ਪੜਚੋਲ ਕਰੋ
Advertisement
Viral Video : ਬੱਚੇ ਨੂੰ ਗੋਦ 'ਚ ਲੈ ਕੇ ਟਰੇਨ ਦੇ ਦੋ ਡੱਬਿਆਂ ਵਿਚਾਲੇ ਬੈਠ ਕੇ ਸਫ਼ਰ ਕਰ ਰਹੀ ਸੀ ਮਹਿਲਾ , ਦੇਖੋ ਦਰਦਨਾਕ ਵੀਡੀਓ
Train Viral Video : ਆਏ ਦਿਨ ਰੇਲ ਹਾਦਸੇ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਵੀ ਲੋਕ ਚੌਕਸ ਨਹੀਂ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਟਰੇਨ ਤੋਂ
Train Viral Video : ਆਏ ਦਿਨ ਰੇਲ ਹਾਦਸੇ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਵੀ ਲੋਕ ਚੌਕਸ ਨਹੀਂ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਟਰੇਨ ਤੋਂ ਡਿੱਗ ਕੇ ਹਾਦਸੇ ਵਾਪਰ ਚੁੱਕੇ ਹਨ। ਇਸ ਸਬੰਧੀ ਭਾਰਤੀ ਰੇਲਵੇ ਵੱਲੋਂ ਕਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸੁਰੱਖਿਅਤ ਯਾਤਰਾ ਲਈ ਰੇਲਵੇ ਸਟੇਸ਼ਨਾਂ 'ਤੇ ਲਗਾਤਾਰ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਡਰ ਜਾਵੋਗੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਰੇਲਗੱਡੀ ਦੀਆਂ ਦੋ ਬੋਗੀਆਂ ਵਿਚਕਾਰ ਬੈਠ ਕੇ ਕੋਈ ਸਫ਼ਰ ਕਰ ਸਕਦਾ ਹੈ? ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇਕ ਔਰਤ ਟਰੇਨ ਦੀਆਂ ਦੋ ਬੋਗੀਆਂ ਵਿਚਕਾਰ ਬੈਠ ਕੇ ਸਫਰ ਕਰ ਰਹੀ ਹੈ।
ਰੇਲਗੱਡੀ ਦੀਆਂ ਬੋਗੀਆਂ ਵਿਚਾਲੇ ਬੈਠ ਕੇ ਸਫ਼ਰ ਕਰਦੀ ਔਰਤ - ਵੀਡੀਓ
ਭਾਰਤੀ ਰੇਲਵੇ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਉਣ ਤੋਂ ਬਾਅਦ ਵੀ ਯਾਤਰੀਆਂ ਦੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਵਾਇਰਲ ਵੀਡੀਓ 'ਚ ਇਕ ਔਰਤ ਇਕ ਛੋਟੇ ਬੱਚੇ ਨੂੰ ਗੋਦ 'ਚ ਲੈ ਕੇ ਟਰੇਨ ਦੀਆਂ ਬੋਗੀਆਂ ਵਿਚਾਲੇ ਸਫਰ ਕਰਦੀ ਦਿਖਾਈ ਦੇ ਰਹੀ ਹੈ। ਜਿੱਥੇ ਟਰੇਨ ਦੀਆਂ ਦੋ ਬੋਗੀਆਂ ਆਪਸ ਵਿੱਚ ਜੁੜੀਆਂ ਹੋਈਆਂ ਹਨ, ਉੱਥੇ ਇੱਕ ਔਰਤ ਲੋਹੇ ਦੀ ਪਤਲੀ ਪੱਟੀ ਉੱਤੇ ਨਵਜੰਮੇ ਬੱਚੇ ਨੂੰ ਲੈ ਕੇ ਬੈਠੀ ਹੈ। ਇਸ ਔਰਤ ਨੇ ਬੱਚੇ ਨੂੰ ਇੱਕ ਹੱਥ ਵਿੱਚ ਫੜਿਆ ਹੋਇਆ ਹੈ ਅਤੇ ਦੂਜੇ ਹੱਥ ਨਾਲ ਟਰੇਨ ਫੜੀ ਹੋਈ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਟਰੇਨ ਕਾਫੀ ਤੇਜ਼ ਰਫਤਾਰ ਨਾਲ ਲੰਘ ਰਹੀ ਹੈ। ਜੇਕਰ ਥੋੜ੍ਹੀ ਜਿਹੀ ਵੀ ਲਾਪਰਵਾਹੀ ਹੋ ਗਈ ਤਾਂ ਇਹ ਔਰਤ ਟਰੇਨ ਤੋਂ ਹੇਠਾਂ ਡਿੱਗ ਜਾਵੇਗੀ।
ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਵਿਅਕਤੀ ਹੀ ਇਸ ਵੀਡੀਓ ਨੂੰ ਬਣਾ ਰਿਹਾ ਸੀ। ਰੇਲ ਹਾਦਸਿਆਂ ਤੋਂ ਸਬਕ ਲੈਣ ਦੀ ਬਜਾਏ ਲੋਕ ਲਗਾਤਾਰ ਉਹੀ ਗਲਤੀ ਦੁਹਰਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋਈ ਸੀ ,ਜਿਸ 'ਚ ਇਕ ਵਿਅਕਤੀ ਟਰੇਨ ਦੇ ਫਾਟਕ 'ਤੇ ਲਟਕ ਕੇ ਯਾਤਰਾ ਕਰ ਰਿਹਾ ਸੀ ਅਤੇ ਉਸ ਦੀ ਪਿੱਠ 'ਤੇ ਬੈਗ ਸੀ। ਫਿਰ ਕੁਝ ਦੂਰ ਜਾ ਕੇ ਉਸ ਦਾ ਬੈਗ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਅਤੇ ਉਹ ਹੇਠਾਂ ਡਿੱਗ ਗਿਆ।

Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement