕਾਲਿੰਗ ਪਲਾਨ ਹੈ ਜੋ 56 ਦਿਨਾਂ ਦੀ ਵੈਲੀਡਿਟੀ ਲਈ ਰੋਜ਼ਾਨਾ 100SMS ਦੇ ਨਾਲ ਆਉਂਦਾ ਹੈ।
Airtel Plan: ਏਅਰਟੈੱਲ ਦੇ 838 ਰੁਪਏ ਦੇ ਪਲਾਨ ‘ਚ ਰੋਜ਼ਾਨਾ 2 ਜੀਬੀ ਡਾਟਾ ਦੇ ਨਾਲ ਅਨਲਿਮੀਟਡ ਕਾਲਿੰਗ ਅਤੇ ਡਿਜ਼ਨੀ ਪਲੱਸ ਹੌਟਸਟਾਰ ਅਤੇ ਐਮਾਜ਼ਨ ਪ੍ਰਾਈਮ ਵੀਡੀਓ ਮੋਬਾਈਲ ਅੇਡੀਸ਼ਨ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ। ਇਸ ਦੀ ਮਿਆਦ 56 ਦਿਨ ਦੀ ਹੈ । ਉੱਥੇ ਹੀ 599 ਰੁਪਏ ਦੇ ਪਲਾਨ ‘ਚ ਰੋਜ਼ਾਨਾ 3 ਜੀਬੀ ਡਾਟਾ ਅਤੇ ਅਨਲਿਮੀਟਡ ਕਾਲਿੰਗ ਮਿਲ ਰਹੀ ਹੈ। ਇਸਦੀ ਮਿਆਦ 28 ਦਿਨ ਦੀ ਹੈ। ਇਸ ‘ਚ ਵੀ ਡਿਜ਼ਨੀ ਪਲੱਸ ਹੌਟਸਟਾਰ ਅਤੇ ਐਮਾਜ਼ਨ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ।
Vi Plan: ਵੋਡਾਫੋਨ ਆਈਡੀਆ ਯੁਜ਼ਰਸ ਨੂੰ ਆਪਣੇ ਪ੍ਰੀਪੇਡ ਪਲਾਨਜ਼ ਦੇ ਨਾਲ ਡਿਜ਼ਨੀ ਪਲੱਸ ਹੌਟਸਟਾਰ ਚਾਹੀਦਾ ਹੈ ਜੋ ਇਹਨਾਂ ਨੂੰ ਘੱਟ ਤੋਂ ਘੱਟ 901 ਰੁਪਏ ਦਾ ਪਲਾਨ ਲੈਣਾ ਹੋਵੇਗਾ। ਇਸ ‘ਚ ਰੋਜ਼ਾਨਾ 3ਜੀਬੀ ਡਾਟਾ ਦੇ ਇਲਾਵਾ 48ਜੀਬੀ ਡਾਟਾ ਮਿਲੇਗਾ। ਨਾਲ ਹੀ ਅਨਲਿਮੀਟਡ ਕਾਲਿੰਗ ਅਤੇ ਰੋਜ਼ਾਨਾ 100SMS ਮਿਲਣਗੇ। ਇਸ ‘ਚ ਡਿਜ਼ਨੀ ਪਲੱਸ ਹੌਟਸਟਾਰ ਦਾ ਇੱਕ ਸਾਲ ਦਾ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ ।