VIDEO: ਰੈਗਿੰਗ ਦੇ ਨਾਮ 'ਤੇ ਜੂਨੀਅਰਾਂ ਨੂੰ 'ਘੋੜਾ' ਬਣਾ ਕੁੱਟਿਆ, ਵੀਡੀਓ ਵਾਇਰਲ ਹੋਣ 'ਤੇ ਐਕਸ਼ਨ 'ਚ ਆਈ ਪੁਲਸ
Viral Video: ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੀਨੀਅਰ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਅੱਧੀ ਰਾਤ ਨੂੰ ਜੂਨੀਅਰ ਵਿਦਿਆਰਥੀਆਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਐਨਸੀਸੀ ਸਿਖਲਾਈ ਦੇ ਬਹਾਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
Trending Video: ਆਂਧਰਾ ਪ੍ਰਦੇਸ਼ ਦੇ ਪਲਨਾਡੂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸੀਨੀਅਰ ਨੇ SSN ਕਾਲਜ ਵਿੱਚ NCC ਦੀ ਸਿਖਲਾਈ ਦੌਰਾਨ ਇੱਕ ਜੂਨੀਅਰ ਨੂੰ ਬੁਰੀ ਤਰ੍ਹਾਂ ਨਾਲ ਰੈਗਿੰਗ ਕੀਤੀ।
ਇੰਨਾ ਹੀ ਨਹੀਂ ਸੀਨੀਅਰਜ਼ ਨੇ ਜੂਨੀਅਰਜ਼ ਨੂੰ ਸਰੀਰਕ ਤੌਰ 'ਤੇ ਪ੍ਰੇਸ਼ਾਨ ਵੀ ਕੀਤਾ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਕਿ ਕਾਫੀ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਜਾਪਦਾ ਹੈ। ਇਹ ਵੀਡੀਓ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੀ ਹੈ।
ਇੰਨਾ ਕੁੱਟਿਆ ਕਿ ਤੜਫ ਗਏ ਵਿਦਿਆਰਥੀ
ਦਰਅਸਲ, ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੀਨੀਅਰ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਅੱਧੀ ਰਾਤ ਨੂੰ ਜੂਨੀਅਰ ਵਿਦਿਆਰਥੀਆਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਐਨਸੀਸੀ ਸਿਖਲਾਈ ਦੇ ਬਹਾਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀਆਂ ਨੂੰ ਡੰਡਿਆਂ ਨਾਲ ਕਿੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਜਾ ਰਿਹਾ ਹੈ। ਫੁਟੇਜ 'ਚ ਵਿਦਿਆਰਥੀ ਦਰਦ ਨਾਲ ਕੁਰਲਾਉਂਦੇ ਦੇਖੇ ਜਾ ਸਕਦੇ ਹਨ, ਪਰ ਸੀਨੀਅਰ ਹੱਸਦੇ-ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਜਦੋਂਕਿ ਕਮਰੇ ਦੇ ਅੰਦਰ ਇੱਕ ਵਿਅਕਤੀ ਇਸ ਪੂਰੀ ਘਟਨਾ ਦੀ ਫਿਲਮ ਬਣਾ ਰਿਹਾ ਹੈ।
ਵੀਡੀਓ ਦੇਖੋ
Terrible case of #ragging has come to light from #SSN College, #Narsaraopet #Palnadu #AndhraPradesh where some students were caught on camera flogging juniors at midnight reportedly in the name of NCC training; what kind of perversion, frustration are these youngsters displaying? pic.twitter.com/VUrfxOffqA
— Uma Sudhir (@umasudhir) July 25, 2024
ਰੋਂਦਾ ਰਿਹਾ ਜੂਨੀਅਰ, ਵਰ੍ਹਦੇ ਰਹੇ ਡੰਡੇ
ਵਾਇਰਲ ਵੀਡੀਓ 'ਚ ਪਲਨਾਡੂ ਜ਼ਿਲੇ ਦੇ ਨਰਸਰਾਓਪੇਟ 'ਚ SSN ਕਾਲਜ 'ਚ NCC ਟ੍ਰੇਨਿੰਗ ਦੀ ਆੜ 'ਚ ਵਿਦਿਆਰਥੀਆਂ ਨਾਲ ਗੰਭੀਰ ਰੈਗਿੰਗ ਕੀਤੀ ਗਈ ਹੈ, ਜਿਸ ਕਾਰਨ ਸੀਨੀਅਰਾਂ ਨੇ ਜੂਨੀਅਰਾਂ ਨੂੰ ਆਪਣੇ ਕਮਰੇ 'ਚ ਬੁਲਾ ਕੇ ਕੁੱਟਿਆ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜੂਨੀਅਰ ਵਿਦਿਆਰਥੀ ਦਰਦ ਨਾਲ ਤੜਫ ਰਿਹਾ ਹੈ ਪਰ ਇਸ ਦੇ ਬਾਵਜੂਦ ਸੀਨੀਅਰ ਬੇਰਹਿਮ ਹੋ ਰਹੇ ਹਨ ਅਤੇ ਲਗਾਤਾਰ ਉਸ 'ਤੇ ਲਾਠੀਆਂ ਨਾਲ ਹਮਲਾ ਕਰ ਰਹੇ ਹਨ।
ਪੁਲਿਸ ਨੇ ਕੀਤਾ ਗ੍ਰਿਫਤਾਰ
ਖਬਰਾਂ ਮੁਤਾਬਕ ਪੁਲਿਸ ਨੇ ਇਸ ਰੈਗਿੰਗ ਘਟਨਾ ਦੇ ਸਬੰਧ 'ਚ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ 2 ਫਰਵਰੀ ਨੂੰ ਐਨਸੀਸੀ ਟਰੇਨਿੰਗ ਦੀ ਆੜ ਵਿੱਚ ਫਾਈਨਲ ਈਅਰ ਦੇ ਛੇ ਵਿਦਿਆਰਥੀਆਂ ਨੇ ਦੂਜੇ ਸਾਲ ਦੇ ਵਿਦਿਆਰਥੀਆਂ ਨਾਲ ਰੈਗਿੰਗ ਕੀਤੀ। ਫਾਈਨਲ ਈਅਰ ਦੇ ਵਿਦਿਆਰਥੀਆਂ ਨੇ ਆਪਣੇ ਤੋਂ ਜੂਨੀਅਰ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।
ਹੋਰ ਗ੍ਰਿਫਤਾਰੀਆਂ ਹੋਣਗੀਆਂ
ਇੱਕ ਪੁਲਿਸ ਟੀਮ ਨੇ ਕਾਲਜ ਦਾ ਦੌਰਾ ਕੀਤਾ ਅਤੇ ਜਾਂਚ ਕੀਤੀ, ਜਿਸ ਵਿੱਚ ਸ਼ਾਮਲ ਹੋਏ ਅੰਤਮ ਸਾਲ ਦੇ ਵਿਦਿਆਰਥੀਆਂ ਨੇ ਮਾਰਚ/ਅਪ੍ਰੈਲ ਵਿੱਚ ਆਪਣੀਆਂ ਪ੍ਰੀਖਿਆਵਾਂ ਪੂਰੀਆਂ ਲਈਆਂ ਸਨ ਅਤੇ ਆਪਣੇ ਘਰਾਂ ਨੂੰ ਪਰਤ ਗਏ ਸਨ। ਹੁਣ ਪੀੜਤ ਵਿਦਿਆਰਥੀ ਫਾਈਨਲ ਸਾਲ (Fina lYear) ਵਿਚ ਪਹੁੰਚ ਗਏ ਹਨ। ਵਿਦਿਆਰਥੀਆਂ ਦੇ ਬਿਆਨਾਂ ਅਤੇ ਵੀਡੀਓ ਸਬੂਤਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ।