ਸ਼ਰਾਬ ਪੀ ਕੇ ਦੂਜੀ ਔਰਤ ਨਾਲ ਵਾਪਸ ਆਉਂਦੇ ਸਮੇਂ ਰਸਤੇ 'ਚ ਪਤੀ ਦੀ ਮੌਤ, ਪਤਨੀ ਨੇ ਪ੍ਰੇਮਿਕਾ ਤੋਂ ਮੰਗਿਆ 70 ਲੱਖ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਆਦਮੀ ਦੀ ਵਿਧਵਾ ਦਾ ਕਹਿਣਾ ਹੈ ਕਿ ਉਸਨੂੰ ਆਪਣੇ ਪਤੀ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਬਾਰੇ ਪਤਾ ਨਹੀਂ ਸੀ ਤੇ ਕਿਉਂਕਿ ਉਸਦੇ ਪਤੀ ਦੀ ਮੌਤ ਕਿਸੇ ਹੋਰ ਔਰਤ ਦੀ ਕਾਰ ਤੋਂ ਡਿੱਗਣ ਨਾਲ ਹੋਈ ਸੀ, ਇਸ ਲਈ ਉਸਨੂੰ ਮੁਆਵਜ਼ਾ ਦੇਣਾ ਪਵੇਗਾ।
Viral News: ਚੀਨ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਪਤੀ ਸ਼ਰਾਬ ਪੀ ਕੇ ਤੇ ਆਪਣੀ ਪ੍ਰੇਮਿਕਾ ਨਾਲ ਰਾਤ ਦਾ ਖਾਣਾ ਖਾ ਕੇ ਘਰ ਵਾਪਸ ਆ ਰਿਹਾ ਸੀ। ਸੀਟ ਬੈਲਟ ਨਾ ਲਗਾਉਣ ਕਾਰਨ ਉਸਦੀ ਮੌਤ ਚਲਦੀ ਕਾਰ ਤੋਂ ਡਿੱਗਣ ਨਾਲ ਹੋ ਗਈ। ਹੁਣ ਪਤਨੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਤੋਂ 70 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਆਦਮੀ ਦੀ ਵਿਧਵਾ ਦਾ ਕਹਿਣਾ ਹੈ ਕਿ ਉਸਨੂੰ ਆਪਣੇ ਪਤੀ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਬਾਰੇ ਪਤਾ ਨਹੀਂ ਸੀ ਤੇ ਕਿਉਂਕਿ ਉਸਦੇ ਪਤੀ ਦੀ ਮੌਤ ਕਿਸੇ ਹੋਰ ਔਰਤ ਦੀ ਕਾਰ ਤੋਂ ਡਿੱਗਣ ਨਾਲ ਹੋਈ ਸੀ, ਇਸ ਲਈ ਉਸਨੂੰ ਮੁਆਵਜ਼ਾ ਦੇਣਾ ਪਵੇਗਾ। ਔਰਤ ਦੇ ਮਾਮਲੇ ਵਿੱਚ ਪੁਲਿਸ ਸ਼ਿਕਾਇਤ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ ਔਰਤ ਨੂੰ ਮੁਆਵਜ਼ਾ ਦੇਣਾ ਹੀ ਪਿਆ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਇਹ ਘਟਨਾ 2022 ਵਿੱਚ ਵਾਪਰੀ ਸੀ। ਵਾਂਗ ਨਾਮ ਦੇ ਇੱਕ ਵਿਆਹੇ ਆਦਮੀ ਦੀ ਮੁਲਾਕਾਤ ਲਿਊ ਨਾਮ ਦੀ ਇੱਕ ਔਰਤ ਨਾਲ ਹੋਈ ਅਤੇ ਉਨ੍ਹਾਂ ਨੇ ਵਿਆਹ ਤੋਂ ਬਾਹਰ ਸਬੰਧ ਸ਼ੁਰੂ ਕਰ ਦਿੱਤੇ। ਜੁਲਾਈ 2023 ਵਿੱਚ ਵਾਂਗ ਅਤੇ ਲਿਊ ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਬਾਰੇ ਬਹਿਸ ਕੀਤੀ। ਦੋਵਾਂ ਨੇ ਇੱਕ ਰੈਸਟੋਰੈਂਟ ਵਿੱਚ ਰਾਤ ਦਾ ਖਾਣਾ ਖਾਧਾ ਤੇ ਸ਼ਰਾਬੀ ਹਾਲਤ ਵਿੱਚ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਲਿਊ ਗੱਡੀ ਚਲਾ ਰਹੀ ਸੀ। ਵਾਂਗ ਵੀ ਨਸ਼ੇ ਵਿੱਚ ਸੀ ਤੇ ਸੀਟਬੈਲਟ ਤੋਂ ਬਿਨਾਂ ਬੈਠਾ ਸੀ। ਸਫ਼ਰ ਦੌਰਾਨ ਉਹ ਚਲਦੀ ਕਾਰ ਤੋਂ ਡਿੱਗ ਪਿਆ।
ਘਬਰਾਈ ਹੋਈ ਲਿਊ ਨੇ ਐਂਬੂਲੈਂਸ ਬੁਲਾਈ ਅਤੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਦਿਮਾਗੀ ਸੱਟ ਕਾਰਨ ਵਾਂਗ ਦੀ 24 ਘੰਟੇ ਬਾਅਦ ਮੌਤ ਹੋ ਗਈ। ਪੁਲਿਸ ਜਾਂਚ ਵਿੱਚ ਪਾਇਆ ਗਿਆ ਕਿ ਵਾਂਗ ਨੇ ਸੀਟਬੈਲਟ ਨਹੀਂ ਲਗਾਈ ਹੋਈ ਸੀ ਜਿਸ ਕਰਕੇ ਇਹ ਹਾਦਸਾ ਹੋਇਆ ਤੇ ਲਿਊ ਨੂੰ ਦੋਸ਼ੀ ਨਹੀਂ ਪਾਇਆ ਗਿਆ। ਹਾਲਾਂਕਿ, ਵਾਂਗ ਦੀ ਪਤਨੀ ਨੇ ਆਪਣੇ ਸਵਰਗਵਾਸੀ ਪਤੀ ਦੀ ਪ੍ਰੇਮਿਕਾ ਤੋਂ 6 ਲੱਖ ਯੂਆਨ (ਲਗਭਗ 70.36 ਲੱਖ ਰੁਪਏ) ਦਾ ਮੁਆਵਜ਼ਾ ਮੰਗਿਆ।
ਜਦੋਂ ਮਾਮਲਾ ਅਦਾਲਤ ਵਿੱਚ ਪਹੁੰਚਿਆ, ਤਾਂ ਜੱਜ ਨੇ ਪਤਨੀ ਦੇ ਪੂਰੇ ਪੈਸੇ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਪਰ ਲਿਊ ਨੂੰ 65,000 ਯੂਆਨ (ਲਗਭਗ 8 ਲੱਖ ਰੁਪਏ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਵਾਂਗ ਦੀ ਮੌਤ ਲਈ ਲਿਊ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।