ਗਲੋਬਲ ਆਊਟੇਜ ਦਾ ਸ਼ਿਕਾਰ ਹੋਇਆ X, ਕਈ ਯੂਜ਼ਰਸ ਨੇ Service Down ਹੋਣ ਦੀ ਕੀਤੀ ਸ਼ਿਕਾਇਤ
ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਐਕਸ (X) ਦਾ ਸਰਵਰ ਡਾਊਨ ਹੋਇਆ ਹੈ। ਕਈ ਇੰਟਰਨੈੱਟ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਐਕਸ ਦੀ ਸਰਵਿਸ ਗਲੋਬਲੀ ਡਾਊਨ ਹੋਈ ਹੈ।
X Down: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਐਕਸ (X) ਦਾ ਸਰਵਰ ਡਾਊਨ ਹੋਇਆ ਹੈ। ਕਈ ਇੰਟਰਨੈੱਟ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਐਕਸ ਦੀ ਸਰਵਿਸ ਗਲੋਬਲੀ ਡਾਊਨ ਹੋਈ ਹੈ। ਹਾਲਾਂਕਿ ਕੰਪਨੀ ਨੇ ਇਸ ਸਬੰਧ 'ਚ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਬਹੁਤ ਸਾਰੇ ਇੰਟਰਨੈਟ ਯੂਜ਼ਰ ਨੇ X ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ। ਐਕਸ-ਯੂਜ਼ਰਸ ਵੱਖ-ਵੱਖ ਤਰ੍ਹਾਂ ਦੇ ਮੀਮਜ਼ ਵੀ ਸ਼ੇਅਰ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਕਸ ਦੀ ਸਰਵਿਸ ਡਾਊਨ ਹੋਈ ਹੈ। ਇਸ ਤੋਂ ਪਹਿਲਾਂ ਵੀ ਐਕਸ ਦੀ ਸਰਵਿਸ ਕਈ ਵਾਰ ਡਾਊਨ ਹੋ ਚੁੱਕੀ ਹੈ। ਆਊਟੇਜ ਵੈਬਸਾਈਟ ਨੂੰ ਟ੍ਰੈਕ ਕਰਨ ਵਾਲੀ ਵੈਬਸਾਈਟ downdetector 'ਤੇ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਵੀ ਲਿਖੀਆਂ ਹਨ।
X is experiencing a major outage
— Bobby Ellison (@BobbyEllisonKY) August 28, 2024
Can you see this? pic.twitter.com/mralTcHTwj
X/Twitter is currently down. pic.twitter.com/oLj1Tqx92X
— Pop Crave (@PopCrave) August 28, 2024
X/Twitter is currently down as users are unable to refresh or load their feeds. pic.twitter.com/yHnHUkw0pw
— Buzzing Pop (@BuzzingPop) August 28, 2024
ਕਈ ਲੋਕਾਂ ਨੇ ਸਵੇਰੇ 9 ਵਜੇ ਤੋਂ ਬਾਅਦ ਇੱਥੇ ਰਿਪੋਰਟ ਕਰਨੀ ਸ਼ੁਰੂ ਕਰ ਦਿੱਤੀ। ਯੂਜ਼ਰਸ ਦਾ ਕਹਿਣਾ ਹੈ ਕਿ ਉਹ ਆਪਣੇ ਅਕਾਊਂਟ 'ਤੇ ਪੋਸਟ ਨਹੀਂ ਦੇਖ ਪਾ ਰਹੇ ਹਨ। ਯੂਜ਼ਰਸ ਨੂੰ Something Went wrong ਅਤੇ Try Reloading ਦੀ ਵਾਰਨਿੰਗ ਨਜ਼ਰ ਆ ਰਹੀ ਹੈ।