Viral Video: ਵਰਮਾਲਾ ਹੁੰਦਿਆਂ ਹੀ ਸਟੇਜ 'ਤੇ ਲੜਨ ਲੱਗ ਪਏ ਲਾੜਾ-ਲਾੜੀ, ਇੱਕ ਦੂਜੇ ਦੀ ਕੀਤੀ ਚੰਗੀ ਛਿੱਤਰ ਪਰੇਡ, VIDEO ਹੋ ਰਿਹਾ ਵਾਇਰਲ
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਾੜਾ-ਲਾੜੀ ਇੱਕ ਦੂਜੇ ਦੀ ਚੰਗੀ ਛਿੱਤਰ ਪਰੇਡ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
![Viral Video: ਵਰਮਾਲਾ ਹੁੰਦਿਆਂ ਹੀ ਸਟੇਜ 'ਤੇ ਲੜਨ ਲੱਗ ਪਏ ਲਾੜਾ-ਲਾੜੀ, ਇੱਕ ਦੂਜੇ ਦੀ ਕੀਤੀ ਚੰਗੀ ਛਿੱਤਰ ਪਰੇਡ, VIDEO ਹੋ ਰਿਹਾ ਵਾਇਰਲ Bride and groom fight on the stage video viral Viral Video: ਵਰਮਾਲਾ ਹੁੰਦਿਆਂ ਹੀ ਸਟੇਜ 'ਤੇ ਲੜਨ ਲੱਗ ਪਏ ਲਾੜਾ-ਲਾੜੀ, ਇੱਕ ਦੂਜੇ ਦੀ ਕੀਤੀ ਚੰਗੀ ਛਿੱਤਰ ਪਰੇਡ, VIDEO ਹੋ ਰਿਹਾ ਵਾਇਰਲ](https://feeds.abplive.com/onecms/images/uploaded-images/2024/05/19/8b1920f2c64e4aca77ef49405729afbc1716084009258647_original.png?impolicy=abp_cdn&imwidth=1200&height=675)
Viral Video: ਸੋਸ਼ਲ ਮੀਡੀਆ ਪਲੇਟਫਾਰਮ ਵਾਇਰਲ ਵੀਡੀਓਜ਼ ਦਾ ਇੱਕ ਅੱਡਾ ਹੈ। ਜਦੋਂ ਵੀ ਤੁਸੀਂ ਵੀਡੀਓ ਦੇਖਣੀਆਂ ਸ਼ੁਰੂ ਕਰੋਗੇ ਤਾਂ ਤੁਹਾਨੂੰ ਜ਼ਰੂਰ ਕੁਝ ਵਾਇਰਲ ਹੁੰਦਾ ਦੇਖਣ ਨੂੰ ਮਿਲੇਗਾ। ਹਰ ਰੋਜ਼ ਕੁਝ ਨਵਾਂ ਅਤੇ ਅਜੀਬ ਵਾਇਰਲ ਹੁੰਦਾ ਹੈ। ਅੱਜਕੱਲ੍ਹ ਵਿਆਹ ਨਾਲ ਸਬੰਧਤ ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੀਆਂ ਹਨ।
ਕਦੇ ਢੋਲ ਵਾਲੇ ਦਾ ਵੀਡੀਓ ਵਾਇਰਲ ਹੋ ਹੁੰਦਾ ਹੈ ਤਾਂ ਕਦੇ ਵਿਆਹ 'ਚ ਡਾਂਸ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ। ਪਰ ਹੁਣ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਉਸ ਵਿੱਚ ਲਾੜਾ-ਲਾੜੀ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ: Viral Video: TRAIN ਹੋਈ FULL ਤਾਂ ਛੱਤ 'ਤੇ ਚੜ੍ਹ ਗਏ ਯਾਤਰੀ, VIDEO ਆਈ ਸਾਹਮਣੇ
दो अजनबी जो काम 6 महीने बाद करना था वह अभी से शुरू कर दिया 😂 मैं तो उस पंडित को खोज रहा हूं जिसने इनके 36 गुण मिलाए हैं। pic.twitter.com/xWK4IGfX2Y
— Reetesh Pal (@PalsSkit) May 16, 2024
ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਲਾੜਾ-ਲਾੜੀ ਸਟੇਜ 'ਤੇ ਖੜ੍ਹੇ ਹਨ ਅਤੇ ਉਨ੍ਹਾਂ ਦੇ ਨਾਲ ਕੁਝ ਹੋਰ ਲੋਕ ਵੀ ਖੜ੍ਹੇ ਹਨ। ਦੋਹਾਂ ਦੇ ਗਲੇ ਵਿੱਚ ਵਰਮਾਲਾ ਵੀ ਨਜ਼ਰ ਆ ਰਹੀ ਹੈ। ਅਚਾਨਕ ਲਾੜੀ ਨੂੰ ਪਤਾ ਨਹੀਂ ਕੀ ਹੁੰਦਾ ਹੈ ਅਤੇ ਉਹ ਲਾੜੇ ਦੇ ਥੱਪੜ ਮਾਰ ਦਿੰਦੀ ਹੈ।
ਇਸ ਤੋਂ ਬਾਅਦ ਲਾੜੇ ਨੂੰ ਵੀ ਗੁੱਸਾ ਆ ਜਾਂਦਾ ਹੈ ਅਤੇ ਉਹ ਲਾੜੀ ਨੂੰ ਵੀ ਮਾਰ ਦਿੰਦਾ ਹੈ। ਇਸ ਤੋਂ ਬਾਅਦ ਦੋਵੇਂ ਸਟੇਜ 'ਤੇ ਸਾਰਿਆਂ ਦੇ ਸਾਹਮਣੇ ਲੜਨ ਲੱਗ ਪੈਂਦੇ ਹਨ। ਉੱਥੇ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨਹੀਂ ਮੰਨੇ ਅਤੇ ਆਪਸ ਵਿੱਚ ਲੜਦੇ ਰਹੇ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਇਸ ਵੀਡੀਓ ਨੂੰ X ਪਲੇਟਫਾਰਮ 'ਤੇ @PalsSkit ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 2 ਲੱਖ 90 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਜ਼ਰੂਰ ਰੀਲ ਬਣਾਉਣ ਵਾਲੇ ਹੋਣਗੇ। ਇਕ ਹੋਰ ਯੂਜ਼ਰ ਨੇ ਲਿਖਿਆ- ਹਾਏ ਰੱਬਾ, ਮੈਂ ਪਹਿਲੀ ਵਾਰ ਇਸ ਤਰ੍ਹਾਂ ਦੀ ਲੜਾਈ ਦੇਖੀ ਹੈ, ਉਹ ਵੀ ਪਾਰਟਨਰਸ ਵਿਚਾਲੇ। ਤੀਜੇ ਯੂਜ਼ਰ ਨੇ ਲਿਖਿਆ- ਇਹ ਸੱਚਾ ਪਿਆਰ ਹੈ। ਜਦਕਿ ਇਕ ਯੂਜ਼ਰ ਨੇ ਲਿਖਿਆ- ਹੁਣ ਵਿਆਹ ਤੋਂ ਇਲਾਵਾ ਸਭ ਕੁਝ ਹੁੰਦਾ ਹੈ।
ਇਹ ਵੀ ਪੜ੍ਹੋ: VIRAL VIDEO: ਇੱਕ ਲਾੜੇ ਨੇ 5 ਲਾੜੀਆਂ ਨਾਲ ਕੀਤਾ ਵਿਆਹ, ਪੰਜਾਂ ਦੀਆਂ ਮੰਗ 'ਚ ਭਰਿਆ ਸਿੰਦੂਰ, ਵੀਡੀਓ ਦੇਖ ਕਿਉਂ ਭੜਕੇ ਲੋਕ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)