ਪੜਚੋਲ ਕਰੋ
Advertisement
Science News: ਕੀ ਆਉਣ ਵਾਲੇ ਸਮੇਂ 'ਚ ਬਲੈਕ ਹੋਲ 'ਚ ਸਮਾ ਜਾਵੇਗੀ ਧਰਤੀ , ਜਾਣੋ ਕਿਹੋ ਜਿਹੀ ਹੋਵੇਗੀ ਇਹ ਹਨੇਰੀ ਦੁਨੀਆ
black hole : ਜਦੋਂ ਵੀ ਤੁਸੀਂ ਰਾਤ ਨੂੰ ਅਸਮਾਨ ਵੱਲ ਦੇਖਦੇ ਹੋ ਤਾਂ ਤੁਹਾਨੂੰ ਉੱਪਰ ਕਈ ਚਮਕਦੇ ਤਾਰੇ ਨਜ਼ਰ ਆਉਂਦੇ ਹਨ। ਹਾਲਾਂਕਿ, ਅਸਮਾਨ ਵਿੱਚ ਸਿਰਫ ਚਮਕਦਾਰ ਤਾਰੇ ਹੀ ਨਹੀਂ ਹਨ, ਬਲਕਿ ਕੁਝ ਅਜਿਹੀਆਂ ਚੀਜ਼ਾਂ
black hole : ਜਦੋਂ ਵੀ ਤੁਸੀਂ ਰਾਤ ਨੂੰ ਅਸਮਾਨ ਵੱਲ ਦੇਖਦੇ ਹੋ ਤਾਂ ਤੁਹਾਨੂੰ ਉੱਪਰ ਕਈ ਚਮਕਦੇ ਤਾਰੇ ਨਜ਼ਰ ਆਉਂਦੇ ਹਨ। ਹਾਲਾਂਕਿ, ਅਸਮਾਨ ਵਿੱਚ ਸਿਰਫ ਚਮਕਦਾਰ ਤਾਰੇ ਹੀ ਨਹੀਂ ਹਨ, ਬਲਕਿ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜੋ ਹਨੇਰੇ ਵਰਗੀਆਂ ਹਨ। ਅਸੀਂ ਇੱਥੇ ਬਲੈਕ ਹੋਲ ਦੀ ਗੱਲ ਕਰ ਰਹੇ ਹਾਂ। ਬਲੈਕ ਹੋਲ ਬ੍ਰਹਿਮੰਡ ਦਾ ਉਹ ਦਾਨਵ ਹੈ ਜੋ ਕੁੱਝ ਵੀ ਨਿਗਲ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਨੂੰ ਇਹ ਨਿਗਲ ਜਾਂਦਾ ਹੈ, ਫ਼ਿਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਦਾ। ਬ੍ਰਹਿਮੰਡ ਵਿੱਚ ਅਜਿਹੇ ਕਈ ਤਾਰੇ ਅਤੇ ਗ੍ਰਹਿ ਹਨ ,ਜਿਨ੍ਹਾਂ ਨੂੰ ਇਹ ਨਿਗਲ ਚੁੱਕਾ ਹੈ। ਹੁਣ ਇਹ ਖ਼ਤਰਾ ਧਰਤੀ ਵੱਲ ਵਧ ਰਿਹਾ ਹੈ।
ਧਰਤੀ ਲਈ ਖ਼ਤਰਨਾਕ ਕਿਉਂ ਹੈ ਬਲੈਕ ਹੋਲ ?
ਬਲੈਕ ਹੋਲ ਬ੍ਰਹਿਮੰਡ ਵਿੱਚ ਮੌਜੂਦ ਇੱਕ ਅਜਿਹਾ ਸੱਚ ਹੈ, ਜਿਸ ਨੂੰ ਅੱਜ ਤੱਕ ਕੋਈ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕਿਆ ਹੈ। ਦਰਅਸਲ, ਵਿਗਿਆਨ ਦੇ ਸਾਰੇ ਨਿਯਮ ਬਲੈਕ ਹੋਲ ਦੇ ਆਲੇ-ਦੁਆਲੇ ਫੇਲ ਹੋ ਜਾਂਦੇ ਹਨ। ਖਾਸ ਕਰਕੇ ਭੌਤਿਕ ਵਿਗਿਆਨ ਦੇ ਨਿਯਮ। ਇੱਕ ਬਲੈਕ ਹੋਲ ਵਿੱਚ ਤੁਹਾਨੂੰ ਸਿਰਫ ਦੋ ਚੀਜ਼ਾਂ ਦਿਖਾਈ ਦੇਣਗੀਆਂ, ਪਹਿਲੀ ਗੰਭੀਰਤਾ ਅਤੇ ਦੂਜੀ ਹਨੇਰਾ। ਹੁਣ ਇਹ ਸਵਾਲ ਇਸ ਤਰ੍ਹਾਂ ਉੱਠ ਰਿਹਾ ਹੈ ਕਿ ਜੇਕਰ ਧਰਤੀ ਭਵਿੱਖ ਵਿੱਚ ਕਿਸੇ ਸਮੇਂ ਬਲੈਕ ਹੋਲ ਵਿੱਚ ਸਮਾ ਗਈ ਤਾਂ ਕੀ ਹੋਵੇਗਾ। ਕੀ ਸਾਰੀ ਧਰਤੀ ਖ਼ਤਮ ਹੋ ਜਾਵੇਗੀ? ਇਨਸਾਨਾਂ ਦਾ ਕੀ ਹੋਵੇਗਾ? ਇਹ ਕੁਝ ਅਜਿਹੇ ਸਵਾਲ ਹਨ ਜੋ ਮਨੁੱਖੀ ਸੱਭਿਅਤਾ ਨੂੰ ਹੁਣ ਤੋਂ ਹੀ ਪ੍ਰੇਸ਼ਾਨ ਕਰ ਰਹੇ ਹਨ।
ਇਨਸਾਨਾਂ ਦਾ ਕੀ ਹੋਵੇਗਾ?
ਦਰਅਸਲ, ਮਾਹਿਰਾਂ ਦਾ ਕਹਿਣਾ ਹੈ ਕਿ ਬਲੈਕ ਹੋਲ ਵਿੱਚ ਗੁਰੂਤਾਕਰਸ਼ਣ ਦੀ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਜਿਵੇਂ ਹੀ ਧਰਤੀ ਵਿੱਚ ਪ੍ਰਵੇਸ਼ ਕਰਦਾ ਹੈ, ਮਨੁੱਖ ਪਾਸਤਾ ਵਾਂਗ ਖਿਚਿਆ ਜਾਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਟਕਰਾਅ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸੇ ਬਾਹਰੀ ਤਾਕਤ ਵੱਲੋਂ ਇਸ ਨੂੰ ਰੋਕਿਆ ਨਹੀਂ ਜਾਂਦਾ। ਸਸੇਕਸ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਕੈਵਮੇਟ ਇਸ ਬਾਰੇ ਕਹਿੰਦੇ ਹਨ ਕਿ ਜਦੋਂ ਵੀ ਧਰਤੀ ਬਲੈਕ ਹੋਲ ਵਿੱਚ ਜਾਵੇਗੀ ਤਾਂ ਮਨੁੱਖ ਸਪੈਗੇਟੀਫਿਕੇਸ਼ਨ ਮਹਿਸੂਸ ਕਰੇਗਾ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਕੋਈ ਚੀਜ਼ ਖਿੱਚਣ ਨਾਲ ਪਤਲੀ ਹੋ ਜਾਂਦੀ ਹੈ। ਜਦੋਂ ਇਹ ਇਨਸਾਨਾਂ ਨਾਲ ਹੋਵੇਗਾ ਤਾਂ ਇਹ ਬਹੁਤ ਦਰਦਨਾਕ ਹੋਵੇਗਾ ਅਤੇ ਇਸ ਨਾਲ ਹੋਣ ਵਾਲੀ ਮੌਤ ਬਹੁਤ ਦੁਖਦਾਈ ਹੋਵੇਗੀ। ਡੇਲੀ ਮੇਲ ਨਾਲ ਗੱਲਬਾਤ ਕਰਦੇ ਹੋਏ ਬ੍ਰਿਟੇਨ ਦੇ ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਡਾਕਟਰ ਡੇਵਿਡ ਐਲ ਕਲੇਮੈਂਟਸ ਨੇ ਕਿਹਾ ਕਿ ਜੇਕਰ ਧਰਤੀ ਬਲੈਕ ਹੋਲ ਵਿੱਚ ਚਲੀ ਜਾਂਦੀ ਹੈ ਤਾਂ ਇਸਦਾ ਅਤੇ ਇਸ ਉੱਤੇ ਮੌਜੂਦ ਜੀਵਾਂ ਦਾ ਬਚਣਾ ਅਸੰਭਵ ਹੈ।
ਬਲੈਕ ਹੋਲ ਵਿੱਚ ਹਨੇਰਾ ਕਿਉਂ ਹੁੰਦਾ ਹੈ ?
ਬਲੈਕ ਹੋਲ ਨੂੰ ਹਨੇਰੀ ਦੁਨੀਆ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿਚ ਗੁਰੂਤਾ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਇਹ ਰੋਸ਼ਨੀ ਨੂੰ ਵੀ ਨਿਗਲ ਜਾਂਦਾ ਲੈਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਇਹ ਚਮਕਦੇ ਤਾਰਿਆਂ ਨੂੰ ਵੀ ਨਿਗਲ ਜਾਂਦਾ ਹੈ ਤਾਂ ਉਹ ਹਨੇਰੇ ਵਿੱਚ ਬਦਲ ਜਾਂਦੇ ਹਨ। ਇਹ ਇੰਨਾ ਖ਼ਤਰਨਾਕ ਹੈ ਕਿ ਇਸ ਦੇ ਨੇੜੇ ਜੇਕਰ ਧੂੜ, ਗੈਸ ਜਾਂ ਕੋਈ ਗ੍ਰਹਿ ਵੀ ਗਿਆ ਤਾਂ ਇਹ ਉਸ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ ਅਤੇ ਫਿਰ ਇਸ ਦਾ ਕੋਈ ਸੁਰਾਗ ਨਹੀਂ ਮਿਲਦਾ। ਤੁਹਾਨੂੰ ਦੱਸ ਦੇਈਏ ਕਿ ਧਰਤੀ ਦੇ ਸਭ ਤੋਂ ਨੇੜੇ ਬਲੈਕ ਹੋਲ Gaia BH1 ਹੈ। ਇਹ ਵਰਤਮਾਨ ਵਿੱਚ ਧਰਤੀ ਤੋਂ 1600 ਪ੍ਰਕਾਸ਼ ਸਾਲ ਦੂਰ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement