ਖਾਲਿਸਤਾਨੀ ਸਮਰਥਕ ਪੰਨੂ ਨੇ ਜਿੰਮ 'ਚ ਵੀ ਪਾਈ ਬੁਲੇਟ ਪਰੂਫ ਜੈਕੇਟ! ਵੀਡੀਓ ਦੇਖ ਲੋਕਾਂ ਨੇ ਦਿੱਤੀਆਂ ਆਪਣੀਆਂ ਪ੍ਰਤੀਕਿਰਿਆਵਾਂ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਜਿੰਮ ਵਿੱਚ ਵੀ ਬੁਲੇਟ ਪਰੂਫ ਜੈਕੇਟ ਪਾਈ ਹੋਈ ਹੈ।

Viral Video: ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਹੈ। ਜੀ ਹਾਂ, ਹਾਲ ਹੀ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਬੁਲੇਟ ਪਰੂਫ ਜੈਕੇਟ ਪਾ ਕੇ ਕਸਰਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪੰਨੂ ਦੇ ਨਾਲ ਉਸ ਦਾ ਸਾਥੀ ਵੀ ਬੁਲੇਟ ਪਰੂਫ਼ ਜੈਕੇਟ ਪਾ ਕੇ ਜਿੰਮ ਵਿੱਚ ਕਸਰਤ ਕਰਦਾ ਦਿਖਾਈ ਦੇ ਰਿਹਾ ਹੈ। ਵਾਇਰਲ ਵੀਡੀਓ ਵਿੱਚ ਪੰਨੂ ਨੂੰ ਜਿੰਮ ਵਿੱਚ ਵੇਟਲਿਫਟਿੰਗ ਅਤੇ ਹੋਰ ਕਸਰਤਾਂ ਕਰਦਿਆਂ ਦੇਖਿਆ ਜਾ ਸਕਦਾ ਹੈ।
"Meet the greatest general of Khalistan forget Gym—he even wears a bulletproof vest in the bathroom."
— Punjab Ki Baat (@punjabkibaat) March 16, 2025
Or phuti ka dhol bht jor se bjate hain pic.twitter.com/XsLzZJ0sRB
ਵਾਇਰਲ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਖਾਲਿਸਤਾਨੀ ਸਮਰਥਕ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਿੰਮ ਵਿੱਚ ਵੀ ਆਪਣੀ ਸੁਰੱਖਿਆ ਕਰ ਰਿਹਾ ਹੈ। ਇਸ ਨਾਲ ਇੱਕ ਹੋਰ ਵਿਅਕਤੀ ਹੈ, ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੈ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਜਿੰਮ ਵਿੱਚ ਵੀ ਇਹ ਜੈਕੇਟ ਕਿਉਂ ਪਾਈ ਹੋਈ ਹੈ।
ਕੌਣ ਹੈ ਗੁਰਪਤਵੰਤ ਸਿੰਘ ਪੰਨੂ?
ਗੁਰਪਤਵੰਤ ਸਿੰਘ ਪੰਨੂ ਇੱਕ ਖਾਲਿਸਤਾਨੀ ਸਮਰਥਕ ਹੈ ਜੋ ਕਿ 'ਸਿੱਖਸ ਫਾਰ ਜਸਟਿਸ' (SFJ) ਦਾ ਮੁਖੀ ਹੈ। ਉਹ ਇਸ ਵੇਲੇ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਉਸ ਕੋਲ ਅਮਰੀਕਾ ਅਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ।
ਯੂਜ਼ਰਸ ਨੇ ਦਿੱਤੀਆਂ ਆਪਣੀਆਂ ਪ੍ਰਤੀਕਿਰਿਆਵਾਂ
ਯੂਜ਼ਰਸ ਦੇ ਅਨੁਸਾਰ, ਪੰਨੂ ਦੀ ਕਾਰਵਾਈ ਦਿਖਾਵਾ ਹੋ ਸਕਦੀ ਹੈ, ਕਿਉਂਕਿ ਉਹ ਅਕਸਰ ਆਪਣੇ ਆਪ ਨੂੰ ਵੱਡਾ ਦਿਖਾਉਣ ਅਤੇ ਆਪਣਾ ਪ੍ਰਚਾਰ ਕਰਨ ਲਈ ਅਜਿਹੇ ਤਰੀਕੇ ਅਪਣਾਉਂਦਾ ਹੈ। ਦੂਜੇ ਪਾਸੇ, ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਆਪਣੀ ਜਾਨ ਦਾ ਖ਼ਤਰਾ ਹੋਵੇ, ਇਸੇ ਕਰਕੇ ਉਹ ਹਰ ਸਮੇਂ ਬੁਲੇਟਪਰੂਫ ਜੈਕੇਟ ਪਾ ਕੇ ਘੁੰਮਦਾ ਰਹਿੰਦਾ ਹੈ। ਵੀਡੀਓ ਸ਼ੇਅਰ ਕਰਦਿਆਂ ਹੋਇਆਂ ਯੂਜ਼ਰ ਨੇ ਲਿਖਿਆ, "ਇਹ ਉਹ ਲੋਕ ਹਨ ਜੋ ਬਹੁਤ ਸ਼ੇਖੀ ਮਾਰਦੇ ਹਨ, ਪਰ ਅਜਿਹੇ ਲੋਕ ਟਾਇਲਟ ਜਾਂਦੇ ਸਮੇਂ ਬੁਲੇਟਪਰੂਫ ਜੈਕਟ ਵੀ ਪਾਉਂਦੇ ਹਨ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
