ਪੜਚੋਲ ਕਰੋ

ਟੇਕਆਫ਼ ਕਰਦੇ ਹੀ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, ਕਰਵਾਈ ਗਈ ਐਮਰਜੈਂਸੀ ਲੈਂਡਿੰਗ, ਯਾਤਰੀ ਸਹਿਮੇ, ਦੇਖੋ ਵੀਡੀਓ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਹਮਣੇ ਆਈ ਜਿੱਥੇ ਇੱਕ ਜਹਾਜ਼ ਆਸਮਾਨ ਚ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਉਸਦੇ ਇੱਕ ਪਾਸੇ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਹਨ।ਪਾਇਲਟ ਨੇ ਤੁਰੰਤ ਐਮਰਜੈਂਸੀ ਐਲਾਨ ਦਿੱਤਾ ਅਤੇ ਜਹਾਜ਼ ਨੂੰ ਮੁੜ ਹਵਾਈ ਅੱਡੇ...

ਲਾਸ ਏਂਜਲਸ ਤੋਂ ਅਟਲਾਂਟਾ ਜਾ ਰਹੀ ਡੇਲਟਾ ਏਅਰਲਾਈਨਜ਼ ਦੀ ਉੱਡਾਣ (DL446) ਨੂੰ ਸ਼ੁੱਕਰਵਾਰ, 18 ਜੁਲਾਈ 2025 ਨੂੰ ਟੇਕ ਆਫ਼ ਕਰਦੇ ਹੀ ਇੰਜਣ 'ਚ ਅੱਗ ਲੱਗ ਜਾਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਹ ਘਟਨਾ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ (LAX) 'ਤੇ ਵਾਪਰੀ। ਇਹ ਉਡਾਣ ਬੋਇੰਗ 767-400 ਜਹਾਜ਼ ਸੀ।

ਸੋਸ਼ਲ ਮੀਡੀਆ 'ਤੇ ਆਏ ਵੀਡੀਓ ਵਿਚ ਵੇਖਿਆ ਗਿਆ ਕਿ ਜਹਾਜ਼ ਦੇ ਖੱਬੇ ਇੰਜਣ 'ਚੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲ ਰਹੀਆਂ ਸਨ। ਖੁਸ਼ਕਿਸਮਤੀ ਨਾਲ ਕਿਸੇ ਯਾਤਰੀ ਜਾਂ ਕਰੂ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਮੇਂ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਉਡਾਣ ਦੀ ਸ਼ੁਰੂਆਤ 'ਚ ਹੀ ਇੰਜਣ 'ਚ ਖ਼ਰਾਬੀ ਆ ਗਈ ਸੀ। ਪਾਇਲਟ ਨੇ ਤੁਰੰਤ ਐਮਰਜੈਂਸੀ ਐਲਾਨ ਦਿੱਤਾ ਅਤੇ ਜਹਾਜ਼ ਨੂੰ ਮੁੜ ਹਵਾਈ ਅੱਡੇ ਵੱਲ ਮੋੜ ਦਿੱਤਾ। ਏਅਰ ਟ੍ਰੈਫਿਕ ਕੰਟਰੋਲ ਵਲੋਂ ਵੀ ਤੁਰੰਤ ਸਹਿਯੋਗ ਦਿੱਤਾ ਗਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ।

ਫਲਾਈਟਰਡਾਰ24 ਦੇ ਅਨੁਸਾਰ, ਜਹਾਜ਼ ਸ਼ੁਰੂ ਵਿੱਚ ਪ੍ਰਸ਼ਾਂਤ ਮਹਾਂਸਾਗਰ ਵੱਲ ਵਧਿਆ, ਪਰ ਫਿਰ ਡਾਊਨੀ ਅਤੇ ਪੈਰਾਮਾਊਂਟ ਦੇ ਉੱਪਰੋਂ ਚੱਕਰ ਲਗਾਉਂਦਾ ਹੋਇਆ ਮੁੜ ਹਵਾਈ ਅੱਡੇ ਵੱਲ ਆ ਗਿਆ। ਇਸ ਦੌਰਾਨ ਪਾਇਲਟ ਅਤੇ ਕਰੂ ਨੇ ਸਾਰੀ ਲਾਜ਼ਮੀ ਜਾਂਚ ਪੂਰੀ ਕਰ ਲਈ ਹੈ ਅਤੇ ਸੁਰੱਖਿਅਤ ਲੈਂਡਿੰਗ ਦੀ ਤਿਆਰੀ ਕਰ ਲਈ। ਯਾਤਰੀਆਂ ਦੇ ਅਨੁਸਾਰ, ਫਲਾਈਟ ਕੈਪਟਨ ਨੇ ਐਲਾਨ ਕਰ ਕੇ ਦੱਸਿਆ ਕਿ ਫਾਇਰ ਟੀਮ ਇੰਜਣ 'ਚ ਲੱਗੀ ਅੱਗ ਦੀ ਪੁਸ਼ਟੀ ਕਰ ਰਹੀ ਹੈ। ਅਜੇ ਤੱਕ ਅੱਗ ਲੱਗਣ ਦਾ ਕਾਰਣ ਪਤਾ ਨਹੀਂ ਲੱਗ ਸਕਿਆ। ਅਮਰੀਕੀ ਹਵਾਈ ਏਜੰਸੀ (FAA) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਜਹਾਜ਼ ਲਗਭਗ 25 ਸਾਲ ਪੁਰਾਣਾ ਹੈ ਅਤੇ ਇਸ ਵਿੱਚ ਜਨਰਲ ਇਲੈਕਟ੍ਰਿਕ ਕੰਪਨੀ ਦੇ ਦੋ CF6 ਇੰਜਣ ਲੱਗੇ ਹੋਏ ਹਨ। ਡੈਲਟਾ ਏਅਰਲਾਈਨਜ਼ ਨੇ ਦੱਸਿਆ ਕਿ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਖੱਬੇ ਇੰਜਣ 'ਚ ਖਰਾਬੀ ਦੇ ਸੰਕੇਤ ਮਿਲੇ, ਜਿਸ ਕਾਰਨ ਫਲਾਈਟ ਨੂੰ ਵਾਪਸ ਮੋੜਨਾ ਪਿਆ।

ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਡੈਲਟਾ ਦੀ ਇੱਕ ਹੋਰ ਫਲਾਈਟ ਵਿੱਚ ਆਰਲੈਂਡੋ ਏਅਰਪੋਰਟ 'ਤੇ ਅੱਗ ਲੱਗ ਗਈ ਸੀ। ਉਸ ਵੇਲੇ A330 ਜਹਾਜ਼ ਅਟਲਾਂਟਾ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ, ਜਿਸ ਵਿੱਚ 282 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ। ਉਸ ਘਟਨਾ ਵਿੱਚ ਵੀ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
Punjab News: ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ

B Praak: ਪਾਲੀਵੁੱਡ-ਬਾਲੀਵੁੱਡ ਗਾਇਕ ਬੀ ਪਰਾਕ ਨੂੰ ਲਾਰੈਂਸ ਗੈਂਗ ਵੱਲੋਂ ਮਿਲੀ ਧਮਕੀ, ਮੰਗੀ 10 ਕਰੋੜ ਦੀ ਫਿਰੌਤੀ! ਜਾਨ ਦਾ ਖ਼ਤਰਾ, ਪੁਲਿਸ ਅਲਰਟ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
Punjab News: ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ
B Praak: ਪਾਲੀਵੁੱਡ-ਬਾਲੀਵੁੱਡ ਗਾਇਕ ਬੀ ਪਰਾਕ ਨੂੰ ਲਾਰੈਂਸ ਗੈਂਗ ਵੱਲੋਂ ਮਿਲੀ ਧਮਕੀ, ਮੰਗੀ 10 ਕਰੋੜ ਦੀ ਫਿਰੌਤੀ! ਜਾਨ ਦਾ ਖ਼ਤਰਾ, ਪੁਲਿਸ ਅਲਰਟ
B Praak: ਪਾਲੀਵੁੱਡ-ਬਾਲੀਵੁੱਡ ਗਾਇਕ ਬੀ ਪਰਾਕ ਨੂੰ ਲਾਰੈਂਸ ਗੈਂਗ ਵੱਲੋਂ ਮਿਲੀ ਧਮਕੀ, ਮੰਗੀ 10 ਕਰੋੜ ਦੀ ਫਿਰੌਤੀ! ਜਾਨ ਦਾ ਖ਼ਤਰਾ, ਪੁਲਿਸ ਅਲਰਟ
Punjab State Dear Lohri Bumper Lottery Result: 10 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਦਾ ਹੋਇਆ ਐਲਾਨ, ਜਾਣੋ ਕੌਣ ਬਣਿਆ ਕਰੋੜਪਤੀ!

ਪੰਜਾਬ ‘ਚ ਕੋਹਰੇ ਕਾਰਨ ਡਿਵਾਈਡਰ ਨਾਲ ਟਕਰਾਈ ਫਾਰਚੂਨਰ, ਲੇਡੀ ਕਾਂਸਟੇਬਲ ਸਮੇਤ 5 ਦੀ ਮੌਤ; 24 ਘੰਟਿਆਂ 'ਚ ਸੜਕ ਹਾਦਸਿਆਂ ‘ਚ 6 ਦੀ ਮੌਤ, ਜਲੰਧਰ ‘ਚ ਕਾਰ ਨਾਲੇ 'ਚ ਡਿੱਗੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (18-01-2026)

Punjab Weather Today: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ, ਪਰ ਇਹ ਵਾਲੇ 6 ਜ਼ਿਲ੍ਹਿਆਂ 'ਚ ਸੰਘਣੇ ਕੋਹਰੇ ਦਾ ਅਲਰਟ, 19 ਜਨਵਰੀ ਨੂੰ ਮੀਂਹ ਦੀ ਵਾਰਨਿੰਗ

Embed widget