ਪੜਚੋਲ ਕਰੋ
Advertisement
ਇਸ 'ਲਗਜ਼ਰੀ ਆਟੋ ਰਿਕਸ਼ਾ' ਨੂੰ ਦੇਖ ਕੇ ਭੁੱਲ ਜਾਓਗੇ ਮਹਿੰਗੀਆਂ ਗੱਡੀਆਂ ਦਾ ਸੁਪਨਾ, ਕਈ ਸ਼ਾਨਦਾਰ ਸਹੂਲਤਾਂ ਨਾਲ ਲੈਸ , ਦੇਖੋ ਵੀਡੀਓ
Auto Rickshaw With Luxurious Facilities : ਆਟੋ ਰਿਕਸ਼ਾ ਵਿੱਚ ਤਾਂ ਤੁਸੀਂ ਹਜ਼ਾਰਾਂ ਵਾਰ ਸਫ਼ਰ ਕੀਤਾ ਹੋਵੇਗਾ। ਵੱਧ ਕਿਰਾਇਆ ਵੀ ਦਿੱਤਾ ਹੋਵੇਗਾ ਪਰ ਸਹੂਲਤਾਂ ਦੇ ਨਾਂ ’ਤੇ ਸਿਰਫ਼ ਬੈਠ ਕੇ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਣ ਦੀ ਸਰਵਿਸ ਮਿਲੀ ਹੋਵੇਗੀ ਪਰ
Auto Rickshaw With Luxurious Facilities : ਆਟੋ ਰਿਕਸ਼ਾ ਵਿੱਚ ਤਾਂ ਤੁਸੀਂ ਹਜ਼ਾਰਾਂ ਵਾਰ ਸਫ਼ਰ ਕੀਤਾ ਹੋਵੇਗਾ। ਵੱਧ ਕਿਰਾਇਆ ਵੀ ਦਿੱਤਾ ਹੋਵੇਗਾ ਪਰ ਸਹੂਲਤਾਂ ਦੇ ਨਾਂ ’ਤੇ ਸਿਰਫ਼ ਬੈਠ ਕੇ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਣ ਦੀ ਸਰਵਿਸ ਮਿਲੀ ਹੋਵੇਗੀ ਪਰ ਕੀ ਤੁਸੀਂ ਕਦੇ ਅਜਿਹਾ ਆਟੋ ਰਿਕਸ਼ਾ ਦੇਖਿਆ ਜਾਂ ਸਫਰ ਕੀਤਾ ਹੈ ਜਿਸ ਵਿੱਚ ਪੱਖੇ ਤੋਂ ਲੈ ਕੇ LED ਲਾਈਟਾਂ ਅਤੇ ਆਰਾਮਦਾਇਕ ਸੀਟਾਂ ਤੱਕ ਸਭ ਕੁਝ ਹੋਵੇ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਾਨਦਾਰ ਆਟੋ ਰਿਕਸ਼ਾ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਬੈਠ ਕੇ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਸਾਰੀਆਂ ਸਹੂਲਤਾਂ ਨਾਲ ਲੈਸ ਕਿਸੇ ਮਹਿੰਗੀ ਕਾਰ 'ਚ ਬੈਠੇ ਹੋ।
ਦਰਅਸਲ ਸੋਸ਼ਲ ਮੀਡੀਆ 'ਤੇ ਇਕ ਆਟੋ ਰਿਕਸ਼ਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਆਟੋ ਮਹਿੰਗੀਆਂ ਕਾਰਾਂ ਦੀ ਫੈਸਲੀਟੀਜ਼ ਨੂੰ ਟੱਕਰ ਦੇ ਰਿਹਾ ਹੈ। ਇਸ ਵਿਚ ਨਾ ਸਿਰਫ਼ ਬੈਠਣ ਲਈ ਆਰਾਮਦਾਇਕ ਸੀਟਾਂ ਹਨ, ਸਗੋਂ ਇਸ ਵਿਚ ਪੱਖਾ, ਐਲਈਡੀ ਲਾਈਟਾਂ, ਮਿਊਜ਼ਿਕ ਸਿਸਟਮ, ਸੀਟਾਂ ਦੇ ਅੱਗੇ ਟੇਬਲ ਸਮੇਤ ਕਈ ਸੁਬਿਧਾ ਹਨ। ਆਮ ਆਟੋ ਰਿਕਸ਼ਾ ਦੀਆਂ ਖਿੜਕੀਆਂ ਵੈਸੇ ਤਾਂ ਖੁੱਲ੍ਹੀਆਂ ਰਹਿੰਦੀਆਂ ਹਨ ਪਰ ਇਸ ਆਟੋ ਦੀਆਂ ਖਿੜਕੀਆਂ 'ਚ ਸ਼ੀਸ਼ਾ ਲਗਾਇਆ ਗਿਆ ਹੈ।
Bengaluru Auto pic.twitter.com/j3LERCtQBe
— Ajith Sahani (@ajithkumar1995a) June 1, 2023
ਬੋਝਲ ਨਹੀਂ ਲੱਗੇਗਾ ਸਫ਼ਰ
ਇਸ ਆਟੋ ਵਿੱਚ ਬੈਠ ਕੇ ਕਿਸੇ ਨੂੰ ਵੀ ਆਪਣਾ ਸਫ਼ਰ ਬੋਝਲ ਨਹੀਂ ਲੱਗੇਗਾ ਕਿਉਂਕਿ ਨਾ ਤਾਂ ਬੈਠਣ ਦੀ ਸਮੱਸਿਆ ਹੈ ਅਤੇ ਨਾ ਹੀ ਧੂੜ-ਮਿੱਟੀ ਜਾਂ ਪ੍ਰਦੂਸ਼ਣ ਦਾ ਡਰ। ਇਸ ਆਟੋ ਨੂੰ ਵੀ ਇੰਨੀ ਖੂਬਸੂਰਤੀ ਨਾਲ ਬਣਾਇਆ ਗਿਆ ਹੈ ਕਿ ਇਹ ਬਿਲਕੁੱਲ ਲਗਜ਼ਰੀ ਦਿਖਾਈ ਦਿੰਦਾ ਹੈ। LED ਲਾਈਟਾਂ ਵੀ ਇਸ ਤਰੀਕੇ ਨਾਲ ਲਗਾਈਆਂ ਗਈਆਂ ਹਨ ਕਿ ਇਹ ਆਟੋ ਨੂੰ ਲਗਜ਼ਰੀ ਕਾਰ ਲੁੱਕ ਦੇ ਰਹੀਆਂ ਹਨ। ਇਹ ਵੀਡੀਓ ਬੈਂਗਲੁਰੂ ਦਾ ਦੱਸਿਆ ਜਾ ਰਿਹਾ ਹੈ।
ਯੂਜਰ ਨੇ ਇਸ ਆਟੋ ਦੀ ਕੀਤੀ ਤਾਰੀਫ਼
ਕਈ ਲੋਕਾਂ ਨੇ ਕਮੈਂਟ ਸੈਕਸ਼ਨ 'ਚ ਇਸ ਆਟੋ 'ਚ ਸਫਰ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, 'ਸੁੰਦਰ ਅਤੇ ਸ਼ਾਨਦਾਰ। ਅਜਿਹੇ ਆਟੋ ਵਿੱਚ ਸਫਰ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਕਿਰਪਾ ਕਰਕੇ ਇਸ ਆਟੋ ਡਰਾਈਵਰ ਦਾ ਸੰਪਰਕ ਨੰਬਰ ਦਿਓ। ਜਦਕਿ ਇਕ ਹੋਰ ਯੂਜ਼ਰ ਨੇ ਕਿਹਾ, 'ਇਹ ਆਟੋ ਕਲੱਬ ਦੀ ਵਾਈਬ ਦੇ ਰਿਹਾ ਹੈ।'
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਪੰਜਾਬ
Advertisement