Fact Check : ਪਤਨੀ ਕੋਲ ਪੈਨ ਕਾਰਡ ਹੈ ਤਾਂ ਕੀ ਖਾਤੇ 'ਚ ਆਉਣਗੇ ਇੱਕ ਲੱਖ ਰੁਪਏ ? ਜਾਣੋ ਇਸ ਵਾਇਰਲ ਦਾਅਵੇ ਦੀ ਸੱਚਾਈ
PAN Card Fact Check : ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਵਾਇਰਲ ਹੁੰਦੀਆਂ ਹਨ। ਇਸ ਤੋਂ ਇਲਾਵਾ ਪੈਨ ਕਾਰਡ ਨੂੰ ਹੋਰ ਦਸਤਾਵੇਜ਼ਾਂ ਨਾਲ ਲਿੰਕ ਕਰਨ ਦੇ ਦਾਅਵੇ ਨਾਲ ਕਈ ਪੋਸਟਾਂ ਵੀ ਸ਼ੇਅਰ ਕੀਤੀਆਂ
PAN Card Fact Check : ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਵਾਇਰਲ ਹੁੰਦੀਆਂ ਹਨ। ਇਸ ਤੋਂ ਇਲਾਵਾ ਪੈਨ ਕਾਰਡ ਨੂੰ ਹੋਰ ਦਸਤਾਵੇਜ਼ਾਂ ਨਾਲ ਲਿੰਕ ਕਰਨ ਦੇ ਦਾਅਵੇ ਨਾਲ ਕਈ ਪੋਸਟਾਂ ਵੀ ਸ਼ੇਅਰ ਕੀਤੀਆਂ ਜਾਂਦੀਆਂ ਹਨ। ਅਜਿਹਾ ਹੀ ਇਕ ਦਾਅਵਾ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪੈਨ ਕਾਰਡ ਰੱਖਣ ਵਾਲੀਆਂ ਔਰਤਾਂ ਨੂੰ ਹੁਣ ਸਰਕਾਰ ਵਲੋਂ 1 ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਦਾ ਦਾਅਵਾ ਇਕ ਯੂ-ਟਿਊਬ ਚੈਨਲ 'ਤੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਥਿਆਰਾਂ ਦੇ ਲਾਇਸੰਸ ਕੈਂਸਲ ਕਰਕੇ ਭਗਵੰਤ ਮਾਨ ਸਰਕਾਰ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ: ਭਾਈ ਅੰਮ੍ਰਿਤਪਾਲ ਸਿੰਘ
ਸੋਸ਼ਲ ਮੀਡੀਆ 'ਤੇ ਵਾਇਰਲ ਦਾਅਵਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਦਾਅਵੇ ਵਿਚ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਪੈਨ ਕਾਰਡ ਰੱਖਣ ਵਾਲੀਆਂ ਸਾਰੀਆਂ ਔਰਤਾਂ ਨੂੰ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕਰ ਰਹੀ ਹੈ। ਇਸ ਦਾਅਵੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਲਗਾਈ ਗਈ ਹੈ। ਵੀਡੀਓ ਦੇ ਥੰਮ 'ਚ ਲਿਖਿਆ ਹੈ- ''ਜੇਕਰ ਪਤਨੀ ਕੋਲ ਪੈਨ ਕਾਰਡ ਹੈ ਤਾਂ ਉਸ ਦੇ ਖਾਤੇ 'ਚ 1 ਲੱਖ ਰੁਪਏ ਦੀ ਨਕਦ ਰਾਸ਼ੀ ਆਵੇਗੀ''... ਅੱਗੇ ਲਿਖਿਆ ਹੈ ਕਿ ਕੇਂਦਰ ਸਰਕਾਰ 1 ਲੱਖ ਰੁਪਏ ਦੇ ਰਹੀ ਹੈ। ਪੈਨ ਕਾਰਡ ਰੱਖਣ ਵਾਲੀਆਂ ਸਾਰੀਆਂ ਔਰਤਾਂ ਦੇ ਖਾਤੇ 'ਚ ਨਕਦ ਰਾਸ਼ੀ... ਇਹ ਦਾਅਵਾ 'ਯੋਜਨਾ 4u' ਨਾਂ ਦੇ ਯੂਟਿਊਬ ਚੈਨਲ ਦੇ ਇਕ ਵੀਡੀਓ 'ਚ ਕੀਤਾ ਜਾ ਰਿਹਾ ਹੈ। ਚੈਨਲ ਦੇ ਡੇਢ ਲੱਖ ਤੋਂ ਵੱਧ subscribe ਹਨ।
ਦਾਅਵੇ ਦੀ ਸੱਚਾਈ ਕੀ ਹੈ?'Yojna 4u' नामक यूट्यूब चैनल के एक वीडियो में दावा किया जा रहा है कि केंद्र सरकार सभी पैन कार्ड धारक महिलाओं को ₹1,00,00 की नगद राशि प्रदान कर रही है#PIBFactCheck
— PIB Fact Check (@PIBFactCheck) March 9, 2023
▶️ इस वीडियो में किया गया दावा #फ़र्ज़ी है।
▶️ प्रमाणिक जानकारी के लिए कृपया आधिकारिक स्रोतों पर ही भरोसा करें। pic.twitter.com/Rl6NLZd5rR
ਹੁਣ ਜੇਕਰ ਇਸ ਦਾਅਵੇ ਦੀ ਸੱਚਾਈ ਦੀ ਗੱਲ ਕਰੀਏ ਤਾਂ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਕੇਂਦਰ ਸਰਕਾਰ ਵੱਲੋਂ ਪੈਨ ਕਾਰਡ ਰੱਖਣ ਵਾਲੀਆਂ ਔਰਤਾਂ ਲਈ ਅਜਿਹੀ ਕੋਈ ਯੋਜਨਾ ਨਹੀਂ ਕੱਢੀ ਗਈ ਹੈ। ਔਰਤਾਂ ਨੂੰ 1 ਲੱਖ ਰੁਪਏ ਦੇਣ ਬਾਰੇ ਇਹ ਫਰਜ਼ੀ ਜਾਣਕਾਰੀ ਫੈਲਾਈ ਜਾ ਰਹੀ ਹੈ। ਪੀਆਈਬੀ ਨੇ ਵੀ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਜੇਕਰ ਤੁਹਾਡੇ ਮੋਬਾਇਲ 'ਚ ਵੀ ਅਜਿਹੀ ਕੋਈ ਪੋਸਟ ਜਾਂ ਵੀਡੀਓ ਆਈ ਹੈ ਤਾਂ ਉਸ 'ਤੇ ਭਰੋਸਾ ਨਾ ਕਰੋ। ਤੁਸੀਂ ਸਹੀ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟਾਂ 'ਤੇ ਜਾ ਸਕਦੇ ਹੋ। ਸੱਚ ਜਾਣੇ ਬਿਨਾਂ ਅਜਿਹੇ ਫਰਜ਼ੀ ਦਾਅਵਿਆਂ ਨੂੰ ਅੱਗੇ ਭੇਜਣ ਤੋਂ ਬਚੋ।