CCTV 'ਚ ਕੈਦ Live Suicide: ਟਰੇਨ ਨੂੰ ਆਉਂਦੀ ਦੇਖ ਪਿਓ-ਪੁੱਤ ਨੇ ਇਕ-ਦੂਜੇ ਦੇ ਫੜੇ ਹੱਥ, ਟਰੈਕ 'ਤੇ ਲੇਟ ਕੇ ਕੀਤੀ...
Viral Video: ਘਟਨਾ ਸੋਮਵਾਰ ਸਵੇਰੇ 9.30 ਵਜੇ ਦੀ ਹੈ। ਪਿਓ-ਪੁੱਤ ਦੀ ਪਛਾਣ 60 ਸਾਲਾ ਹਰੀਸ਼ ਮਹਿਤਾ ਅਤੇ 35 ਸਾਲਾ ਪੁੱਤਰ ਜੈ ਵਜੋਂ ਹੋਈ ਹੈ।
ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਭਯੰਦਰ ਸਟੇਸ਼ਨ ਨੇੜੇ ਇਕ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ। 60 ਸਾਲਾ ਪਿਤਾ ਅਤੇ ਉਸ ਦੇ ਪੁੱਤਰ ਨੇ ਆ ਰਹੀ ਲੋਕਲ ਟਰੇਨ ਅੱਗੇ ਲੇਟ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਘਟਨਾ ਸੋਮਵਾਰ ਸਵੇਰੇ 9.30 ਵਜੇ ਦੀ ਹੈ। ਪਿਓ-ਪੁੱਤ ਦੀ ਪਛਾਣ 60 ਸਾਲਾ ਹਰੀਸ਼ ਮਹਿਤਾ ਅਤੇ 35 ਸਾਲਾ ਪੁੱਤਰ ਜੈ ਵਜੋਂ ਹੋਈ ਹੈ। ਉਹ ਵਸਈ ਦਾ ਰਹਿਣ ਵਾਲਾ ਸੀ। ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਟਰੇਨ ਨੂੰ ਆਉਂਦੀ ਦੇਖ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜ ਲਿਆ ਅਤੇ ਟਰੈਕ 'ਤੇ ਲੇਟ ਗਏ।
ਰੇਲਵੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
महाराष्ट्र के पालघर मे पिता-पुत्र ने एक साथ अपनी जान ले ली!
— Shatrughan Kumar (@Shatrug96788610) July 10, 2024
ट्रेन को आता देख पिता-पुत्र ने एक दूसरे का हाथ पकड़े हुए पटरी पर लेट कर सुसाइड कर लिया!
दोनो पिता-पुत्र रेलवे ट्रैक के पास से बाते करते हुए गुज़र रहे थे!
फिर ट्रेन को आता......... #MaharashtraNews pic.twitter.com/cJZHODVcY3
ਮਾਮਲੇ ਦੀ CCTV ਫੁਟੇਜ਼ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਦੋਵੇਂ ਪਿਓ ਪੁੱਤ ਪਲੇਟਫਾਰਮ ਉਤੇ ਆਪਸ ਵਿਚ ਗੱਲਬਾਤ ਕਰਦਿਆਂ ਜਾ ਰਹੇ ਹਨ। ਉਨ੍ਹਾਂ ਦੇ ਨਾਲ-ਨਾਲ ਟਰੇਨ ਚੱਲ ਰਹੀ ਹੈ। ਜਦੋਂ ਉਹ ਟਰੇਨ ਚਲੇ ਜਾਂਦੀ ਹੈ ਤਾਂ ਦੋਵੇਂ ਪਿਓ ਪੁੱਤ ਪਟੜੀਆਂ ਵੱਲ ਚਲੇ ਜਾਂਦੇ ਹਨ। ਪਹਿਲੀ ਨਜ਼ਰੇ ਤਾਂ ਇੰਝ ਜਾਪਦਾ ਹੈ ਜਿਵੇਂ ਦੋਵੇਂ ਸਟੇਸ਼ਨ ਦੇ ਇਕ ਪਾਸੇ ਤੋਂ ਕ੍ਰਾਸ ਹੋ ਕੇ ਦੂਜੇ ਪਾਸੇ ਜਾਣ ਲੱਗੇ ਹੋਣ ਪਰ ਅਚਾਨਕ ਸਾਹਮਣੇ ਤੋਂ ਆਉਂਦੀ ਟ੍ਰੇਨ ਨੂੰ ਦੇਖ ਕੇ ਦੋਵੇਂ ਇਕ ਦੂਜੇ ਦਾ ਹੱਥ ਫੜ੍ਹ ਲੈਂਦੇ ਹਨ ਅਤੇ ਟਰੇਨ ਮੂਹਰੇ ਛਾਲ ਮਾਰ ਦਿੰਦੇ ਹਨ।
ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਲੱਗਣਾ ਬਾਕੀ ਹੈ। ਅਗਲੇਰੀ ਕਾਰਵਾਈ ਲਈ ਪੁਲਸ ਨੇ ਦੋਵੇਂ ਦੀ ਮ੍ਰਿਤਕ ਦੇਹ ਕਬਜ਼ੇ ਚ ਲੈਕੇ ਪੋਸਟਮਾਰਟਮ ਲਈ ਦੇ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।