(Source: ECI/ABP News/ABP Majha)
Viral News: ਇਹ ਕਿਹੋ ਜਿਹਾ ਪਾਗਲਪਨ! ਆਪਣੇ ਹੀ ਪਰਿਵਾਰ ਦਾ ਕਾਤਲ ਬਣਿਆ ਵਿਅਕਤੀ, ਪਿਤਾ ਤੇ ਦਾਦੇ ਸਮੇਤ 12 ਨੂੰ ਮਾਰੀ ਗੋਲੀ
Social Media: ਇੱਕ ਨੌਜਵਾਨ ਨੇ ਘਰ 'ਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਉਸਨੇ ਆਪਣੀ ਬੰਦੂਕ ਕੱਢ ਲਈ ਅਤੇ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
Viral News: ਇੱਕ ਸਨਸਨੀਖੇਜ਼ ਘਟਨਾ ਦੌਰਾਨ ਇੱਕ ਨੌਜਵਾਨ ਨੇ ਘਰ 'ਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਉਸਨੇ ਆਪਣੀ ਬੰਦੂਕ ਕੱਢ ਲਈ ਅਤੇ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਈਰਾਨ ਦੇ ਇਸ ਨੌਜਵਾਨ ਨੇ ਆਪਣੇ ਪਿਤਾ ਅਤੇ ਦਾਦਾ ਸਮੇਤ ਕੁੱਲ 12 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਈਰਾਨ ਦੇ ਨਿਆਂ ਵਿਭਾਗ ਦੇ ਇੱਕ ਅਧਿਕਾਰੀ ਨੇ ਇਨ੍ਹਾਂ ਹੱਤਿਆਵਾਂ ਦੀ ਪੁਸ਼ਟੀ ਕੀਤੀ ਹੈ। ਪੁਲਿਸ ਸੂਤਰਾਂ ਅਨੁਸਾਰ ਪਰਿਵਾਰਕ ਕਲੇਸ਼ ਕਾਰਨ ਵਿਅਕਤੀ ਨੇ ਪਰਿਵਾਰ ਦੇ ਲਗਭਗ ਸਾਰੇ ਮੈਂਬਰਾਂ ਦਾ ਕਤਲ ਕਰ ਦਿੱਤਾ।
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਘਟਨਾ ਸ਼ਨੀਵਾਰ ਨੂੰ ਦੱਖਣ-ਪੂਰਬੀ ਈਰਾਨ ਦੇ ਇੱਕ ਦੂਰ-ਦੁਰਾਡੇ ਪੇਂਡੂ ਖੇਤਰ ਵਿੱਚ ਵਾਪਰੀ। 30 ਸਾਲਾ ਦੋਸ਼ੀ ਨੂੰ ਬਾਅਦ ਵਿੱਚ ਪੁਲਿਸ ਨੇ ਮਾਰ ਦਿੱਤਾ ਸੀ। ਸਥਾਨਕ ਪੁਲਿਸ-ਪ੍ਰਸ਼ਾਸਨ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਈਰਾਨ ਦੇ ਕਰਮਾਨ ਸੂਬੇ ਵਿੱਚ ਨਿਆਂਪਾਲਿਕਾ ਦੇ ਮੁਖੀ ਇਬਰਾਹਿਮ ਹਮੀਦੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹਮਲਾਵਰ ਦਾ ਪਰਿਵਾਰ ਕਈ ਦਿਨਾਂ ਤੋਂ ਮੁਸੀਬਤ ਵਿੱਚ ਸੀ। ਸ਼ਨੀਵਾਰ ਨੂੰ ਇਹ ਪਰੇਸ਼ਾਨੀ ਹੋਰ ਵਧ ਗਈ ਜਦੋਂ ਗੁੱਸੇ 'ਚ ਆ ਕੇ ਦੋਸ਼ੀ ਨੇ ਪਿਤਾ ਅਤੇ ਦਾਦਾ ਸਮੇਤ ਪਰਿਵਾਰ ਦੇ 12 ਮੈਂਬਰਾਂ ਨੂੰ ਗੋਲੀ ਮਾਰ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਕਰਮਨ ਸੂਬੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸੂਤਰਾਂ ਅਨੁਸਾਰ ਜਦੋਂ ਪੁਲਿਸ ਪਿੰਡ ਵਿੱਚ ਗਈ ਤਾਂ ਮੁਲਜ਼ਮ ਦੇ ਹੱਥ ਵਿੱਚ ਅਜੇ ਵੀ ਬੰਦੂਕ ਸੀ। ਉਸ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਵਾਰ-ਵਾਰ ਕਹਿੰਦੀ ਰਹੀ ਪਰ ਨੌਜਵਾਨ ਆਤਮ ਸਮਰਪਣ ਕਰਨ ਲਈ ਤਿਆਰ ਨਹੀਂ ਸੀ। ਉਸ ਨੇ ਪੁਲਿਸ 'ਤੇ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਫਿਰ ਪੁਲਿਸ ਨੇ ਉਸ 'ਤੇ ਜਵਾਬੀ ਕਾਰਵਾਈ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Viral Video: ਲਾਈਵ ਸ਼ੋਅ ਦੌਰਾਨ ਹੀ ਪਤਨੀ ਨੂੰ ਕੁੱਟਣ ਲੱਗਾ ਪਾਕਿਸਤਾਨੀ ਮਾਹਰ, ਫਿਰ ਦੱਸੀ ਆਪਣੇ ਵਿਆਹ ਦੀ ਕਹਾਣੀ
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੇ ਪਰਿਵਾਰ 'ਤੇ ਅਸਾਲਟ ਰਾਈਫਲ ਨਾਲ ਹਮਲਾ ਕੀਤਾ। ਜਿਵੇਂ ਹੀ ਈਰਾਨ ਵਿੱਚ ਹੋਏ ਇਸ ਕਤਲੇਆਮ ਦਾ ਖੁਲਾਸਾ ਹੋਇਆ ਤਾਂ ਪਿੰਡ ਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਸਾਲ 2022 ਵਿੱਚ ਅਜਿਹੀ ਹੀ ਇੱਕ ਘਟਨਾ ਵਿੱਚ ਇੱਕ ਵਿਅਕਤੀ ਨੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਦਰਅਸਲ, ਨੌਕਰੀ ਗੁਆਉਣ ਤੋਂ ਪਰੇਸ਼ਾਨ ਵਿਅਕਤੀ ਨੇ ਆਪਣੇ ਦਫ਼ਤਰ ਵਿੱਚ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਸਾਲ 2016 ਵਿੱਚ ਵੀ ਇੱਕ 26 ਸਾਲਾ ਵਿਅਕਤੀ ਨੇ 10 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ: Cyber Fraud: ਕੀ ਤੁਹਾਨੂੰ ਵੀ ਆਇਆ ਵੌਇਸਮੇਲ? ਵੱਡੀ ਮੁਸੀਬਤ 'ਚ ਫਸੋਗੇ, ਜਾਣੋ ਕੀ ਨਵਾਂ ਘਪਲਾ