ਏਹਨੂੰ ਕਹਿੰਦੇ 'ਮੌਤ ਨੂੰ ਮਾਸੀ ਕਹਿਣਾ'... ਮੁੰਡੇ ਨੇ ਝਰਨੇ 'ਚ ਮਾਰੀ ਛਾਲ, ਮਿੰਟਾਂ 'ਚ ਹੋ ਗਿਆ ਗਾਇਬ, ਵੇਖਦੇ ਰਹਿ ਗਏ ਦੋਸਤ, VIDEO
Viral Video: ਸਵਪਨਿਲ ਦਾ ਝਰਨੇ 'ਚ ਛਾਲ ਮਾਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਮਹਾਰਾਸ਼ਟਰ ਵਿੱਚ ਇੱਕ ਲੜਕਾ ਝਰਨੇ ਵਿੱਚ ਛਾਲ ਮਾਰਨ ਤੋਂ ਬਾਅਦ ਲਾਪਤਾ ਹੋ ਗਿਆ ਅਤੇ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ। ਸਵਪਨਿਲ ਧਾਵੜੇ, ਜੋ ਆਪਣੇ ਜਿਮ ਦੇ 32 ਹੋਰਾਂ ਦੇ ਸਮੂਹ ਨਾਲ ਆਇਆ ਸੀ, ਸ਼ਨੀਵਾਰ ਨੂੰ ਸੈਰ ਕਰਨ ਲਈ ਤਾਮਹਿਨੀ ਘਾਟ ਸਥਿਤ ਪਲੱਸ ਵੈਲੀ ਗਿਆ ਸੀ।
ਮਾਨਸੂਨ ਦੀ ਸੈਰ ਉਦੋਂ ਦੁਖਦਾਈ ਹੋ ਗਈ ਜਦੋਂ ਸਵਪਨਿਲ ਨੇ ਉੱਚਾਈ ਤੋਂ ਝਰਨੇ ਵਿੱਚ ਛਾਲ ਮਾਰ ਦਿੱਤੀ ਪਰ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ।
🚨Reel fashion took yet another life
— Amitabh Chaudhary (@MithilaWaala) July 1, 2024
Pune: Swapnil Dhawde Swept Away in Tamhini Ghat Waterfall During Monsoon Outing in a waterfall in Tamhini Ghat. Swapnil had gone with a group of 32 others from his gym, he disappeared in the strong currents after jumping into the water .… pic.twitter.com/vwXaSZp1xD
ਸਵਪਨਿਲ ਦਾ ਝਰਨੇ 'ਚ ਛਾਲ ਮਾਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੂੰ ਇੱਕ ਤੇਜ਼ ਝਰਨੇ ਦੇ ਵਿਚਕਾਰ ਇੱਕ ਸਹਾਰੇ ਤੋਂ ਵਹਿੰਦਾ ਹੋਇਆ ਦਿਖਾਇਆ ਗਿਆ। ਤੈਰਨ ਦੀ ਕੋਸ਼ਿਸ਼ ਦੇ ਬਾਵਜੂਦ ਉਹ ਤੇਜ਼ ਪਾਣੀ 'ਚ ਵਹਿ ਗਿਆ। ਤੁਰੰਤ ਖੋਜ ਦੇ ਯਤਨਾਂ ਦੇ ਬਾਵਜੂਦ, ਧਾਵੜੇ ਲਾਪਤਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਐਤਵਾਰ ਦੁਪਹਿਰ ਨੂੰ ਸਾਹਮਣੇ ਆਇਆ ਜਿਸ ਵਿਚ ਇਕ ਪ੍ਰਸਿੱਧ ਸੈਰ ਸਪਾਟਾ ਸਥਾਨ 'ਤੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਇਕ ਪਰਿਵਾਰ ਦੇ 5 ਮੈਂਬਰ ਵਹਿ ਗਏ।
ਲੋਨਾਵਾਲਾ 'ਚ ਭੂਸ਼ੀ ਡੈਮ ਦੇ ਬੈਕਵਾਟਰ 'ਚੋਂ ਤਿੰਨ ਲਾਸ਼ਾਂ ਮਿਲੀਆਂ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਝਰਨੇ 'ਤੇ ਜਿੱਥੇ ਪਰਿਵਾਰ ਪਿਕਨਿਕ ਮਨਾ ਰਿਹਾ ਸੀ, ਉੱਥੇ ਪਾਣੀ ਦਾ ਵਹਾਅ ਅਚਾਨਕ ਵੱਧ ਗਿਆ।
A woman with 4 kids of a family drowned in waterfall at Lonavala Bhushi Dam, Maharashtra.
— Gary Pike World cup वाले 🇮🇳 (@PikeWala) June 30, 2024
2 bodies have been recovered 3 bodies still missing.
Be careful while visiting waterfalls and dams.#Bhushi #Dam #Lonavala #Drowning pic.twitter.com/6v7HDoAri7
ਔਰਤ ਅਤੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
ਰਾਤ ਹੋਣ ਕਾਰਨ ਤਲਾਸ਼ੀ ਮੁਹਿੰਮ ਰੋਕ ਦਿੱਤੀ ਗਈ ਸੀ। ਸਵੇਰੇ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ । ਇਸ ਭਿਆਨਕ ਹਾਦਸੇ 'ਚ ਇਕ 36 ਸਾਲਾ ਔਰਤ ਸਣੇ 13 ਸਾਲ ਅਤੇ 8 ਸਾਲ ਦੀਆਂ ਦੋ ਲੜਕੀਆਂ ਦੀ ਅਚਾਨਕ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਡੈਮ ਨੇੜੇ ਨਦੀ 'ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਦੋ ਬੱਚਿਆਂ ਦੀ ਭਾਲ ਜਾਰੀ ਹੈ।
ਅਚਾਨਕ ਤੇਜ਼ ਵਹਾਅ ਨਾਲ ਰੁੜ੍ਹ ਗਿਆ ਪਰਿਵਾਰ
ਪੁਣੇ ਪੁਲਿਸ ਮੁਤਾਬਕ ਹਡਪਸਰ ਇਲਾਕੇ ਦੇ ਲਿਆਕਤ ਅੰਸਾਰੀ ਅਤੇ ਯੂਨਸ ਖਾਨ ਆਪਣੇ ਪਰਿਵਾਰ ਦੇ 17-18 ਮੈਂਬਰਾਂ ਨਾਲ ਲੋਨਾਵਾਲਾ ਆਏ ਸਨ। ਝਰਨਾ ਭੂਸ਼ੀ ਡੈਮ ਦੇ ਪਿੱਛੇ ਹੈ। ਇਸ ਦੌਰਾਨ ਅਚਾਨਕ ਪਾਣੀ ਦਾ ਤੇਜ਼ ਵਹਾਅ ਆ ਗਿਆ ਅਤੇ ਤੇਜ਼ ਫਲੱਡ ਦੀ ਲਪੇਟ 'ਚ 5 ਲੋਕ ਫਸ ਗਏ। ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਪੁਣੇ ਦੇ ਐਸਪੀ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਲੋਨਾਵਾਲਾ ਵਿੱਚ ਭੂਸ਼ੀ ਡੈਮ ਨੇੜੇ ਇੱਕ ਝਰਨੇ ਵਿੱਚ ਇੱਕ ਔਰਤ ਅਤੇ 4 ਬੱਚੇ ਡੁੱਬ ਗਏ। 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਇਹ ਪੰਜੇ ਲੋਕ ਪੁਣੇ ਦੇ ਸਈਅਦ ਨਗਰ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਹਨ।