Indri Whisky Price: ਇੰਦਰੀ ਵਿਸਕੀ ਦੀ ਕੀਮਤ ਕਿੰਨੀ? ਇਸ ਨੂੰ ਮਿਲਿਆ ਦੁਨੀਆ ਦੀ ਸਭ ਤੋਂ ਵਧੀਆ ਵਿਸਕੀ ਦਾ ਪੁਰਸਕਾਰ
Indri Whisky Price: ਇੰਦਰੀ ਸਿੰਗਲ ਮਾਲਟ ਇੰਡੀਅਨ ਵਿਸਕੀ ਦੁਨੀਆ ਦੀ ਸਭ ਤੋਂ ਵਧੀਆ ਵਿਸਕੀ ਹੈ। ਇਸ ਵਾਰ ਸਾਲ 2023 ਵਿੱਚ ਵਿਸਕੀ ਆਫ ਦਾ ਵਰਲਡ ਐਵਾਰਡਜ਼ ਨੇ ਇੰਦਰੀ ਨੂੰ ਇਸ ਖਿਤਾਬ ਨਾਲ ਸਨਮਾਨਿਤ ਕੀਤਾ ਹੈ।
Indri Whisky Price: ਸ਼ਰਾਬ ਅਤੇ ਮਨੁੱਖ ਦੇ ਪੁਰਾਣੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੇ ਰਾਜਸ਼ਾਹੀ ਤੋਂ ਲੋਕਤੰਤਰ ਤੱਕ ਦਾ ਸਫ਼ਰ ਇਕੱਠਾ ਕੀਤਾ ਹੈ। ਹਾਲਾਂਕਿ, ਪਹਿਲਾਂ ਇਹ ਕਈ ਰੂਪਾਂ ਵਿੱਚ ਉਪਲਬਧ ਨਹੀਂ ਸੀ। ਪਰ ਜਦੋਂ ਮਨੁੱਖ ਆਧੁਨਿਕਤਾ ਵੱਲ ਵਧਿਆ ਤਾਂ ਉਸ ਨੇ ਸ਼ਰਾਬ ਵਿੱਚ ਵੀ ਕਈ ਕਿਸਮਾਂ ਦੀ ਰਚਨਾ ਕੀਤੀ। ਜਿਵੇਂ, ਰਮ, ਵਿਸਕੀ, ਵੋਡਕਾ, ਜਿਨ ਅਤੇ ਹੋਰ ਪਤਾ ਨਹੀਂ ਕੀ ਕੀ। ਅੱਜ ਅਸੀਂ ਜਿਸ ਸ਼ਰਾਬ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਇੱਕ ਖਾਸ ਕਿਸਮ ਦੀ ਵਿਸਕੀ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਵਧੀਆ ਵਿਸਕੀ ਦਾ ਪੁਰਸਕਾਰ ਮਿਲ ਚੁੱਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬ੍ਰਾਂਡ ਪੂਰੀ ਤਰ੍ਹਾਂ ਭਾਰਤੀ ਹੈ। ਜਦੋਂ ਕਿ, ਪੱਛਮੀ ਦੇਸ਼ਾਂ ਨੇ ਸਦੀਆਂ ਤੋਂ ਸ਼ਰਾਬ ਦੇ ਉਤਪਾਦਨ ਅਤੇ ਨਿਰਮਾਣ 'ਤੇ ਦਬਦਬਾ ਬਣਾਇਆ ਹੋਇਆ ਹੈ।
ਦੁਨੀਆ ਵਿੱਚ ਸਭ ਤੋਂ ਵਧੀਆ ਵਿਸਕੀ ਕਿਹੜੀ ਹੈ?
ਦੁਨੀਆ ਦੀ ਸਭ ਤੋਂ ਵਧੀਆ ਵਿਸਕੀ ਦੇਸੀ ਬ੍ਰਾਂਡ ਇੰਦਰੀ ਸਿੰਗਲ ਮਾਲਟ ਇੰਡੀਅਨ ਵਿਸਕੀ ਹੈ। ਇਸ ਵਾਰ ਸਾਲ 2023 ਵਿੱਚ ਵਿਸਕੀ ਆਫ ਦਾ ਵਰਲਡ ਐਵਾਰਡਜ਼ ਨੇ ਇੰਦਰੀ ਨੂੰ ਇਸ ਖਿਤਾਬ ਨਾਲ ਸਨਮਾਨਿਤ ਕੀਤਾ ਹੈ। ਇਸ ਵਿਸਕੀ ਨੂੰ ਬੈਸਟ ਇਨ ਸ਼ੋਅ, ਡਬਲ ਗੋਲਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦੁਨੀਆ ਦੀਆਂ ਕਈ ਵਿਸਕੀ ਕੰਪਨੀਆਂ ਨੇ ਇਸ ਐਵਾਰਡ ਲਈ ਅਪਲਾਈ ਕੀਤਾ ਸੀ ਪਰ ਆਖਰੀ ਪੜਾਅ ਪਾਰ ਕਰਦੇ ਹੋਏ ਇੱਕ ਭਾਰਤੀ ਕੰਪਨੀ ਨੇ ਇਹ ਖਿਤਾਬ ਜਿੱਤ ਲਿਆ। ਸ਼ਰਾਬ ਭਲੇ ਹੀ ਮਾੜੀ ਚੀਜ਼ ਹੋਵੇ ਪਰ ਇਹ ਖਿਤਾਬ ਜਿੱਤਣਾ ਭਾਰਤੀਆਂ ਲਈ ਵੱਡੀ ਗੱਲ ਹੈ।
ਇਹ ਵੀ ਪੜ੍ਹੋ: Vigilance: ਪੰਜਾਬ ਦੀਆਂ 3 ਹਸਤੀਆਂ ਨੇ ਵਿਜੀਲੈਂਸ ਦੀ ਨੱਕ 'ਚ ਕੀਤਾ ਦਮ, 6 ਸੂਬਿਆਂ 'ਚ ਮਾਰੇ ਛਾਪੇ ਪਰ ਕਿਤੋਂ ਨਾ ਥਿਆਏ
ਇਸ ਵਿਸਕੀ ਦੀ ਕੀਮਤ ਕਿੰਨੀ ਹੈ?
ਦੱਸ ਦਈਏ ਕਿ ਭਾਰਤ 'ਚ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਕੀਮਤਾਂ 'ਤੇ ਸ਼ਰਾਬ ਵਿਕਦੀ ਹੈ। ਜੇਕਰ ਤੁਸੀਂ ਉੱਤਰ ਪ੍ਰਦੇਸ਼ ਵਿੱਚ ਇੰਦਰੀ ਸਿੰਗਲ ਮਾਲਟ ਇੰਡੀਅਨ ਵਿਸਕੀ ਖਰੀਦਦੇ ਹੋ, ਤਾਂ ਤੁਹਾਨੂੰ ਇਹ ਲਗਭਗ 3100 ਰੁਪਏ ਵਿੱਚ ਮਿਲੇਗੀ। ਜਦੋਂ ਕਿ ਜੇਕਰ ਤੁਸੀਂ ਇਸ ਨੂੰ ਮਹਾਰਾਸ਼ਟਰ 'ਚ ਖਰੀਦਦੇ ਹੋ ਤਾਂ ਤੁਹਾਨੂੰ ਇਹ ਲਗਭਗ 5100 ਰੁਪਏ 'ਚ ਮਿਲੇਗਾ। ਇਸ ਸਮੇਂ ਇਹ ਸ਼ਰਾਬ ਭਾਰਤ ਦੇ 19 ਰਾਜਾਂ ਅਤੇ ਦੁਨੀਆ ਦੇ 17 ਦੇਸ਼ਾਂ ਵਿੱਚ ਉਪਲਬਧ ਹੈ। ਇਸ ਵਿਸਕੀ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਲਾਂਚ ਹੋਏ ਦੋ ਸਾਲ ਹੀ ਹੋਏ ਹਨ। ਇਸ ਦੌਰਾਨ ਇਸ ਨੇ 14 ਤੋਂ ਵੱਧ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ। ਪਿਕਾਡਿਲੀ ਡਿਸਟਿਲਰੀਜ਼ ਨਾਮ ਦੀ ਇੱਕ ਕੰਪਨੀ ਨੇ ਇਸਨੂੰ ਪਹਿਲੀ ਵਾਰ ਹਰਿਆਣਾ ਵਿੱਚ ਸਾਲ 2021 ਵਿੱਚ ਲਾਂਚ ਕੀਤਾ ਸੀ।
ਇਹ ਵੀ ਪੜ੍ਹੋ: US: ਅਮਰੀਕਾ 'ਚ ਜਹਾਜ਼ ਕਰੈਸ਼, ਹਾਦਸੇ ’ਚ ਅਮਰੀਕੀ ਸੰਸਦ ਮੈਂਬਰ, ਪਤਨੀ ਅਤੇ ਦੋ ਬੱਚਿਆਂ ਦੀ ਮੌਤ
Disclaimer: ਅਸੀਂ ਅਲਕੋਹਲ ਦੀ ਵਰਤੋਂ ਨੂੰ ਉਤਸ਼ਾਹਿਤ ਨਹੀਂ ਕਰ ਰਹੇ ਹਾਂ। ਬੱਸ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਅਤੇ ਜ਼ਿਆਦਾ ਸੇਵਨ ਕਰਨ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ।