Flight: ਫਲਾਈਟ 'ਚ ਕੁਝ ਚੀਜ਼ਾਂ ਨੂੰ ਹੱਥ ਲਾਉਣ ਨਾਲ ਫੈਲਦਾ ਬੈਕਟੀਰੀਆ, ਹੋ ਸਕਦੀ ਬਿਮਾਰੀ, ਜਾਣੋ
Flight: ਕੀ ਤੁਹਾਨੂੰ ਪਤਾ ਹੈ ਕਿ ਫਲਾਈਟ 'ਚ ਕੁਝ ਚੀਜ਼ਾਂ ਇੰਨੀਆਂ ਗੰਦੀਆਂ ਹੁੰਦੀਆਂ ਹਨ, ਜੇਕਰ ਤੁਸੀਂ ਉਨ੍ਹਾਂ ਨੂੰ ਹੱਥ ਲਾਉਂਦੇ ਹੋ ਤਾਂ ਕਈ ਖਤਰਨਾਕ ਬੈਕਟੀਰੀਆ ਦੇ ਸੰਪਰਕ 'ਚ ਆ ਸਕਦੇ ਹੋ।
Flight: ਫਲਾਈਟ ਵਿੱਚ ਸਫਰ ਕਰਨ ਦਾ ਵੱਖਰਾ ਹੀ ਮਜ਼ਾ ਹੈ। ਇਕ ਤਾਂ ਅਸੀਂ ਆਪਣੀ ਮੰਜ਼ਿਲ 'ਤੇ ਜਲਦੀ ਪਹੁੰਚ ਜਾਂਦੇ ਹਾਂ ਅਤੇ ਦੂਜਾ ਸਫ਼ਰ ਵੀ ਐਕਸਾਈਟਮੈਂਟ ਨਾਲ ਭਰਿਆ ਹੁੰਦਾ ਹੈ। ਨੇੜੇ ਤੋਂ ਬਦਲ ਵੀ ਦੇਖਣ ਨੂੰ ਮਿਲ ਜਾਂਦੇ ਹਨ। ਭਾਵੇਂ ਫਲਾਈਟ ਵਿੱਚ ਸਫਰ ਕਰਨਾ ਮਜ਼ੇਦਾਰ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਫਲਾਈਟ 'ਚ ਕੁਝ ਚੀਜ਼ਾਂ ਇੰਨੀਆਂ ਗੰਦੀਆਂ ਹੁੰਦੀਆਂ ਹਨ, ਜੇਕਰ ਤੁਸੀਂ ਉਨ੍ਹਾਂ ਨੂੰ ਹੱਥ ਲਾਉਂਦੇ ਹੋ ਤਾਂ ਕਈ ਖਤਰਨਾਕ ਬੈਕਟੀਰੀਆ ਦੇ ਸੰਪਰਕ 'ਚ ਆ ਸਕਦੇ ਹੋ। ਕਈ ਲੋਕ ਫਲਾਈਟ ਦੀਆਂ ਗੰਦੀਆਂ ਚੀਜ਼ਾਂ ਨੂੰ ਹੱਥ ਲਾ ਕੇ ਉਸੇ ਹੱਥ ਨਾਲ ਖਾਣਾ ਖਾ ਲੈਂਦੇ ਹਨ।
ਜੇਕਰ ਤੁਸੀਂ ਵੀ ਇਦਾਂ ਕਰਦੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।ਕਿਉਂਕਿ ਇਸ ਕਾਰਨ ਤੁਸੀਂ ਕਈ ਖਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਅੱਜ ਅਸੀਂ ਤੁਹਾਨੂੰ ਫਲਾਈਟ 'ਚ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ 'ਤੇ ਸਭ ਤੋਂ ਜ਼ਿਆਦਾ ਗੰਦਗੀ ਹੁੰਦੀ ਹੈ। ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਛੂਹਦੇ ਹੋ ਤਾਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਜ਼ਰੂਰ ਕਰੋ।
ਇਹ ਵੀ ਪੜ੍ਹੋ: Viral News: ਇਹ ਜਾਨਵਰ ਕਿਸੇ ਵੀ ਸੱਪ ਦੇ ਡੰਗਣ ਨਾਲ ਨਹੀਂ ਮਰਦੇ, ਸਰੀਰ ਵਿੱਚ ਨਹੀਂ ਫੈਲ ਸਕਦਾ ਜ਼ਹਿਰ
ਫਲਾਈਟ ਦੀਆਂ ਪੰਜ ਗੰਦੀਆਂ ਚੀਜ਼ਾਂ
ਟ੍ਰੇ ਟੇਬਲ: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟ੍ਰੇ ਟੇਬਲ ਫਲਾਈਟ ਦੀ ਸਭ ਤੋਂ ਗੰਦੀ ਜਗ੍ਹਾ ਹੁੰਦੀ ਹੈ। ਟਾਇਲਟ ਫਲੱਸ਼ ਬਟਨ ਦੇ ਮੁਕਾਬਲੇ ਟ੍ਰੇ ਟੇਬਲ 'ਤੇ 8 ਗੁਣਾ ਜ਼ਿਆਦਾ ਬੈਕਟੀਰੀਆ ਪਾਇਆ ਜਾਂਦਾ ਹਨ।
ਸੀਟ ਦੇ ਪਿੱਛੇ ਲੱਗੀ ਜੇਬ: ਸੀਟ ਦੇ ਪਿੱਛੇ ਲੱਗੀ ਜੇਬ 'ਤੇ ਈ. ਕੋਲੀ ਸਮੇਤ ਕਈ ਖਤਰਨਾਕ ਬੈਕਟੀਰੀਆ ਪਾਏ ਜਾਂਦੇ ਹਨ। ਕਿਉਂਕਿ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਗੰਦੇ ਡਾਇਪਰ, ਗੰਦੇ ਟਿਸ਼ੂ ਜਾਂ ਗੰਦੇ ਰੁਮਾਲ ਨੂੰ ਰੱਖਣ ਲਈ ਕਰਦੇ ਹਨ।
ਟਾਇਲਟ ਲੌਕ : ਫਲਾਈਟ ਦੇ ਟਾਇਲਟ ਲੌਕ 'ਤੇ ਕਾਫੀ ਗੰਦਗੀ ਹੁੰਦੀ ਹੈ। ਕਿਉਂਕਿ ਕਈ ਲੋਕ ਅਜਿਹੇ ਹੁੰਦੇ ਹਨ ਜੋ ਟਾਇਲਟ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਅਤੇ ਫਿਰ ਉਸੇ ਹੱਥ ਨਾਲ ਟਾਇਲਟ ਦੇ ਲੌਕ ਨੂੰ ਛੂਹ ਲੈਂਦੇ ਹਨ।
ਸੀਟਬੈਲਟ ਬਕਲਸ: ਹਰ ਵਿਅਕਤੀ ਨੂੰ ਜਹਾਜ਼ ਉੱਡਣ ਤੋਂ ਪਹਿਲਾਂ ਸੀਟ ਬੈਲਟ ਨੂੰ ਬੰਨ੍ਹਣਾ ਪੈਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੀਟ ਬੈਲਟ ਦੇ ਬਕਲਸ 'ਤੇ ਕਈ ਖਤਰਨਾਕ ਬੈਕਟੀਰੀਆ ਮੌਜੂਦ ਹੁੰਦੇ ਹਨ, ਜੋ ਭੋਜਨ ਰਾਹੀਂ ਤੁਹਾਡੇ ਸਰੀਰ 'ਚ ਦਾਖਲ ਹੋ ਸਕਦੇ ਹਨ।
ਆਰਮਰੈਸਟ: ਆਰਮਰੈਸਟ ਉਹ ਜਗ੍ਹਾ ਹੈ ਜਿੱਥੇ ਤੁਸੀਂ ਆਪਣੀ ਕੂਹਣੀ ਨੂੰ ਆਰਾਮ ਨਾਲ ਰੱਖਦੇ ਹੋ ਜਾਂ ਆਪਣੇ ਹੱਥ ਰੱਖ ਕੇ ਬੈਠਦੇ ਹੋ। ਇਹ ਥਾਂ ਵੀ ਬਹੁਤ ਗੰਦੀ ਹੁੰਦੀ ਹੈ। ਕਿਉਂਕਿ ਕਈ ਬੱਚੇ ਆਪਣੇ ਗੰਦੇ ਹੱਥ ਜਾਂ ਪੈਰ ਉਨ੍ਹਾਂ 'ਤੇ ਰੱਖਦੇ ਹਨ।
ਇਹ ਵੀ ਪੜ੍ਹੋ: International sign language day 2023: ਇਹ ਹੈ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ 2023 ਦਾ ਥੀਮ, ਜਾਣੋ ਇਸ ਦਿਨ ਦਾ ਇਤਿਹਾਸ