Facebook, Twitter ਦੇ ਬੰਦ ਹੋਣ ਦੀਆਂ ਖ਼ਬਰਾਂ ਦੌਰਾਨ ਲੋਕਾਂ ਨੂੰ ਯਾਦ ਆਇਆ Orkut, ਜਾਣੋ ਟਵਿੱਟਰ ‘ਤੇ ਕਿਉਂ ਕਰ ਰਿਹਾ ਟ੍ਰੈਂਡ
ਸੋਸ਼ਲ ਮੀਡੀਆ ਨਾਲ ਸਬੰਧਤ ਨਵੀਂ ਡੈੱਡਲਾਈਨ ਖ਼ਤਮ ਹੋਣ ਮਗਰੋਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਵਰਗੇ ਵੱਡੇ ਪਲੇਟਫਾਰਮਾਂ 'ਤੇ ਪਾਬੰਦੀ ਲਗਾਏ ਜਾਣ ਦਾ ਖ਼ਤਰਾ ਹੈ। ਸੋਸ਼ਲ ਮੀਡੀਆ ਨੇ ਇਨ੍ਹਾਂ ਪਲੇਟਫਾਰਮਾਂ 'ਤੇ ਪਾਬੰਦੀ ਲਾਉਣ ਦੀ ਸੰਭਾਵਨਾ ਦਰਮਿਆਨ #Orkut ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਭਾਰਤ ਵਿੱਚ ਸੋਸ਼ਲ ਮੀਡੀਆ ਨਾਲ ਜੁੜੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਅੰਤਮ ਤਾਰੀਖ ਖ਼ਤਮ ਹੋਣ ਤੋਂ ਬਾਅਦ Whatspp, Facebook, Twitter ਤੇ instagram ਵਰਗੇ ਵੱਡੇ ਪਲੇਟਫਾਰਮਾਂ 'ਤੇ ਪਾਬੰਦੀ ਲੱਗਣ ਦਾ ਖ਼ਤਰਾ ਹੈ। ਸੋਸ਼ਲ ਮੀਡੀਆ ਨਾਲ ਸਬੰਧਤ ਨਵੀਂਆਂ ਗਾਈਡਲਾਈਨਸ ਨੂੰ ਲਾਗੂ ਕਰਨ ਦੀ ਆਖਰੀ ਤਾਰੀਖ 25 ਮਈ ਸੀ। ਸੋਸ਼ਲ ਮੀਡੀਆ ਨੇ ਇਨ੍ਹਾਂ ਪਲੇਟਫਾਰਮਾਂ 'ਤੇ ਪਾਬੰਦੀ ਲਾਉਣ ਦੀ ਸੰਭਾਵਨਾ ਦਰਮਿਆਨ ਹੁਣ #Orkut ਟ੍ਰੈਂਡ ਕਰਨ ਲੱਗ ਗਿਆ ਹੈ। ਯੂਜ਼ਰਸ ਇਸ ਬਾਰੇ ਟਵੀਟ ਕਰ ਰਹੇ ਹਨ ਤੇ ਓਰਕੂਟ ਨੂੰ ਵਾਪਸ ਲਿਆਉਣ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਓਰਕੁਟ ਨੂੰ 2014 ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ 90 ਦੇ ਦਹਾਕੇ ਵਿੱਚ ਜਨਮ ਲੇਨ ਵਾਲੇ ਵਿਅਕਤੀਆਂ ਨੇ ਓਰਕੁਟ ਨੂੰ ਪਹਿਲੀ ਸੋਸ਼ਲ ਮੀਡੀਆ ਵਜੋਂ ਵਰਤਣੀ ਸ਼ੁਰੂ ਕੀਤੀ ਸੀ। ਨੌਜਵਾਨ ਉਪਭੋਗਤਾ ਆਪਣੇ ਓਰਕਟ ਦੇ ਦਿਨਾਂ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਮਜ਼ੇਦਾਰ ਟਵੀਟ ਕਰ ਰਹੇ ਹਨ।
ਇੱਕ ਸਮਾਂ ਸੀ ਜਦੋਂ ਓਰਕੁਟ ਵਿਸ਼ਵ ਭਰ ਵਿੱਚ ਪ੍ਰਸਿੱਧ ਸੀ ਪਰ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਕਾਮਯਾਬੀ ਤੋਂ ਬਾਅਦ ਓਰਕਟ ਦੀ ਵਰਤੋਂ ਕਾਫ਼ੀ ਘੱਟ ਗਈ। ਨੌਜਵਾਨਾਂ ਦੀ ਨਵੀਂ ਪੀੜ੍ਹੀ ਓਰਕਟ ਬਾਰੇ ਸ਼ਾਇਦ ਨਹੀਂ ਜਾਣਦੀ ਹੋਵੇਗੀ ਪਰ 90 ਦੇ ਦਹਾਕੇ ਦੇ ਲੋਕ ਓਰਕਟ ਨੂੰ ਸਭ ਤੋਂ ਬੇਸਟ ਕਹਿ ਰਹੇ ਹਨ।
ਓਰਕੁਟ ਸ਼ਾਇਦ ਬਹੁਤ ਸਾਰੇ ਨੌਜਵਾਨ ਭਾਰਤੀਆਂ ਲਈ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ ਸੀ, ਜਿਸ ਨੇ ਉਨ੍ਹਾਂ ਨੂੰ ਫੇਸਬੁੱਕ ਦੇ ਸਾਹਮਣੇ ਆਨਲਾਈਨ ਚੈਟਿੰਗ ਅਤੇ ਮੈਸੇਜ ਸਾਂਝਾ ਕਰਨ ਦੀ ਦੁਨੀਆ ਤੋਂ ਜਾਣੂ ਕਰਵਾਇਆ। ਓਰਕਟ ਇੱਕ ਸਮੇਂ ਨੌਜਵਾਨਾਂ ਦਾ ਮਨਪਸੰਦ ਸੋਸ਼ਲ ਮੀਡੀਆ ਪਲੇਟਫਾਰਮ ਸੀ। ਅਜਿਹੀ ਸਥਿਤੀ ਵਿੱਚ ਯੂਜ਼ਰਸ ਸੋਸ਼ਲ ਮੀਡੀਆ 'ਤੇ ਮਜ਼ੇਦਾਰ ਪ੍ਰਤੀਕਰਮ ਦੇ ਰਹੇ ਹਨ।
ਇਹ ਵੀ ਪੜ੍ਹੋ: Cyclone Yaas ਤੱਟ ਨਾਲ ਟਕਰਾਇਆ, ਹਵਾ ਦੀ ਗਤੀ 130-140 ਕਿਲੋਮੀਟਰ ਪ੍ਰਤੀ ਘੰਟਾ, ਕਈ ਸੂਬਿਆਂ 'ਚ ਬਾਰਸ਼ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin