ਪੜਚੋਲ ਕਰੋ
Advertisement
ਬੱਚੇ ਦੇ ਪੁਨਰ ਜਨਮ ਦਾ ਹੈਰਾਨੀਜਨਕ ਮਾਮਲਾ , ਕਿਹਾ - 'ਨਾਨੀ ਨਹੀਂ, ਇਹ ਮੇਰੀ ਪਤਨੀ ਹੈ...'
UP News : ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਤੋਂ ਪੁਨਰ ਜਨਮ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਅੱਠ ਸਾਲ ਦੇ ਬੱਚੇ ਨੇ ਆਪਣੀ ਹੀ ਨਾਨੀ ਨੂੰ ਆਪਣੀ ਪਤਨੀ ਦੱਸਿਆ ਹੈ। ਕਿਹਾ ਕਿ ਇਹ ਮੇਰੀ ਨਾਨੀ ਨਹੀਂ ਬਲਕਿ ਮੇਰੀ
UP News : ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਤੋਂ ਪੁਨਰ ਜਨਮ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਅੱਠ ਸਾਲ ਦੇ ਬੱਚੇ ਨੇ ਆਪਣੀ ਹੀ ਨਾਨੀ ਨੂੰ ਆਪਣੀ ਪਤਨੀ ਦੱਸਿਆ ਹੈ। ਕਿਹਾ ਕਿ ਇਹ ਮੇਰੀ ਨਾਨੀ ਨਹੀਂ ਬਲਕਿ ਮੇਰੀ ਪਤਨੀ ਹੈ ਅਤੇ ਮੈਂ ਉਸਦਾ ਪਤੀ ਹਾਂ। ਪਰਿਵਾਰ ਵਾਲਿਆਂ ਨੇ ਜਿਵੇਂ ਹੀ ਬੱਚੇ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਇਸ ਨੂੰ ਮਜ਼ਾਕ ਹੀ ਸਮਝਿਆ ਪਰ ਜਦੋਂ ਉਸਨੇ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ,ਜੋ ਅਸਲ ਵਿੱਚ ਵਾਪਰੀਆਂ ਸਨ ਅਤੇ ਉਹ ਵੀ ਉਸਦੇ ਜਨਮ ਤੋਂ ਪਹਿਲਾਂ ਤਾਂ ਪਰਿਵਾਰ ਦਾ ਹਰ ਕੋਈ ਹੈਰਾਨ ਰਹਿ ਗਿਆ।
ਪੁਨਰ ਜਨਮ ਦਾ ਇਹ ਅਜੀਬ ਮਾਮਲਾ ਇਲਾਊ ਥਾਣਾ ਖੇਤਰ ਦੇ ਪਿੰਡ ਮੰਗਲਪੁਰ ਦਾ ਹੈ। 15 ਜੂਨ ਨੂੰ ਅੱਠ ਸਾਲਾ ਆਰੀਅਨ ਦੂਬੇ ਆਪਣੀ ਮਾਂ ਨਾਲ ਨਨਿਹਾਲ ਰਤਨਪੁਰ ਆਇਆ ਸੀ। ਮਾਂ ਨੇ ਕਿਹਾ ਚਲੋ ਨਾਨੀ ਦੇ ਪੈਰ ਛੂਹੋ ਤਾਂ ਆਰੀਅਨ ਨਿਰਾਜ਼ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਮੇਰੀ ਨਾਨੀ ਨਹੀਂ ਸਗੋਂ ਮੇਰੀ ਪਤਨੀ ਹੈ। ਇਸ ਦੇ ਨਾਲ ਹੀ ਆਰੀਅਨ ਨੇ ਮਾਮੇ ਨੂੰ ਆਪਣਾ ਬੇਟਾ ਦੱਸਿਆ।
ਪਰਿਵਾਰ ਨੇ ਪਹਿਲਾਂ ਆਰੀਅਨ ਦੀ ਗੱਲ ਨੂੰ ਹਲਕੇ ਵਿੱਚ ਲਿਆ ਪਰ ਬੱਚਾ ਵੀ ਆਪਣੀ ਜ਼ਿੱਦ 'ਤੇ ਅੜਿਆ ਰਿਹਾ। ਫਿਰ ਉਸ ਨੇ ਉਹ ਸਾਰੀਆਂ ਘਟਨਾਵਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸ ਦੇ ਜਨਮ ਤੋਂ ਪਹਿਲਾਂ ਵਾਪਰੀਆਂ ਹਨ। ਆਰੀਅਨ ਨੇ ਦੱਸਿਆ ਕਿ ਉਸਦਾ ਨਾਮ ਮਨੋਜ ਮਿਸ਼ਰਾ ਸੀ। ਅੱਠ ਸਾਲ ਪਹਿਲਾਂ ਯਾਨੀ 9 ਜਨਵਰੀ 2015 ਨੂੰ ਜਦੋਂ ਉਹ ਆਪਣੇ ਖੇਤ ਵਿੱਚ ਕੰਮ ਕਰਨ ਗਿਆ ਸੀ ਤਾਂ ਉਸ ਨੂੰ ਇੱਕ ਖੱਡ ਦਿਖੀ ਅਤੇ ਖੇਤ ਦਾ ਸਾਰਾ ਪਾਣੀ ਉਸ ਖੱਡ ਵਿੱਚ ਜਾ ਰਿਹਾ ਸੀ।
ਜਿਵੇਂ ਹੀ ਉਸਨੇ ਆਪਣੇ ਪੈਰ ਨਾਲ ਉਸ ਮੋਰੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੱਪ ਨੇ ਉਸਨੂੰ ਡੰਗ ਲਿਆ। ਇਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਬੱਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ ਕਿਉਂਕਿ ਅਸਲ ਵਿਚ ਇਹ ਘਟਨਾ ਵਾਪਰੀ ਹੈ ਅਤੇ ਬੱਚੇ ਦੇ ਨਾਨੇ ਦਾ ਨਾਂ ਹੀ ਮਨੋਜ ਮਿਸ਼ਰਾ ਹੈ।
ਉਸ ਨੇ ਦੱਸਿਆ ਕਿ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਸਮੇਂ ਉਸ ਦੀ ਬੇਟੀ ਰੰਜਨਾ (ਆਰੀਅਨ ਦੀ ਮਾਂ) ਗਰਭਵਤੀ ਸੀ। ਫਿਰ ਉਸਦੀ ਮੌਤ ਤੋਂ ਬਾਅਦ ਤੇਰ੍ਹਵੇਂ ਦਿਨ ਧੀ ਰੰਜਨਾ ਨੇ ਪੁੱਤਰ ਨੂੰ ਜਨਮ ਦਿੱਤਾ। ਹੁਣ ਇੰਨਾ ਛੋਟਾ ਬੱਚਾ ਇੰਨਾ ਕਿਵੇਂ ਜਾਣ ਸਕਦਾ ਹੈ ਅਤੇ ਉਹ ਵੀ ਉਸਦੇ ਜਨਮ ਤੋਂ ਪਹਿਲਾਂ ਦੀਆਂ ਸੱਚੀਆਂ ਘਟਨਾਵਾਂ? ਲੋਕ ਇਸ ਨੂੰ ਪੁਨਰ-ਜਨਮ ਦੀ ਸੱਚੀ ਘਟਨਾ ਦੱਸ ਰਹੇ ਹਨ। ਇਸ ਦੇ ਨਾਲ ਹੀ ਆਰੀਅਨ ਆਪਣੀ ਨਾਨੀ ਨੀਰਜ ਮਿਸ਼ਰਾ ਨੂੰ ਆਪਣੀ ਪਤਨੀ, ਮਾਮਾ ਅਨੁਜ ਅਤੇ ਅਜੈ ਨੂੰ ਆਪਣਾ ਬੇਟਾ ਅਤੇ ਆਪਣੀ ਮਾਂ ਰੰਜਨਾ ਨੂੰ ਆਪਣੀ ਬੇਟੀ ਦੱਸ ਰਿਹਾ ਹੈ।
ਆਰੀਅਨ ਦੇ ਮਾਮਾ ਅਜੈ ਨੇ ਦੱਸਿਆ ਕਿ ਜਦੋਂ ਉਹ 4 ਸਾਲ ਦਾ ਸੀ, ਉਦੋਂ ਤੋਂ ਹੀ ਉਹ ਆਪਣੀ ਮਾਂ ਨੂੰ ਆਪਣੀ ਬੇਟੀ ਕਹਿ ਕੇ ਬੁਲਾ ਰਿਹਾ ਸੀ ਪਰ ਅਸੀਂ ਕਦੇ ਵੀ ਇਸ ਮਾਮਲੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਪਰ ਇਸ ਵਾਰ ਉਸ ਦੀਆਂ ਦੱਸੀਆਂ ਗੱਲਾਂ ਤੋਂ ਅਸੀਂ ਵੀ ਹੈਰਾਨ ਹਾਂ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਆਰੀਅਨ ਨੇ ਮਨੋਜ ਮਿਸ਼ਰਾ ਨਾਲ ਜੁੜੀਆਂ ਹੋਰ ਵੀ ਕਈ ਗੱਲਾਂ ਦੱਸੀਆਂ ਹਨ, ਜੋ ਉਨ੍ਹਾਂ ਦੀ ਨਾਨੀ ਨੀਰਜ ਮਿਸ਼ਰਾ ਨੂੰ ਹੀ ਪਤਾ ਸੀ।

Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement