(Source: ECI/ABP News)
ਵਿਆਹ ਤੋਂ ਪਹਿਲਾਂ ਪ੍ਰੇਮੀ ਨਾਲ ਭੱਜ ਗਈ ਕੁੜੀ, ਛੱਡ ਗਈ ਚਿੱਠੀ, ਜਿਸਨੂੰ ਪੜ੍ਹਕੇ ਹਰ ਕੋਈ ਹੈਰਾਨ
ਲੜਕੀ ਨੇ ਘਰ ‘ਚ ਚਿੱਠੀ ਛੱਡ ਦਿੱਤੀ ਅਤੇ…
![ਵਿਆਹ ਤੋਂ ਪਹਿਲਾਂ ਪ੍ਰੇਮੀ ਨਾਲ ਭੱਜ ਗਈ ਕੁੜੀ, ਛੱਡ ਗਈ ਚਿੱਠੀ, ਜਿਸਨੂੰ ਪੜ੍ਹਕੇ ਹਰ ਕੋਈ ਹੈਰਾਨ A girl who ran away with her lover before marriage, left a letter, which everyone was surprised to read ਵਿਆਹ ਤੋਂ ਪਹਿਲਾਂ ਪ੍ਰੇਮੀ ਨਾਲ ਭੱਜ ਗਈ ਕੁੜੀ, ਛੱਡ ਗਈ ਚਿੱਠੀ, ਜਿਸਨੂੰ ਪੜ੍ਹਕੇ ਹਰ ਕੋਈ ਹੈਰਾਨ](https://feeds.abplive.com/onecms/images/uploaded-images/2024/06/02/36b867eb60f5a80bd503f092ced3feb21717310920969996_original.jpg?impolicy=abp_cdn&imwidth=1200&height=675)
ਲਾੜੇ ਦੇ ਬਰਾਤ ਲੈਕੇ ਆਉਣ ਦੀ ਖਵਾਇਸ਼ ‘ਤੇ ਲਾੜੀ ਨੇ ਬੁਰੀ ਤਰ੍ਹਾਂ ਪਾਣੀ ਫੇਰ ਦਿੱਤਾ। ਵਿਆਹ ਤੋਂ ਪਹਿਲਾਂ ਲਾੜੀ ਦੀ ਇਸ ਹਰਕਤ ਤੋਂ ਪਰਿਵਾਰ ਵਾਲੇ ਵੀ ਹੈਰਾਨ ਰਹਿ ਗਏ। ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਦੁਲਹਨ ਨੇ ਵਿਆਹ ਤੋਂ ਪਹਿਲਾਂ ਆਪਣੇ ਪ੍ਰੇਮੀ ਨਾਲ ਅਜਿਹਾ ਕਾਂਡ ਕਰ ਦਿੱਤਾ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਇਹ ਹੈਰਾਨ ਕਰਨ ਵਾਲੀ ਘਟਨਾ ਹਰਿਦੁਆਰ ਦੇ ਰੁੜਕੀ ‘ਚ ਸਾਹਮਣੇ ਆਈ ਹੈ। ਖੇਤਰ ਦੇ ਇੱਕ ਪਿੰਡ ਦੀ ਇੱਕ ਲੜਕੀ ਆਪਣੇ ਪ੍ਰੇਮੀ ਨਾਲ ਭੱਜ ਗਈ। ਲੜਕੀ ਨੇ ਘਰ ‘ਚ ਚਿੱਠੀ ਛੱਡ ਦਿੱਤੀ ਅਤੇ ਆਪਣੀ ਭਾਲ ਨਾ ਕਰਨ ਲਈ ਕਿਹਾ। ਲੜਕੀ ਦੀ ਮੰਗਣੀ ਹੋ ਚੁੱਕੀ ਸੀ ਅਤੇ ਜਲਦੀ ਹੀ ਵਿਆਹ ਹੋਣ ਵਾਲਾ ਸੀ।
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਚੌਕੀ ਪੁਲੀਸ ਨੇ ਲੜਕੀ ਦੀ ਗੁੰਮਸ਼ੁਦਗੀ ਦਾ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਸੁਲਤਾਨਪੁਰ ਚੌਂਕੀ ਇਲਾਕੇ ਦੇ ਪਿੰਡ ਦੀ ਇੱਕ ਲੜਕੀ ਬਿਊਟੀ ਪਾਰਲਰ ਦਾ ਕੰਮ ਸਿੱਖਣ ਜਾਂਦੀ ਸੀ। ਉਹ ਬੁੱਧਵਾਰ ਨੂੰ ਕੰਮ ਤੋਂ ਵਾਪਸ ਘਰ ਨਹੀਂ ਪਰਤੀ।
ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਤਲਾਸ਼ ਕੀਤੀ ਤਾਂ ਕੁਝ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਘਰ ‘ਚ ਮੇਜ਼ ‘ਤੇ ਰੱਖੀ ਚਿੱਠੀ ਮਿਲੀ। ਲੜਕੀ ਨੇ ਚਿੱਠੀ ‘ਚ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਪ੍ਰੇਮੀ ਨਾਲ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੂੰ ਉਸ ਦੀ ਭਾਲ ਨਾ ਕਰਨ ਲਈ ਵੀ ਕਿਹਾ ਹੈ।
ਚੌਕੀ ਇੰਚਾਰਜ ਲੋਕਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਲਾਪਤਾ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਲੜਕੀ ਦੀ ਲੋਕੇਸ਼ਨ ਦੇ ਆਧਾਰ ‘ਤੇ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੜਕੀ ਨੇ ਘਰ ‘ਚ ਚਿੱਠੀ ਛੱਡ ਦਿੱਤੀ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)