ਕੀ ਤੁਸੀਂ ਬੱਚਿਆਂ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਨੂੰ ਦੇ ਦਿੰਦੇ ਹੋ ਫ਼ੋਨ? ਜੇ ਹਾਂ, ਤਾਂ ਇਸ ਹੈਰਾਨ ਕਰਨ ਵਾਲੀ ਰਿਪੋਰਟ ਨੂੰ ਪੜ੍ਹੋ, ਫਿਰ ਨਹੀਂ ਕਰੋਗੇ ਗਲਤੀ
Xiaomi ਇੰਡੀਆ ਦੇ ਸਾਬਕਾ ਮੁਖੀ ਮਨੂ ਕੁਮਾਰ ਜੈਨ ਨੇ ਇਕ ਰਿਪੋਰਟ ਸਾਂਝੀ ਕਰਦੇ ਹੋਏ ਲਿਖਿਆ ਕਿ ਸਮਾਰਟਫੋਨ ਬੱਚਿਆਂ ਲਈ ਚੰਗਾ ਨਹੀਂ ਹੈ। ਇਸ ਕਾਰਨ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
SmartPhone Bad for kids: ਜਦੋਂ ਤੁਹਾਡਾ ਬੱਚਾ ਜਾਂ ਘਰ ਦਾ ਛੋਟਾ ਬੱਚਾ ਰੋਂਦਾ ਹੈ, ਤਾਂ ਕੀ ਤੁਸੀਂ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਆਪਣਾ ਸਮਾਰਟਫ਼ੋਨ ਦਿੰਦੇ ਹੋ? ਜੇ ਹਾਂ, ਤਾਂ ਇਸ ਲੇਖ ਨੂੰ ਅੰਤ ਤੱਕ ਜ਼ਰੂਰ ਪੜ੍ਹੋ ਕਿਉਂਕਿ ਤੁਹਾਡੀ ਇਹ ਆਦਤ ਬੱਚਿਆਂ ਲਈ ਇੱਕ ਦੀਮਕ ਦੀ ਤਰ੍ਹਾਂ ਹੈ ਜੋ ਉਨ੍ਹਾਂ ਦਾ ਭਵਿੱਖ ਖਰਾਬ ਕਰ ਸਕਦੀ ਹੈ।
ਮੋਬਾਈਲ ਫੋਨ ਨਿਰਮਾਤਾ ਕੰਪਨੀ Xiaomi ਦੇ ਸਾਬਕਾ ਭਾਰਤ ਮੁਖੀ ਮਨੂ ਕੁਮਾਰ ਜੈਨ ਨੇ ਇੱਕ ਰਿਪੋਰਟ ਸਾਂਝੀ ਕਰਦੇ ਹੋਏ ਮਾਪਿਆਂ ਲਈ ਕੁਝ Alerting ਸੰਦੇਸ਼ ਲਿਖੇ ਹਨ। ਉਹਨਾਂ ਨੇ ਆਪਣੇ ਪੋਸਟ ਦੀ ਸ਼ੁਰੂਆਤ “Stop giving smartphones to your kids' ਲਿਖ ਕੇ ਕੀਤੀ ਹੈ।
ਸੈਪੀਅਨ ਲੈਬ (Sapien Lab) ਦੀ ਰਿਪੋਰਟ ਸਾਂਝੀ ਕਰਦਿਆਂ ਜੈਨ ਨੇ ਲਿਖਿਆ ਕਿ ਛੋਟੀ ਉਮਰ ਵਿੱਚ ਬੱਚਿਆਂ ਨੂੰ ਮੋਬਾਈਲ ਅਤੇ ਟੈਬਲੇਟ ਦੇਣ ਨਾਲ ਉਨ੍ਹਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਪਿਅਨ ਲੈਬ (Sapien Lab) ਦੀ ਰਿਪੋਰਟ ਮੁਤਾਬਕ 10 ਸਾਲ ਦੀ ਉਮਰ ਤੋਂ ਪਹਿਲਾਂ ਸਮਾਰਟਫੋਨ ਦੇ ਸੰਪਰਕ 'ਚ ਆਉਣ ਵਾਲੀਆਂ 60-70 ਫੀਸਦੀ ਔਰਤਾਂ ਬਾਲਗ ਉਮਰ 'ਚ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। 10 ਸਾਲ ਦੀ ਉਮਰ ਤੋਂ ਪਹਿਲਾਂ ਸਮਾਰਟਫ਼ੋਨ ਦੀ ਵਰਤੋਂ ਕਰਨ ਵਾਲੇ 45 ਤੋਂ 50 ਫੀਸਦੀ ਮਰਦ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਭਾਵ ਕਿ ਛੋਟੀ ਉਮਰ ਵਿੱਚ ਬੱਚਿਆਂ ਨੂੰ ਫ਼ੋਨ ਦੇਣਾ ਸਹੀ ਨਹੀਂ ਹੈ। ਇਹ ਆਦਤ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਕਮਜ਼ੋਰ ਕਰ ਰਹੀ ਹੈ।
ਬੱਚਿਆਂ ਨੂੰ ਇਸ ਕਿਸਮ ਦੀ ਗਤੀਵਿਧੀ ਕਰਨ ਲਈ ਕਹੋ
ਮਨੂ ਕੁਮਾਰ ਜੈਨ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਉਦੋਂ ਫੋਨ ਦਿੰਦੇ ਹਨ ਜਦੋਂ ਉਹ ਰੋ ਰਹੇ ਹੁੰਦੇ ਹਨ, ਜਾਂ ਉਹ ਡਰਾਈਵ ਜਾਂ ਖਾਣਾ ਬਣਾ ਰਹੇ ਹੁੰਦੇ ਹਨ। ਉਨ੍ਹਾਂ ਲਿਖਿਆ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ outdoor activities, walking, human interaction and social sphere ਵਿਚ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਦੇਖ ਅਤੇ ਸਮਝ ਸਕਣ। Xiaomi ਦੇ ਸਾਬਕਾ ਮੁਖੀ ਨੇ ਲਿਖਿਆ ਕਿ ਉਹ ਸਮਾਰਟਫੋਨ ਤੇ ਟੈਬਲੇਟ ਦੇ ਖਿਲਾਫ਼ ਨਹੀਂ ਹੈ, ਪਰ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਮਾਤਾ-ਪਿਤਾ ਨੂੰ ਸੁਚੇਤ ਤੇ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸਿਰਫ ਜੈਨ ਹੀ ਨਹੀਂ, ਸਗੋਂ ਕਈ ਡਾਕਟਰਾਂ ਨੇ ਵੀ ਕਿਹਾ, ਛੋਟੇ ਬੱਚਿਆਂ ਲਈ ਸਮਾਰਟਫੋਨ ਸਹੀ ਨਹੀਂ ਹੈ। ਮਾਤਾ-ਪਿਤਾ ਨੂੰ ਇੱਕ ਖਾਸ ਉਮਰ ਤੋਂ ਬਾਅਦ ਹੀ ਬੱਚਿਆਂ ਨੂੰ ਦੇਣਾ ਚਾਹੀਦਾ ਹੈ।