(Source: ECI/ABP News)
Cyclone Yaas ਤੱਟ ਨਾਲ ਟਕਰਾਇਆ, ਹਵਾ ਦੀ ਗਤੀ 130-140 ਕਿਲੋਮੀਟਰ ਪ੍ਰਤੀ ਘੰਟਾ, ਕਈ ਸੂਬਿਆਂ 'ਚ ਬਾਰਸ਼ ਦੀ ਸੰਭਾਵਨਾ
ਅੱਜ ਉੱਤਰੀ ਓਡੀਸ਼ਾ ਅਤੇ ਤੱਟਵਰਤੀ ਓਡੀਸ਼ਾ ਵਿੱਚ ਭਾਰੀ ਤੋਂ ਵਧੇਰੇ ਬਾਰਸ਼ ਹੋਵੇਗੀ। ਪੱਛਮੀ ਬੰਗਾਲ ਵਿੱਚ ਵੀ ਅੱਜ ਬਹੁਤ ਜ਼ਿਆਦਾ ਬਾਰਸ਼ ਹੋਵੇਗੀ, ਭਲਕੇ ਅੰਦਰੂਨੀ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।
![Cyclone Yaas ਤੱਟ ਨਾਲ ਟਕਰਾਇਆ, ਹਵਾ ਦੀ ਗਤੀ 130-140 ਕਿਲੋਮੀਟਰ ਪ੍ਰਤੀ ਘੰਟਾ, ਕਈ ਸੂਬਿਆਂ 'ਚ ਬਾਰਸ਼ ਦੀ ਸੰਭਾਵਨਾ Cyclone Yaas weakens into severe cyclonic storm; heavy rains cause flooding in WB Cyclone Yaas ਤੱਟ ਨਾਲ ਟਕਰਾਇਆ, ਹਵਾ ਦੀ ਗਤੀ 130-140 ਕਿਲੋਮੀਟਰ ਪ੍ਰਤੀ ਘੰਟਾ, ਕਈ ਸੂਬਿਆਂ 'ਚ ਬਾਰਸ਼ ਦੀ ਸੰਭਾਵਨਾ](https://feeds.abplive.com/onecms/images/uploaded-images/2021/05/26/e25afb6c6f57c0409aa91866978af3f2_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੱਕਰਵਾਤੀ 'ਯਾਸ' ਨੇ ਦੱਖਣ ਦੇ ਓਡੀਸ਼ਾ ਤੱਟ ਨਾਲ ਟੱਕਰਾ ਚੁੱਕੀਆ ਹੈ। ਇਸ ਸਮੇਂ ਹਵਾ ਦੀ ਗਤੀ 130-140 ਕਿਲੋਮੀਟਰ ਪ੍ਰਤੀ ਘੰਟਾ ਹੈ। ਲੈਂਡਫਾਲ ਪ੍ਰਕਿਰਿਆ ਪੂਰੀ ਹੋ ਗਈ ਹੈ। ਹੁਣ ਇਹ ਚੱਕਰਵਾਤੀ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ ਅਤੇ ਉੱਤਰ-ਪੱਛਮੀ ਦਿਸ਼ਾ ਵੱਲ ਵਧੇਗਾ। ਹਵਾ ਦੀ ਗਤੀ ਅੱਜ ਰਾਤ ਤੱਕ ਰਹੇਗੀ। ਇਸ ਤੋਂ ਬਾਅਦ ਇਹ ਕਾਫ਼ੀ ਹੱਦ ਤੱਕ ਘੱਟ ਜਾਵੇਗੀ।
ਅੱਜ ਉੱਤਰੀ ਓਡੀਸ਼ਾ ਅਤੇ ਤੱਟਵਰਤੀ ਓਡੀਸ਼ਾ ਵਿੱਚ ਭਾਰੀ ਤੋਂ ਵਧੇਰੇ ਬਾਰਸ਼ ਹੋਵੇਗੀ। ਪੱਛਮੀ ਬੰਗਾਲ ਵਿੱਚ ਵੀ ਅੱਜ ਬਹੁਤ ਜ਼ਿਆਦਾ ਬਾਰਸ਼ ਹੋਵੇਗੀ, ਭਲਕੇ ਅੰਦਰੂਨੀ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮੌਤਯੰਜੇ ਮਹਾਪਾਤਰਾ ਨੇ ਇਹ ਜਾਣਕਾਰੀ ਦਿੱਤੀ ਹੈ।
ਇਨ੍ਹਾਂ ਸੂਬਿਆਂ ਵਿੱਚ ਵੀ ਹੋਵੇਗੀ ਬਾਰਸ਼
ਮੌਤੂੰਜਯ ਮਹਾਪਾਤਰਾ ਨੇ ਕਿਹਾ, ਝਾਰਖੰਡ ਵਿੱਚ ਅੱਜ ਅਤੇ ਕੱਲ੍ਹ ਭਾਰੀ ਬਾਰਸ਼ ਹੋ ਸਕਦੀ ਹੈ। ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਅੱਜ ਤੇ ਕੱਲ੍ਹ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਸਾਮ ਮੇਘਾਲਿਆ ਵਿੱਚ ਵੀ ਜ਼ੋਰਦਾਰ ਬਾਰਸ਼ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਚੱਕਰਵਾਤੀ 'ਯਾਸ' ਕੱਲ੍ਹ ਸਵੇਰੇ ਝਾਰਖੰਡ ਪਹੁੰਚੇਗਾ ਜਦੋਂ ਇਸ ਦੀ ਹਵਾ ਦੀ ਗਤੀ 60-70 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀ ਹਵਾ ਪੱਛਮੀ ਬੰਗਾਲ ਦੇ ਬਾਲੇਸ਼ਵਰ, ਭਦਰਕ ਅਤੇ ਮਿਦਨੀਪੁਰ ਵਿੱਚ ਵਗ ਰਹੀ ਹੈ। ਇੱਥੋਂ ਤੱਕ ਕਿ ਉੜੀਸਾ ਦੇ ਅੰਦਰਲੇ ਜ਼ਿਲ੍ਹਿਆਂ ਵਿੱਚ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਚੱਲੇਗੀ।
ਮੁੰਬਈ ਏਅਰਪੋਰਟ 'ਤੇ ਛੇ ਉਡਾਣਾਂ ਰੱਦ
ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (ਸੀਐਸਐਮਆਈਏ) ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ਯਾਸ ਦੇ ਮੱਦੇਨਜ਼ਰ ਛੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦੂਜੇ ਖੇਤਰਾਂ ਲਈ ਉਡਾਣਾਂ ਤਹਿ ਕੀਤੇ ਅਨੁਸਾਰ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: ਵੈਕਸੀਨ ਲੈਣ ਤੋਂ ਦੋ ਸਾਲ ਬਾਅਦ ਮੌਤ ਦੇ ਦਾਅਵੇ! ਜਾਣੋ ਖਬਰ 'ਚ ਕਿੰਨੀ ਸੱਚਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)