ਹਾਏ ਰੱਬਾ, ਅੰਧਵਿਸ਼ਵਾਸ ਦੀਆਂ ਹੱਦਾਂ ਪਾਰ! 11ਵੀਂ ਦੀ ਵਿਦਿਆਰਥਣ ਨੇ ਜੀਭ ਕੱਟ ਕੇ ਭਗਵਾਨ ਸ਼ਿਵ ਨੂੰ ਚੜ੍ਹਾਈ, ਦੇਖੋ ਵੀਡੀਓ
11ਵੀਂ ਜਮਾਤ ਵਿੱਚ ਪੜ੍ਹ ਰਹੀ ਇੱਕ ਵਿਦਿਆਰਥਣ ਨੇ ਆਪਣੀ ਜੀਭ ਕੱਟ ਕੇ ਭਗਵਾਨ ਸ਼ਿਵ ਨੂੰ ਸਮਰਪਿਤ ਕਰ ਦਿੱਤੀ। ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਿਆ ਤਾਂ ਹਰ ਪਾਸੇ ਤਣਾਅ ਅਤੇ ਹੜਕੰਪ ਮੱਚ ਗਿਆ।
Trending Video: ਸ਼ਰਧਾ ਅਤੇ ਅੰਧ-ਵਿਸ਼ਵਾਸ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਸ਼ਰਧ ਨਾਲ ਨਾ ਤਾਂ ਕੋਈ ਵਿਅਕਤੀ ਮੁਸੀਬਤ ਜਾਂ ਪਰੇਸ਼ਾਨੀ ਵਿੱਚ ਪੈਂਦਾ ਹੈ ਅਤੇ ਨਾ ਹੀ ਉਸ ਨੂੰ ਅਜਿਹੇ ਅਨੁਭਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੰਧਵਿਸ਼ਵਾਸ ਜਾਂ ਅੰਨ੍ਹੀ ਸ਼ਰਧਾ ਅਜਿਹੀ ਚੀਜ਼ ਹੈ ਜੋ ਪਰਿਵਾਰ ਦੇ ਪਰਿਵਾਰ ਉਜਾੜ ਦਿੰਦੀ ਹੈ। ਤੁਸੀਂ ਸੋਸ਼ਲ ਮੀਡੀਆ 'ਤੇ ਅੰਧਵਿਸ਼ਵਾਸ ਦੇ ਅਜਿਹੇ ਕਈ ਮਾਮਲੇ ਦੇਖੇ ਹੋਣਗੇ, ਜਿਨ੍ਹਾਂ 'ਚ ਕੋਈ ਆਪਣਾ ਹੱਥ ਵੱਢ ਦਿੰਦਾ ਹੈ ਤਾਂ ਕੋਈ ਆਪਣੀ ਗਰਦਨ ਵੱਢ ਲੈਂਦਾ ਹੈ। ਦੇਸ਼ ਵਿੱਚ ਬਹੁਤ ਸਾਰੀਆਂ ਮੌਤਾਂ ਅੰਧਵਿਸ਼ਵਾਸ ਕਾਰਨ ਹੀ ਹੁੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ 11ਵੀਂ ਜਮਾਤ ਵਿੱਚ ਪੜ੍ਹ ਰਹੀ ਇੱਕ ਵਿਦਿਆਰਥਣ ਨੇ ਆਪਣੀ ਜੀਭ ਕੱਟ ਕੇ ਭਗਵਾਨ ਸ਼ਿਵ ਨੂੰ ਸਮਰਪਿਤ ਕਰ ਦਿੱਤੀ। ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਿਆ ਤਾਂ ਹਰ ਪਾਸੇ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਦੱਸ ਦਈਏ ਕਿ ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ਦੇ ਪਿੰਡ ਦੇਵਰਘਚਾ ਦੇ ਅਚਰੀਪਾਲੀ 'ਚ ਭਗਵਾਨ ਸ਼ਿਵ ਦੀ ਪੂਜਾ ਕਰਦਿਆਂ ਹੋਇਆਂ 16 ਸਾਲ ਦੀ ਲੜਕੀ ਨੇ ਆਪਣੀ ਜੀਭ ਦੀ ਬਲੀ ਦੇ ਦਿੱਤੀ। ਇਸ ਤੋਂ ਬਾਅਦ ਵਿਦਿਆਰਥਣ ਨੇ ਖੁਦ ਨੂੰ ਮੰਦਰ ਦੇ ਅੰਦਰ ਕੈਦ ਕਰ ਲਿਆ ਅਤੇ ਭਗਵਾਨ ਦੀ ਪੂਜਾ 'ਚ ਲੀਨ ਹੋ ਗਈ। ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਪਿੰਡ ਵਾਸੀਆਂ ਨੇ ਪੁਲਿਸ ਨੂੰ ਮੰਦਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੱਚੀ ਮੰਦਰ 'ਚ ਭਗਤੀ 'ਚ ਮਸਤ ਸੀ, ਜਿਸ ਤੋਂ ਬਾਅਦ ਜਦੋਂ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਮੰਦਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਬੱਚੀ ਨੂੰ ਹਸਪਤਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ।
11वीं की छात्रा ने जीभ काटकर भगवान शिव को चढ़ाई, मंदिर में कर रही साधना… पुलिस को अंदर नहीं जाने दे रहे लोग https://t.co/ufcVLO4YjX pic.twitter.com/G8tcKtxT0s
— arvind dubey (@arvindind) December 31, 2024
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੇ ਅੰਧਵਿਸ਼ਵਾਸ ਕਾਰਨ ਅਜਿਹਾ ਕਦਮ ਚੁੱਕਿਆ ਹੋਵੇ, ਇਸ ਤੋਂ ਪਹਿਲਾਂ ਵੀ ਵਾਰਾਣਸੀ ਦੇ ਗਾਏਘਾਟ ਕੋਤਵਾਲੀ ਥਾਣੇ ਦੇ ਅਧੀਨ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਸੀ, ਜਿਸ ਨੇ ਪੂਰੇ ਜ਼ਿਲ੍ਹੇ ਨੂੰ ਹੈਰਾਨ ਕਰ ਦਿੱਤਾ ਸੀ। ਮਾਂ ਕਾਲੀ 'ਤੇ ਭਰੋਸਾ ਰੱਖਣ ਵਾਲੇ ਪੁਜਾਰੀ ਨੇ ਦਰਸ਼ਨ ਨਾ ਹੋਣ ਕਰਕੇ ਆਪਣੀ ਹੀ ਗਰਦਨ ਵੱਢ ਲਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਪੁਜਾਰੀ ਨੂੰ ਤੁਰੰਤ ਬੀਐੱਚਯੂ ਦੇ ਟਰਾਮਾ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਕੁਝ ਹੀ ਦੇਰ 'ਚ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਯੂਜ਼ਰਸ ਨੇ ਵੀਡੀਓ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇੱਕ ਯੂਜ਼ਰ ਨੇ ਲਿਖਿਆ... ਅੰਧਵਿਸ਼ਵਾਸ ਨੇ ਪੂਰੇ ਦੇਸ਼ ਨੂੰ ਵੰਡ ਦਿੱਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ…ਇਹ ਕਿਹੋ ਜਿਹੇ ਲੋਕ ਹਨ, ਸ਼ਰਧਾ ਵਿੱਚ ਜਾਨ ਕੁਰਬਾਨ ਕਰਨ ਦਾ ਨਿਯਮ ਕਿੱਥੋਂ ਆ ਗਿਆ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ...ਇਹ ਕਿਹੋ ਜਿਹੇ ਲੋਕ ਹਨ, ਕਿੱਥੋਂ ਆਉਂਦੇ ਹਨ।