(Source: ECI/ABP News)
'ਜਾਂ ਤਾਂ ਸ਼ਰਾਬ ਪੂਰੀ ਤਰ੍ਹਾਂ ਬੈਨ ਹੋਵੇ ਜਾਂ ਸਰਕਾਰ ਸ਼ਰਾਬੀਆਂ ਦਾ ਕਰਵਾਵੇ ਬੀਮਾ'; ਵਿਧਾਇਕ ਨੇ ਕੀਤੀ ਮੰਗ
ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਸਨਾਤਨ ਮਹਾਕੁੜ ਨੇ ਵਿਧਾਨ ਸਭਾ 'ਚ ਇਹ ਸਵਾਲ ਪੁੱਛਿਆ ਸੀ, 'ਕੀ ਸਰਕਾਰ ਸੂਬੇ 'ਚ ਸ਼ਰਾਬ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਕਿਸੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ?
!['ਜਾਂ ਤਾਂ ਸ਼ਰਾਬ ਪੂਰੀ ਤਰ੍ਹਾਂ ਬੈਨ ਹੋਵੇ ਜਾਂ ਸਰਕਾਰ ਸ਼ਰਾਬੀਆਂ ਦਾ ਕਰਵਾਵੇ ਬੀਮਾ'; ਵਿਧਾਇਕ ਨੇ ਕੀਤੀ ਮੰਗ 'Either alcohol should be completely banned or the government should provide insurance for alcoholics'; The MLA made a demand 'ਜਾਂ ਤਾਂ ਸ਼ਰਾਬ ਪੂਰੀ ਤਰ੍ਹਾਂ ਬੈਨ ਹੋਵੇ ਜਾਂ ਸਰਕਾਰ ਸ਼ਰਾਬੀਆਂ ਦਾ ਕਰਵਾਵੇ ਬੀਮਾ'; ਵਿਧਾਇਕ ਨੇ ਕੀਤੀ ਮੰਗ](https://feeds.abplive.com/onecms/images/uploaded-images/2024/09/03/b45fa88f2a25c1056fb87235e1e262731725371658283996_original.jpg?impolicy=abp_cdn&imwidth=1200&height=675)
ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਸਨਾਤਨ ਮਹਾਕੁੜ ਨੇ ਸ਼ਨੀਵਾਰ ਨੂੰ ਓਡੀਸ਼ਾ ਵਿੱਚ "ਸ਼ਰਾਬ 'ਤੇ ਪੂਰਨ ਪਾਬੰਦੀ" ਜਾਂ "ਸ਼ਰਾਬ ਪੀਣ ਵਾਲਿਆਂ ਲਈ ਬੀਮਾ" ਦੀ ਮੰਗ ਕੀਤੀ।
ਸਨਾਤਨ ਮਹਾਕੁੜ ਖਣਿਜਾਂ ਨਾਲ ਭਰਪੂਰ ਕੇਓਂਝਾਰ ਦੇ ਚੰਪੂਆ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਹ ਸੂਬੇ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ। ਚੋਣਾਂ ਦੌਰਾਨ ਉਨ੍ਹਾਂ ਨੇ 227 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ। "ਸ਼ਰਾਬ 'ਤੇ ਪੂਰਨ ਪਾਬੰਦੀ" ਜਾਂ "ਸ਼ਰਾਬ ਪੀਣ ਵਾਲਿਆਂ ਲਈ ਬੀਮਾ" ਸਬੰਧੀ ਉਨ੍ਹਾਂ ਵਿਧਾਨ ਸਭਾ ਵਿੱਚ ਆਬਕਾਰੀ ਮੰਤਰੀ ਤੋਂ ਲਿਖਤੀ ਜਵਾਬ ਮੰਗਿਆ ਹੈ।
ਵਿਧਾਨ ਸਭਾ ਵਿੱਚ ਪੁੱਛਿਆ ਗਿਆ ਇਹ ਸਵਾਲ
ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਸਨਾਤਨ ਮਹਾਕੁੜ ਨੇ ਵਿਧਾਨ ਸਭਾ 'ਚ ਇਹ ਸਵਾਲ ਪੁੱਛਿਆ ਸੀ, 'ਕੀ ਸਰਕਾਰ ਸੂਬੇ 'ਚ ਸ਼ਰਾਬ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਕਿਸੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ? ਜੇਕਰ ਸਰਕਾਰ ਕੋਲ ਅਜਿਹੀ ਕੋਈ ਸਕੀਮ ਨਹੀਂ ਹੈ, ਤਾਂ ਕੀ ਸਰਕਾਰ ਸ਼ਰਾਬ ਪੀਣ ਵਾਲਿਆਂ ਨੂੰ ਰਜਿਸਟਰ ਕਰਨ ਅਤੇ ਉਨ੍ਹਾਂ ਦਾ ਬੀਮਾ ਕਰਨ ਜਾਂ ਉਨ੍ਹਾਂ ਨੂੰ ਸਿਹਤ ਬੀਮਾ ਅਧੀਨ ਕਵਰ ਕਰਨ ਲਈ ਕਦਮ ਚੁੱਕੇਗੀ?' ਇਸ ਸਵਾਲ 'ਤੇ ਆਬਕਾਰੀ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਕਿਹਾ ਕਿ ਸਰਕਾਰ ਕੋਲ ਅਜਿਹੀ ਕੋਈ ਯੋਜਨਾ ਨਹੀਂ ਹੈ।
ਉਨ੍ਹਾਂ ਨੇ ਸੂਬਾ ਸਰਕਾਰ ਤੋਂ ਇਹ ਮੰਗ ਉਠਾਈ
ਇਸ ਤੋਂ ਬਾਅਦ ਚੰਪੂਆ ਦੇ ਵਿਧਾਇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਵਿਧਾਇਕ ਦੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦੇ ਹੋਏ ਮੁੱਖ ਮੰਤਰੀ, ਆਬਕਾਰੀ ਮੰਤਰੀ ਜਾਂ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ''ਸ਼ਰਾਬ ਪੀਣ ਵਾਲਿਆਂ ਲਈ'' ਸ਼ਰਾਬ 'ਤੇ ਮੁਕੰਮਲ ਪਾਬੰਦੀ ਲਾਉਣ ਜਾਂ ਬੀਮਾ ਦੀ ਮੰਗ ਕਰਨਗੇ।
ਉਨ੍ਹਾਂ ਅੱਗੇ ਕਿਹਾ, ''ਮੈਂ ਪਹਿਲਾਂ ਵੀ ਸ਼ਰਾਬ 'ਤੇ ਪਾਬੰਦੀ ਦੀ ਮੰਗ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਇਸ (ਸ਼ਰਾਬ) 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਕਿਉਂਕਿ ਇਸ ਨਾਲ ਮਾਲੀਏ ਨੂੰ ਨੁਕਸਾਨ ਹੋਵੇਗਾ। ਸ਼ਰਾਬ ਕਾਰਨ ਨਾਬਾਲਗਾਂ ਸਮੇਤ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਮੈਂ ਹਮੇਸ਼ਾਂ ਪੂਰਨ ਪਾਬੰਦੀ ਦੇ ਸਮਰਥਨ ਵਿੱਚ ਹਾਂ।
'ਲੋਕਾਂ ਨੂੰ ਬੀਮਾ ਕਵਰ ਮਿਲਣਾ ਚਾਹੀਦਾ ਹੈ'
ਵਿਧਾਇਕ ਸਨਾਤਨ ਮਹਾਕੁੜ ਨੇ ਕਿਹਾ, 'ਜੇਕਰ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੇ ਮਾਲੀਏ ਦੀ ਇੰਨੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਬੀਮਾ ਕਵਰ ਦੇਣਾ ਚਾਹੀਦਾ ਹੈ।' ਪਰ, ਉਨ੍ਹਾਂ ਕਿਹਾ, 'ਸ਼ਰਾਬ 'ਤੇ ਮੁਕੰਮਲ ਪਾਬੰਦੀ ਦੇਸ਼ ਅਤੇ ਸੂਬੇ ਨੂੰ ਖੁਸ਼ਹਾਲ ਬਣਾਵੇਗੀ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)