Flood Viral Video: ਮੰਮੀ-ਮੰਮੀ ਕਹਿੰਦੀ ਰਹਿ ਗਈ ਬੱਚੀ...ਫੋਟੋ ਖਿਚਵਾਉਣ ਦੇ ਚੱਕਰ 'ਚ ਪਾਣੀ 'ਚ ਰੁੜ੍ਹ ਗਏ ਮਾਂ-ਪਿਓ
Flood Viral Video: ਉੱਤਰ ਭਾਰਤ ਵਿੱਚ ਕਈ ਥਾਵਾਂ 'ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਬਾਵਜੂਦ ਕਈ ਲੋਕ ਤਸਵੀਰਾਂ ਖਿੱਚਣ ਅਤੇ ਰੀਲਾਂ ਬਣਾਉਣ ਲਈ ਆਪਣੀ ਜਾਨ ਖਤਰੇ ਵਿਚ ਪਾਉਣ ਤੋਂ ਪਿੱਛੇ ਨਹੀਂ ਹਟ ਰਹੇ ਹਨ।
Flood Viral Video: ਭਾਰੀ ਮੀਂਹ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪਹਾੜੀ ਇਲਾਕਿਆਂ 'ਚ ਜ਼ਬਰਦਸਤ ਤਬਾਹੀ ਮਚੀ ਹੋਈ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਹਾਈਵੇਅ ਰੁੜ੍ਹ ਗਏ ਹਨ। ਉੱਥੇ ਹੀ ਇਕ ਪਾਸੇ ਜਿੱਥੇ ਅਜਿਹੀ ਸਥਿਤੀ ਵਿੱਚ ਲੋਕ ਪਹਾੜੀ ਇਲਾਕਿਆਂ ਵਿੱਚ ਜਾਣ ਦੇ ਪਲਾਨ ਨੂੰ ਰੱਦ ਕਰ ਰਹੇ ਹਨ, ਤਾਂ ਉੱਥੇ ਹੀ ਦੂਜੇ ਪਾਸੇ ਕੁਝ ਲੋਕ ਅਜਿਹੇ ਇਲਾਕਿਆਂ ਵਿੱਚ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਕਪਲ ਆਪਣੀ ਲਾਪਰਵਾਹੀ ਕਾਰਨ ਪਾਣੀ 'ਚ ਰੁੜ੍ਹ ਜਾਂਦਾ ਹੈ।
ਇਹ ਵੀ ਪੜ੍ਹੋ: ਜਹਾਜ਼ 'ਚ ਭੀਖ ਮੰਗਦਾ ਨਜ਼ਰ ਆਇਆ ਪਾਕਿਸਤਾਨੀ ਵਿਅਕਤੀ, ਵੀਡੀਓ ਹੋਇਆ ਵਾਇਰਲ
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਕਪਲ
ਉੱਤਰੀ ਭਾਰਤ ਦੀਆਂ ਬਹੁਤੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਨਦੀਆਂ ਦੇ ਪਾਣੀ ਦੇ ਵਹਾਅ ਨੂੰ ਦੇਖ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਪਰ ਕੁਝ ਲੋਕ ਅਜਿਹੀ ਸਥਿਤੀ ਤੋਂ ਬਾਅਦ ਵੀ ਲਾਪਰਵਾਹੀ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਹਨ। ਇਸ ਵੀਡੀਓ 'ਚ ਇਕ ਕਪਲ ਪਾਣੀ ਦੇ ਤੇਜ਼ ਵਹਾਅ 'ਚ ਪੱਥਰ 'ਤੇ ਬੈਠ ਕੇ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪਾਣੀ ਵਾਰ-ਵਾਰ ਤੇਜ਼ ਰਫਤਾਰ ਨਾਲ ਪੱਥਰ ਨਾਲ ਟਕਰਾ ਰਿਹਾ ਹੈ।
ਕਈ ਵਾਰ ਪਾਣੀ ਪੱਥਰ ਨਾਲ ਟਕਰਾ ਕੇ ਕਪਲ ਦੇ ਸਿਰ ਤੋਂ ਲੰਘਿਆ ਪਰ ਉਹ ਕਪਲ ਉੱਥੋਂ ਨਹੀਂ ਉੱਠਿਆ। ਵੀਡੀਓ 'ਚ ਸੁਣਾਈ ਦੇ ਰਿਹਾ ਹੈ ਉਨ੍ਹਾਂ ਦੀ ਧੀ ਉਸ ਨੂੰ 'ਮੰਮੀ-ਮੰਮੀ' ਕਹਿ ਕੇ ਸੱਦ ਰਹੀ ਹੈ ਪਰ ਉਹ ਉੱਥੇ ਹੀ ਰੁਕੇ ਰਹੇ। ਉਦੋਂ ਹੀ ਤੇਜ਼ ਰਫਤਾਰ ਨਾਲ ਪਾਣੀ ਆਉਂਦਾ ਹੈ ਤੇ ਕਪਲ ਨੂੰ ਵਹਾਅ ਕੇ ਲੈ ਜਾਂਦਾ ਹੈ।
मतलब ऐसे हालातों में ये क्या लापरवाही और सनक है...📸📷🎥
— Shailendra Singh (@Shailendra97S) July 15, 2023
कम से कम बच्ची की आवाज़ ही सुन लेते.... 😑😑
नोट- वायरल वीडियो के बारे में ज्यादा जानकारी नहीं है#viralvideo #Floods #rain #DelhiFloods #HimachalFloods #uttarakhandflood #PunjabFloods #WeatherUpdate pic.twitter.com/kjycsS6QcA
ਇਸ ਵੀਡੀਓ 'ਚ ਪਾਣੀ ਦਾ ਵਹਾਅ ਦੇਖ ਤੁਸੀਂ ਵੀ ਡਰ ਜਾਵੋਗੇ। ਅਜਿਹੇ 'ਚ ਜਿੱਥੇ ਲੋਕ ਆਪਣੇ ਟੂਰ ਪਲਾਨ ਕੈਂਸਲ ਕਰ ਰਹੇ ਹਨ, ਉੱਥੇ ਹੀ ਇਹ ਜੋੜਾ ਪਾਣੀ ਦੀ ਰਫਤਾਰ ਨਾਲ ਮਸਤੀ ਕਰ ਰਿਹਾ ਸੀ। ਦਿੱਲੀ ਦੇ ਜ਼ਿਆਦਾਤਰ ਇਲਾਕੇ ਯਮੁਨਾ ਦੇ ਪਾਣੀ ਕਾਰਨ ਜਲ-ਥਲ ਹੋ ਗਏ ਹਨ। ਦੂਜੇ ਪਾਸੇ ਉਤਰਾਖੰਡ ਅਤੇ ਹਿਮਾਚਲ ਵਿੱਚ ਸਥਿਤੀ ਹੋਰ ਵੀ ਖ਼ਤਰਨਾਕ ਹੈ। ਇਨ੍ਹਾਂ ਦੋਵਾਂ ਥਾਵਾਂ 'ਤੇ ਕਈ ਨਦੀਆਂ ਦੇ ਓਵਰਫਲੋਅ ਹੋਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ। ਏਬੀਪੀ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਹੜ੍ਹ ਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Viral Video: ਜਾਨ ਦੀ ਬਾਜ਼ੀ ਲਾ ਕੇ 22 ਸਾਲਾ ਵਿਦਿਆਰਥੀ ਨੇ ਫੜਿਆ ਸਭ ਤੋਂ ਲੰਬਾ ਅਜਗਰ, ਜ਼ਹਿਰੀਲੇ ਸੱਪ ਦਾ ਵੀਡੀਓ ਦੇਖ ਉੱਡ ਜਾਣਗੇ ਹੋਸ਼