Madhuri Dixit ਦੀ ਹਮਸ਼ਕਲ ਦਾ Video ਵਾਇਰਲ, ਸਿਰਫ ਤੁਸੀਂ ਨਹੀਂ...ਪਤੀ ਡਾ. ਨੇਨੇ ਵੀ ਵੇਖ ਕੇ ਹੋ ਜਾਣਗੇ ਹੈਰਾਨ
Viral Video: ਬਾਲੀਵੁਡ ਅਦਾਕਾਰਾ ਮਾਧੁਰੀ ਦੀਕਸ਼ਿਤ ਵਰਗੀ ਦਿਖਣ ਵਾਲੀ ਇੱਕ ਮਹਿਲਾ ਕੰਟੈਂਟ ਕ੍ਰਿਏਟਰ ਨੇ ਆਪਣੀ ਵੀਡੀਓ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ। ਉਸ ਦੀ ਵੀਡੀਓ ਵੇਖ ਕੇ ਤੁਸੀਂ ਵੀ ਰਹਿ ਜਾਓਗ ਹੈਰਾਨ।
Trending Madhuri Dixit Doppelganger Video: ਮਾਧੁਰੀ ਦੀਕਸ਼ਿਤ ਦੀ ਫੈਨ ਫਾਲੋਇੰਗ ਪੂਰੀ ਦੁਨੀਆ 'ਚ ਮੌਜੂਦ ਹੈ। ਹਰ ਰੋਜ਼ ਉਨ੍ਹਾਂ ਦੇ ਸਟਾਈਲ ਅਤੇ ਡਾਂਸ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ। ਧੱਕ-ਧੱਕ ਗਰਲ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਦੀ ਲੋਕਪ੍ਰਿਅਤਾ ਇੰਨੀ ਜ਼ਿਆਦਾ ਹੈ ਕਿ ਉਸ ਵਰਗੀ ਦਿਖਣ ਵਾਲੀਆਂ ਹੋਰ ਪਰਸਨੈਲਿਟੀਸ (Personality) ਦੀ ਵੀ ਜ਼ੋਰਾਂ-ਸ਼ੋਰਾਂ ਨਾਲ ਚਰਚਾ ਹੋਣ ਲੱਗ ਜਾਂਦੀ ਹੈ। ਇਨ੍ਹੀਂ ਦਿਨੀਂ ਮਾਧੁਰੀ ਦੀਕਸ਼ਿਤ ਦੀ ਸ਼ਕਲ ਵਰਗੀ ਇਕ ਕੁੜੀ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾਈ ਹੋਈ ਹੈ। ਉਸ ਦੀਆਂ ਕਈ ਵੀਡੀਓਜ਼ ਆਨਲਾਈਨ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਉਹ ਹਰ ਪਾਸਿਓਂ ਧੱਕ-ਧੱਕ ਗਰਲ ਦੀ ਤਰ੍ਹਾਂ ਲੱਗ ਰਹੀ ਹੈ। ਉਸ ਦੇ ਵੀਡੀਓ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਕੋਈ ਚਿਹਰਾ ਇਸ ਹੱਦ ਤੱਕ ਵੀ ਕਿਸੇ ਨਾਲ ਮਿਲ ਸਕਦਾ ਹੈ।
ਅੱਜਕੱਲ੍ਹ ਮਾਧੁਰੀ ਦੀਕਸ਼ਿਤ ਦੀ ਲੁੱਕ ਵਰਗੀ ਕੁੜੀ ਦੀ ਵੀਡੀਓ (ਮਾਧੁਰੀ ਦੀਕਸ਼ਿਤ ਵਾਇਰਲ ਵੀਡੀਓ) ਨੇ ਇੰਸਟਾਗ੍ਰਾਮ 'ਤੇ ਕਾਫੀ ਧਮਾਲ ਮਚਾ ਕੇ ਰੱਖਿਆ ਹੋਇਆ ਹੈ। ਸਾਨੂੰ ਯਕੀਨ ਹੈ ਕਿ ਮਾਧੁਰੀ ਦੀਕਸ਼ਿਤ ਦੇ ਪਤੀ ਵੀ ਉਸ ਦੀ ਵੀਡੀਓ ਦੇਖ ਕੇ Confuse ਹੋ ਜਾਣਗੇ। ਉਸ ਦੀਆਂ ਕਈ ਵੀਡੀਓਜ਼ ਨੇ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਹ ਅਸਲੀ ਅਤੇ ਨਕਲੀ ਮਾਧੂਰੀ ਦਿਕਸ਼ਿਤ ਵਿੱਚ ਫਰਕ ਹੀ ਨਹੀਂ ਕਰ ਪਾ ਰਹੇ ਹਨ। ਮਧੂ ਨਾਮ ਦੀ ਇਹ ਕੰਟੈਂਟ ਕ੍ਰਿਏਟਰ ਸੋਸ਼ਲ ਮੀਡੀਆ 'ਤੇ ਉਦੋਂ ਤੋਂ ਮਸ਼ਹੂਰ ਹੋ ਗਈ ਹੈ ਜਦੋਂ ਤੋਂ ਉਸ ਦੀਆਂ ਵੀਡੀਓਜ਼ ਆਨਲਾਈਨ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਬਣਾ ਰਹੇ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ, ਦਰਜਨ ਦੇ ਕਰੀਬ ਲੀਡਰ ਰਾਡਾਰ 'ਤੇ
ਵੇਖੋ ਵੀਡੀਓ
ਬਿਲਕੁਲ ਮਾਧੂਰੀ ਦਿਕਸ਼ਿਤ ਵਰਗੀ ਲੱਗਦੀ ਹੈ ਮਧੂ
ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਉਸ ਦੀਆਂ ਵੀਡੀਓਜ਼ ਨੂੰ ਦੇਖ ਕੇ ਪਤਾ ਹੀ ਨਹੀਂ ਲੱਗ ਰਿਹਾ ਹੈ ਕਿ ਉਹ ਮਾਧੁਰੀ ਦੀਕਸ਼ਿਤ ਨਹੀਂ ਸਗੋਂ ਉਸ ਦੀ ਲੁੱਕ ਵਰਗੀ ਹੈ। ਮਧੂ ਨਾਮ ਦੀ ਇਸ ਕੰਟੈਂਟ ਕ੍ਰਿਏਟਰ ਦੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਣਗੇ, ਜਿਨ੍ਹਾਂ 'ਚ ਉਸ ਨੇ ਮਾਧੁਰੀ ਦੀਕਸ਼ਿਤ ਵਾਂਗ ਐਕਟਿੰਗ ਅਤੇ ਮੇਕਅੱਪ ਕੀਤਾ ਹੋਇਆ ਹੈ। ਮਧੂ ਮਾਧੁਰੀ ਦੀਕਸ਼ਿਤ ਦੀ ਬਹੁਤ ਵੱਡੀ ਫੈਨ ਹੈ ਅਤੇ ਹਰ ਸਮੇਂ ਮਾਧੂਰੀ ਦਿਕਸ਼ਿਤ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਯੂਜ਼ਰਸ ਵੀ ਉਸ ਦੇ ਸਟਾਈਲ ਨੂੰ ਕਾਫੀ ਪਸੰਦ ਕਰ ਰਹੇ ਹਨ, ਜਿਸ ਕਾਰਨ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।