ਮਾਂ ਨੇ ਨਹਾਉਣ ਲਈ ਕਿਹਾ ਤਾਂ ਬੱਚੇ ਨੇ ਬੁਲਾਈ ਪੁਲਿਸ, ਫਿਰ ਹੋਇਆ ਇਹ...
Viral Hapur News: ਜਦੋਂ 9 ਸਾਲ ਦੇ ਬੱਚੇ ਨੇ ਐਮਰਜੈਂਸੀ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਤਾਂ ਪਤਾ ਲੱਗਾ ਕਿ ਬੱਚਾ ਠੰਡ ਵਿਚ ਨਹਾਉਣਾ ਨਹੀਂ ਚਾਹੁੰਦਾ ਸੀ ਅਤੇ ਮਾਪੇ ਬੇਟੇ ਨੂੰ ਨਹਾਉਣ ਲਈ ਜ਼ੋਰ ਦੇ ਰਹੇ ਸਨ, ਇਸ ਲਈ ਉਸਨੇ ਪੁਲਿਸ ਨੂੰ ਬੁਲਾਇਆ।
Trending Hapur News: ਸੋਸ਼ਲ ਮੀਡੀਆ 'ਤੇ ਅਜੀਬੋ-ਗਰੀਬ ਕਹਾਣੀਆਂ ਅਤੇ ਘਟਨਾਵਾਂ ਅਕਸਰ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਹੁਣ ਹਾਪੁੜ 'ਚ ਵਾਪਰੀ ਇਸ ਘਟਨਾ ਨੂੰ ਹੀ ਲੈ ਲਓ ਜਿੱਥੇ ਮਾਂ ਨੇ ਕਿਹਾ, ''ਪੁੱਤ ਨਹਾ ਲੈ'' ਅਤੇ ਉਸ ਨੇ ਗੁੱਸੇ 'ਚ ਪੁਲਿਸ ਨੂੰ ਵੀ ਬੁਲਾ ਲਿਆ। ਐਮਰਜੈਂਸੀ ਕਾਲ ਮਿਲਣ 'ਤੇ ਜਦੋਂ ਪੁਲਿਸ ਘਰ ਪਹੁੰਚੀ ਤਾਂ ਉਹ ਵੀ ਸਾਰੀ ਘਟਨਾ ਜਾਣ ਕੇ ਆਪਣੇ ਹਾਸੇ 'ਤੇ ਕਾਬੂ ਨਾ ਰੱਖ ਸਕੀ।
ਗੁੱਸੇ 'ਚ ਆਏ ਬੱਚੇ ਨੇ ਬੁਲਾਇਆ ਪੁਲਿਸ ਨੂੰ
ਹਾਪੁੜ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ 9 ਸਾਲ ਦੇ ਬੱਚੇ ਨੇ 112 'ਤੇ ਕਾਲ ਕਰਕੇ ਪੁਲਸ ਨੂੰ ਫੋਨ ਕੀਤਾ, ਪੁਲਿਸ ਜਦੋਂ ਉਸ ਦੇ ਘਰ ਪਹੁੰਚੀ ਤਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹਾਸਾ ਕਿਵੇਂ ਰੋਕਿਆ ਜਾਵੇ। ਜਦੋਂ ਪੁਲਿਸ ਨੇ ਬੱਚੇ ਦੇ ਘਰ ਪਹੁੰਚ ਕੇ ਸਾਰੀ ਕਹਾਣੀ ਦਾ ਪਤਾ ਲਗਾਇਆ ਤਾਂ ਡਾਇਲ 112 ਦਾ ਸਟਾਫ਼ ਹੱਸ ਪਿਆ | ਬੱਚੇ ਨੂੰ ਅਸਲ ਵਿੱਚ ਆਪਣੀ ਮਾਂ ਤੋਂ ਸ਼ਿਕਾਇਤ ਸੀ ਕਿਉਂਕਿ ਉਸਦੀ ਮਾਂ ਨੇ ਉਸਨੂੰ ਇੰਨੀ ਠੰਡ ਵਿੱਚ ਨਹਾਉਣ ਲਈ ਕਿਹਾ ਸੀ।
ਹਾਪੁੜ 'ਚ ਜਦੋਂ ਪੁਲਿਸ ਕਾਲ ਮਿਲਣ 'ਤੇ ਪਿੰਡ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਲ ਇਕ ਨੌਂ ਸਾਲ ਦੇ ਬੱਚੇ ਨੇ ਕੀਤੀ ਸੀ। ਬੱਚੇ ਨੇ ਗੁੱਸੇ 'ਚ ਆਪਣੇ ਮਾਤਾ-ਪਿਤਾ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ਕਿ ਪਹਿਲਾਂ ਮਾਤਾ-ਪਿਤਾ ਨੇ ਉਸ ਨੂੰ ਉਸ ਦੇ ਅੰਦਾਜ਼ 'ਚ ਵਾਲ ਕੱਟਵਾਉਣ ਨਹੀਂ ਦਿੱਤੇ ਅਤੇ ਹੁਣ ਉਹ ਮੈਨੂੰ ਇਸ ਠੰਡ 'ਚ ਨਹਾਉਣ ਲਈ ਕਹਿ ਰਹੇ ਹਨ। ਮਾਤਾ-ਪਿਤਾ ਵਾਰ-ਵਾਰ ਨਹਾਉਣ ਲਈ ਜ਼ਿੱਦ ਕਰ ਰਹੇ ਸਨ, ਇਸ ਲਈ ਬੱਚੇ ਨੇ 112 'ਤੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ।
ਅੱਗੇ ਕੀ ਹੋਇਆ...
ਜਦੋਂ ਪੁਲਿਸ ਨੂੰ ਪੂਰੇ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬੱਚੇ ਨੂੰ ਚੰਗੀ ਤਰ੍ਹਾਂ ਸਮਝਾਇਆ ਅਤੇ ਇਹ ਵੀ ਦੱਸਿਆ ਕਿ ਮਾਤਾ-ਪਿਤਾ ਤੁਹਾਡੇ ਭਲੇ ਲਈ ਅਜਿਹਾ ਕਹਿ ਰਹੇ ਹਨ ਕਿਉਂਕਿ ਇਸ਼ਨਾਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਬੱਚੇ ਨੇ ਕਿਸੇ ਤਰ੍ਹਾਂ ਪੁਲਿਸ ਦੀ ਗੱਲ ਮੰਨ ਲਈ ਅਤੇ ਆਪਣਾ ਗੁੱਸਾ ਸ਼ਾਂਤ ਕੀਤਾ। ਜਿਸ ਨੇ ਵੀ ਇਹ ਖ਼ਬਰ ਸੁਣੀ, ਉਸ ਦਾ ਹਾਲਤ ਹੱਸ-ਹੱਸ ਕੇ ਬੁਰਾ ਹਾਲ ਹੋ ਗਿਆ।