ਪੜਚੋਲ ਕਰੋ
Advertisement
bullet ਤੇ Yamaha 'ਚ ਖ਼ਾਸ ਤਬਦੀਲੀ, ਹੁਣ ਨਹੀਂ ਹੋਣਗੇ ਐਕਸੀਡੈਂਟ
Yamaha ਤੇ Royal Enfield ਦੇ ਤਿੰਨ ਅਜਿਹੇ ਮੋਟਰਸਾਈਕਲ ਹਨ, ਜਿਨ੍ਹਾਂ ਵਿੱਚ ABS (ਐਂਟੀ ਬ੍ਰੇਕਿੰਗ ਸਿਸਟਮ) ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ। ABS ਫੀਚਰ ਨਾਲ ਲੈਸ ਹੋਣ ਕਰਕੇ ਇਹ ਮੋਟਰਸਾਈਕਲ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੋ ਗਏ ਹਨ।
ਚੰਡੀਗੜ੍ਹ: Yamaha ਤੇ Royal Enfield ਦੇ ਤਿੰਨ ਅਜਿਹੇ ਮੋਟਰਸਾਈਕਲ ਹਨ, ਜਿਨ੍ਹਾਂ ਵਿੱਚ ABS (ਐਂਟੀ ਬ੍ਰੇਕਿੰਗ ਸਿਸਟਮ) ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ। ABS ਫੀਚਰ ਨਾਲ ਲੈਸ ਹੋਣ ਕਰਕੇ ਇਹ ਮੋਟਰਸਾਈਕਲ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੋ ਗਏ ਹਨ।
ਦਰਅਸਲ ABS ਫੀਚਰ ਕਰਕੇ ਅਚਾਨਕ ਬ੍ਰੇਕ ਲਾਉਣ 'ਤੇ ਮੋਟਰਸਾਈਕਲ ਦਾ ਸੰਤੁਲਨ ਨਹੀਂ ਵਿਗੜੇਗਾ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਸੜਕ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ।
2019 Yamaha YZF-R15 V3.0 ABS
2019 Yamaha YZF-R15 V3.0 ਪਹਿਲਾ 150 cc ਮੋਟਰਸਾਈਕਲ ਹੈ ਜਿਸ ਵਿੱਚ ਡਿਊਲ ਚੈਨਲ ABS ਸਟੈਂਡਰਡ ਦਿੱਤਾ ਗਿਆ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 1.39 ਲੱਖ ਰੁਪਏ ਹੈ। ਪਾਵਰ ਸਪੈਕਸ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ 155cc ਸਿੰਗਲ ਸਲੰਡਰ, ਲਿਕਵਿਡ ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 10,000 rpm 'ਤੇ 19bhp ਦੀ ਪਾਵਰ ਤੇ 8500 rpm 'ਤੇ 14.7Nm ਦੀ ਟਾਰਕ ਜਨਰੇਟ ਕਰਦਾ ਹੈ। ਇੰਜਣ 6 ਸਪੀਡ ਗੀਅਰ ਬਾਕਸ ਨਾਲ ਲੈਸ ਹੈ।
Yamaha (FZ25 ਤੇ Fazer 25) ABS
ਇਨ੍ਹਾਂ ਮੋਟਰਸਾਈਕਲਾਂ ਵਿੱਚ ABS ਫੀਚਰ ਦੇ ਇਲਾਵਾ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। Yamaha FZ25 ABS ਦੀ ਕੀਮਤ 1.33 ਲੱਖ ਰੁਪਏ ਹੈ। ਪਾਵਰ ਲਈ ਇਨ੍ਹਾਂ ਮੋਟਰਸਾਈਕਲਾਂ ਵਿੱਚ 249cc, ਏਅਰ ਕੂਲਡ, ਸਿੰਗਲ ਸਲੰਡਰ ਇੰਜਣ ਦਿੱਤਾ ਗਿਆ ਹੈ। ਇਸ ਇੰਜਣ 8000 ਆਰਪੀਐਮ 'ਤੇ 20.9hp ਦੀ ਪਾਵਰ ਤੇ 6000 ਆਰਪੀਐਮ ਉੱਤੇ 20Nm ਦੀ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ 5 ਸਪੀਡ ਗੀਅਰ ਬਾਕਸ ਨਾਲ ਲੈਸ ਹੈ।
Royal Enfield Bullet 500 ABS
ਇਸ ਮੋਟਰਸਾਈਕਲ ਵਿੱਚ ਵੀ ABS ਫੀਚਰ ਦੇ ਇਲਾਵਾ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਬਾਈਕ ਦੇ ਫਰੰਟ ਵਿੱਚ ਟੈਲੀਸਕੋਪਿਕ ਫਾਰਕ ਦਿੱਤਾ ਗਿਆ ਹੈ ਜਦਕਿ ਇਸ ਦੇ ਰੀਅਰ ਵਿੱਚ ਟਵਿਨ ਸ਼ਾਕ ਆਬਜ਼ਰਵਰ ਦਿੱਤਾ ਗਿਆ ਹੈ। Royal Enfield Bullet 500 ABS ਦੀ ਐਕਸ ਸ਼ੋਅਰੂਮ ਕੀਮਤ 1,86,961 ਰੁਪਏ ਹੈ।
ਇਸ ਵਿੱਚ 449 cc ਸਿੰਗਲ ਸਲੰਡਰ, ਏਅਰ ਕੂਲਡ, ਫਿਊਲ ਇੰਜੈਕਸਨ ਇੰਜਣ ਦਿੱਤਾ ਗਿਆ ਹੈ ਜੋ 5250 ਆਰਪੀਐਮ ਉੱਤੇ 27 bhp ਦੀ ਪਾਵਰ ਤੇ 4000 ਆਰਪੀਐਮ 'ਤੇ 41Nm ਦੀ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਵੀ 5 ਸਪੀਡ ਗੀਅਰ ਬਾਕਸ ਨਾਲ ਲੈਸ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਮਨੋਰੰਜਨ
ਅਪਰਾਧ
Advertisement