(Source: ECI/ABP News/ABP Majha)
Line of Division: ਸਪੇਸ ਵਿੱਚ ਨਜ਼ਰ ਆਈ ਸਮੇਂ ਨੂੰ ਵੰਡਣ ਵਾਲੀ ਲਕੀਰ, ਜਾਣੋ ਕਿਵੇਂ ਹੁੰਦੈ ਦਿਨ ਤੇ ਰਾਤ ਦਾ ਵਟਵਾਰਾ, ਵੇਖੋ Video
Line of Division: ਸਵੇਰ ਕਦੋਂ ਹੋਵੇਗੀ, ਸ਼ਾਮ ਕਦੋਂ ਹੋਵੇਗੀ ਤੇ ਰਾਤ ਕਿੰਨੀ ਦੇਰ ਹੋਵੇਗੀ? ਇਹ ਸਭ ਬ੍ਰਹਿਮੰਡ ਦੁਆਰਾ ਤੈਅ ਕੀਤਾ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਸ ਤੋਂ ਤੁਸੀਂ ਦਿਨ ਅਤੇ ਰਾਤ ਦਾ ਅੰਦਾਜ਼ਾ ਲਗਾ ਸਕਦੇ ਹੋ।
Line of Division: ਜਦੋਂ ਤੋਂ ਮਨੁੱਖ ਪੈਦਾ ਹੁੰਦਾ ਹੈ, ਉਸ ਲਈ ਸਵੇਰ, ਸ਼ਾਮ ਅਤੇ ਰਾਤ ਨੂੰ ਵੇਖਣਾ ਆਮ ਹੋ ਜਾਂਦਾ ਹੈ, ਪਰ ਪੁਲਾੜ ਤੋਂ ਸਵੇਰ ਅਤੇ ਸ਼ਾਮ ਨੂੰ ਵੇਖਣਾ ਆਪਣੇ ਆਪ ਵਿੱਚ ਇੱਕ ਬੇਹੱਦ ਖ਼ਾਸ ਗੱਲ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਪੁਲਾੜ ਤੋਂ ਦੁਨੀਆਂ ਕਿਵੇਂ ਦਿਖਾਈ ਦਿੰਦੀ ਹੈ? ਅਸੀਂ ਅਕਸਰ ਖ਼ਬਰਾਂ ਵਿੱਚ ਸੁਣਦੇ ਹਾਂ ਕਿ ਜਦੋਂ ਭਾਰਤ ਵਿੱਚ ਦਿਨ ਹੁੰਦਾ ਹੈ ਤਾਂ ਅਮਰੀਕਾ ਵਿੱਚ ਰਾਤ ਹੁੰਦੀ ਹੈ। ਜਦੋਂ ਅਸੀਂ ਸੌਂ ਜਾਂਦੇ ਹਾਂ, ਅਮਰੀਕਨ ਜਾਗ ਰਹੇ ਹੁੰਦੇ ਹਨ। ਅਸੀਂ ਇਹ ਗੱਲਾਂ ਹੀ ਸੁਣਦੇ ਹਾਂ। ਕੀ ਤੁਸੀਂ ਕਦੇ ਧਰਤੀ ਦੇ ਇੱਕ ਹਿੱਸੇ ਵਿੱਚ ਦਿਨ ਅਤੇ ਦੂਜੇ ਹਿੱਸੇ ਵਿੱਚ ਰਾਤ ਨੂੰ ਵੇਖਿਆ ਹੈ? ਜੇ ਤੁਹਾਡਾ ਜਵਾਬ ਨਾਂਹ ਵਿੱਚ ਹੈ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਤਸਵੀਰ ਦਿਖਾਉਂਦੇ ਹਾਂ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਦਿਨ-ਰਾਤ ਵੰਡਣ ਵਾਲੀ ਰੇਖਾ (ਲਕੀਰ) ਹੈ।
ਵੀਡੀਓ ਵੇਖ ਕੇ ਤੁਹਾਨੂੰ ਦਿਨ ਰਾਤ ਦੀ ਖੇਡ ਆ ਜਾਵੇਗੀ ਸਮਝ
ਵਿਗਿਆਨ ਅਨੁਸਾਰ ਧਰਤੀ ਉੱਤੇ ਦਿਨ ਅਤੇ ਰਾਤ ਨੂੰ ਵੰਡਣ ਵਾਲੀ ਰੇਖਾ ਨੂੰ ਟਰਮੀਨੇਟਰ ਕਿਹਾ ਜਾਂਦਾ ਹੈ। ਇਹ ਲਾਈਨ ਸਪੇਸ ਤੋਂ ਕਿਵੇਂ ਦਿਖਾਈ ਦਿੰਦੀ ਹੈ? ਇਹ ਤਾਂ ਅਸੀਂ ਅਜੇ ਨਹੀਂ ਜਾਣਦੇ, ਪਰ ਤਸਵੀਰ ਰਾਹੀਂ ਜੋ ਦਿਖਾਇਆ ਜਾ ਰਿਹਾ ਹੈ, ਕੀ ਇਸ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਦਰਅਸਲ, ਵੀਡੀਓ ਰਾਹੀਂ ਇੱਕ ਥਾਂ 'ਤੇ ਦਿਨ ਅਤੇ ਰਾਤ ਦੀ ਬਦਲਦੀ ਤਸਵੀਰ ਦਿਖਾਈ ਗਈ ਹੈ। ਸ਼ੇਅਰ ਕੀਤੀ ਵੀਡੀਓ 'ਚ ਇਹ ਸਾਫ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਟਰਮੀਨੇਟਰ ਇੱਕ ਕਾਲਪਨਿਕ ਰੇਖਾ ਹੈ ਜੋ ਧਰਤੀ ਉੱਤੇ ਦਿਨ ਅਤੇ ਰਾਤ ਦੀ ਸੀਮਾ ਨੂੰ ਵੰਡਦੀ ਹੈ। ਇਸ ਲਾਈਨ ਦੀ ਖਾਸ ਗੱਲ ਇਹ ਹੈ ਕਿ ਇਹ ਲਗਾਤਾਰ ਚੱਲਦੀ ਰਹਿੰਦੀ ਹੈ। ਰੇਖਾ ਵੀ ਧਰਤੀ ਦੇ ਘੁੰਮਣ ਦੇ ਹਿਸਾਬ ਨਾਲ ਘੁੰਮਦੀ ਰਹਿੰਦੀ ਹੈ। ਇਸ ਦੇ ਜ਼ਰੀਏ ਇਹ ਤੈਅ ਹੁੰਦਾ ਹੈ ਕਿ ਕਿਸ ਦੇਸ਼ 'ਚ ਸਵੇਰ ਅਤੇ ਸ਼ਾਮ ਕਦੋਂ ਹੋਵੇਗੀ।
ਇਸ ਤਰ੍ਹਾਂ ਦਿਖਾਈ ਦਿੰਦੀ ਹੈ ਟਰਮੀਨੇਟਰ ਲਾਈਨ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇਸ ਟਰਮੀਨੇਟਰ ਲਾਈਨ ਦੀ ਵੀਡੀਓ 'ਚ ਦਿਨ ਅਤੇ ਰਾਤ ਨੂੰ ਵੰਡਦੀ ਹੋਈ ਲਾਈਨ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਫੋਟੋਗ੍ਰਾਫਰ ਅਤੇ ਖਗੋਲ ਵਿਗਿਆਨੀ ਟਰਮੀਨੇਟਰ ਲਾਈਨ ਨੂੰ ਬਹੁਤ ਪਸੰਦ ਕਰਦੇ ਹਨ। ਇਸ ਦਾ ਕਾਰਨ ਉਸ ਦੀ ਖੂਬਸੂਰਤੀ ਨੂੰ ਵਧਾਉਣਾ ਹੈ। ਜੇਕਰ ਤੁਸੀਂ ਵੀ ਇਸ ਖਾਸ ਤਸਵੀਰ ਅਤੇ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਇੰਸਟਾਗ੍ਰਾਮ ਲਿੰਕ 'ਤੇ ਕਲਿੱਕ ਕਰਕੇ ਇਸ ਨੂੰ ਦੇਖ ਸਕਦੇ ਹੋ।
View this post on Instagram