Viral News: 8ਵੀਂ ਵਾਰ ਵਿਆਹ ਕਰਵਾਉਣਾ ਚਾਹੁੰਦੀ 112 ਸਾਲ ਦੀ ਦਾਦੀ, ਬਸ ਇੱਕ ਮਰਦ ਦੀ ਤਲਾਸ਼!
Social Media: ਇੱਕ 112 ਸਾਲ ਦੀ ਮਲੇਸ਼ੀਆ ਔਰਤ ਆਪਣੇ ਇੱਕ ਬਿਆਨ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਇਸ ਉਮਰ 'ਚ ਇਹ ਔਰਤ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਪੋਤੇ-ਪੋਤੀਆਂ ਵੀ ਵੱਡੇ ਹੋ ਗਏ
Viral News: ਵਿਆਹ ਕਿਸੇ ਵੀ ਵਿਅਕਤੀ ਲਈ ਇੱਕ ਬਹੁਤ ਹੀ ਵਿਲੱਖਣ ਅਨੁਭਵ ਹੁੰਦਾ ਹੈ। ਜਿਵੇਂ-ਜਿਵੇਂ ਵਿਅਕਤੀ ਵੱਡਾ ਹੁੰਦਾ ਜਾਂਦਾ ਹੈ, ਉਸ ਨੂੰ ਅਹਿਸਾਸ ਹੁੰਦਾ ਹੈ ਕਿ ਵਿਆਹ ਅਤੇ ਜੀਵਨ ਸਾਥੀ ਉਸ ਲਈ ਕਿੰਨੇ ਜ਼ਰੂਰੀ ਹਨ। ਇਸ ਕਾਰਨ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਚੰਗੇ ਜੀਵਨ ਸਾਥੀ ਦੀ ਭਾਲ ਜ਼ਰੂਰ ਕਰਦਾ ਹੈ। ਪਰ ਜਿਹੜੇ ਲੋਕ ਇੱਕ ਤੋਂ ਵੱਧ ਵਾਰ ਵਿਆਹ ਕਰਵਾਉਂਦੇ ਹਨ ਉਹ ਵਿਆਹ ਬਾਰੇ ਕੀ ਸੋਚਦੇ ਹਨ? ਇਨ੍ਹੀਂ ਦਿਨੀਂ ਮਲੇਸ਼ੀਆ ਦੀ ਇੱਕ ਔਰਤ ਸੁਰਖੀਆਂ ਵਿੱਚ ਹੈ ਅਤੇ ਉਸ ਬਾਰੇ ਵੀ ਲੋਕਾਂ ਦਾ ਇਹ ਸੋਚਣਾ ਹੈ ਕੀ ਵਿਆਹ ਨੂੰ ਲੈ ਕੇ ਉਸ ਦੇ ਕੀ ਵਿਚਾਰ ਹਨ। ਅਜਿਹਾ ਇਸ ਲਈ ਕਿਉਂਕਿ ਔਰਤ ਦੀ ਉਮਰ 112 ਸਾਲ ਹੈ ਅਤੇ ਉਸ ਨੇ 8ਵੀਂ ਵਾਰ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਔਰਤ ਵਿਆਹ ਨੂੰ ਮਜ਼ਾਕ ਸਮਝਦੀ ਹੈ ਜਾਂ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ?
ਮਲੇਸ਼ੀਆ ਦੀ ਵਰਲਡ ਆਫ ਬਜ਼ ਵੈੱਬਸਾਈਟ ਮੁਤਾਬਕ ਮਲੇਸ਼ੀਆ ਦੀ 112 ਸਾਲਾ ਔਰਤ ਸਿਤੀ ਹਵਾ ਹੁਸੀਨ ਆਪਣੇ ਇੱਕ ਬਿਆਨ ਨਾਲ ਸੁਰਖੀਆਂ ਵਿੱਚ ਆ ਗਈ ਹੈ। ਇਸ ਉਮਰ 'ਚ ਇਸ ਔਰਤ ਨੇ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਪੋਤੇ-ਪੋਤੀਆਂ ਵੀ ਵੱਡੇ ਹੋ ਚੁੱਕੇ ਹਨ ਅਤੇ ਬੱਚੇ ਵੀ ਹਨ। ਮਲੇਸ਼ੀਆ ਦੀ ਤਾਜ਼ਾ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਔਰਤ ਦੇ 19 ਪੋਤੇ-ਪੋਤੀਆਂ ਅਤੇ 30 ਪੜਪੋਤੇ-ਪੋਤੀਆਂ ਹਨ।
ਇਹ ਔਰਤ ਕੇਲਾਂਟਨ ਸੂਬੇ ਦੇ ਤੁੰਪਤ ਸ਼ਹਿਰ ਦੀ ਰਹਿਣ ਵਾਲੀ ਹੈ। ਉਸ ਨੇ ਵਿਆਹ ਕਰਵਾਉਣ ਦੀ ਵੀ ਸ਼ਰਤ ਰੱਖੀ ਹੈ। ਉਹ ਉਦੋਂ ਹੀ ਵਿਆਹ ਕਰੇਗੀ ਜਦੋਂ ਕੋਈ ਆਦਮੀ ਆਪਣੇ ਆਪ ਆ ਕੇ ਉਸ ਨੂੰ ਪ੍ਰਸਤਾਵ ਦੇਵੇਗਾ ਅਤੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕਰੇਗਾ। ਉਸ ਨੇ ਦੱਸਿਆ ਕਿ ਉਸ ਦੇ ਕੁਝ ਸਾਬਕਾ ਪਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕੁਝ ਨਾਲ ਉਸ ਦੇ ਸਬੰਧ ਚੰਗੇ ਨਹੀਂ ਸਨ, ਜਿਸ ਕਾਰਨ ਉਹ ਵੱਖ ਹੋ ਗਏ ਸਨ। ਆਪਣੀ ਉਮਰ ਦੇ ਬਾਵਜੂਦ, ਉਹ ਸਿਹਤਮੰਦ ਹੈ ਅਤੇ ਆਪਣਾ ਕੰਮ ਖੁਦ ਕਰਦੀ ਹੈ। ਹਾਲਾਂਕਿ ਉਸ ਦੀਆਂ ਅੱਖਾਂ ਕੁਝ ਕਮਜ਼ੋਰ ਹੋ ਗਈਆਂ ਹਨ।
ਇਹ ਵੀ ਪੜ੍ਹੋ: Viral News: ਇੱਕ ਅਜਿਹਾ ਦੇਸ਼ ਜਿੱਥੇ ਹੁੰਦੀ ਅਪਰਾਧੀਆਂ ਦੀ ਪੂਜਾ, ਲੋਕ ਮੰਦਰਾਂ ਵਿੱਚ ਰੱਖਦੇ ਨੇ ਤਸਵੀਰਾਂ
ਫਿਲਹਾਲ ਸੀਤੀ ਆਪਣੇ ਸਭ ਤੋਂ ਛੋਟੇ ਬੇਟੇ ਅਲੀ ਨਾਲ ਰਹਿੰਦੀ ਹੈ ਜੋ 58 ਸਾਲ ਦਾ ਹੈ। ਉਸ ਨੇ ਆਪਣੀ ਲੰਬੀ ਉਮਰ ਦਾ ਰਾਜ਼ ਵੀ ਲੋਕਾਂ ਨੂੰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ਼ ਸਾਦਾ ਖਾਣਾ ਹੀ ਪਸੰਦ ਹੈ। ਉਹ ਸਿਰਫ ਸਾਦੇ ਚਿੱਟੇ ਚੌਲ ਖਾਂਦੀ ਹੈ ਅਤੇ ਸਾਦਾ ਪਾਣੀ ਪੀਂਦੀ ਹੈ। ਉਹ ਦਿਨ ਵਿੱਚ ਪੰਜ ਵਾਰ ਨਮਾਜ਼ ਵੀ ਪੜ੍ਹਦੀ ਹੈ। ਉਹ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਪ੍ਰਾਰਥਨਾ ਨੂੰ ਆਪਣੀ ਲੰਬੀ ਉਮਰ ਦਾ ਕਾਰਨ ਮੰਨਦੀ ਹੈ।
ਇਹ ਵੀ ਪੜ੍ਹੋ: Viral News: ਦੋ ਹਿੱਸਿਆਂ ਵਿੱਚ ਵੰਡਿਆ ਚੰਨ! ਨਾਸਾ ਨੇ ਵੀ ਫੋਟੋ ਦੇਖ ਕੇ ਕੀਤਾ ਸਲਾਮ