![ABP Premium](https://cdn.abplive.com/imagebank/Premium-ad-Icon.png)
Viral News: ਘਰੋਂ ਬ੍ਰੈੱਡ ਖਰੀਦਣ ਗਿਆ ਮਜ਼ਦੂਰ...ਪਲਾਂ 'ਚ ਬਦਲੀ ਕਿਸਮਤ ਤੇ ਬਣ ਗਿਆ ਕਰੋੜਪਤੀ
Viral News: ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਪੈਸਾ ਕਮਾਉਣਾ ਚਾਹੁੰਦਾ ਹੈ। ਕੁਝ ਲੋਕ ਆਸਾਨੀ ਨਾਲ ਨਾਲ ਪੈਸਾ ਕਮਾ ਲੈਂਦੇ ਹਨ ਜਦੋਂਕਿ ਕੁਝ ਲੋਕਾਂ ਨੂੰ ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਬਿਨਾਂ ਮਿਹਨਤ ਦੇ ਧਨ ਪ੍ਰਾਪਤ ਕਰਨਾ
![Viral News: ਘਰੋਂ ਬ੍ਰੈੱਡ ਖਰੀਦਣ ਗਿਆ ਮਜ਼ਦੂਰ...ਪਲਾਂ 'ਚ ਬਦਲੀ ਕਿਸਮਤ ਤੇ ਬਣ ਗਿਆ ਕਰੋੜਪਤੀ Man-wins-lottery-worth-10-crore-only-goes-for-shop-bread-know interesting story here Viral News: ਘਰੋਂ ਬ੍ਰੈੱਡ ਖਰੀਦਣ ਗਿਆ ਮਜ਼ਦੂਰ...ਪਲਾਂ 'ਚ ਬਦਲੀ ਕਿਸਮਤ ਤੇ ਬਣ ਗਿਆ ਕਰੋੜਪਤੀ](https://feeds.abplive.com/onecms/images/uploaded-images/2024/11/04/46a475faaddccabf906f7f09ded819371730708921345709_original.jpg?impolicy=abp_cdn&imwidth=1200&height=675)
Viral News: ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਪੈਸਾ ਕਮਾਉਣਾ ਚਾਹੁੰਦਾ ਹੈ। ਕੁਝ ਲੋਕ ਆਸਾਨੀ ਨਾਲ ਨਾਲ ਪੈਸਾ ਕਮਾ ਲੈਂਦੇ ਹਨ ਜਦੋਂਕਿ ਕੁਝ ਲੋਕਾਂ ਨੂੰ ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਬਿਨਾਂ ਮਿਹਨਤ ਦੇ ਧਨ ਪ੍ਰਾਪਤ ਕਰਨਾ ਕਿਸਮਤ ਦੀ ਗੱਲ ਹੈ ਪਰ ਇਸ ਨੂੰ ਸੰਭਾਲਣਾ ਮਨੁੱਖ ਦਾ ਆਪਣਾ ਹੁਨਰ ਹੈ। ਜਿਨ੍ਹਾਂ ਕੋਲ ਇਹ ਹੁਨਰ ਨਹੀਂ ਹੁੰਦਾ, ਪੈਸਾ ਉਨ੍ਹਾਂ ਦੇ ਹੱਥੋਂ ਰੇਤ ਵਾਂਗ ਖਿਸਕ ਜਾਂਦਾ ਹੈ। ਕੁਝ ਲੋਕ ਇਸ ਦੀ ਬੇਹੱਦ ਵਧੀਆ ਵਰਤੋਂ ਕਰਦੇ ਹਨ।
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਵਿਅਕਤੀ ਦੀ ਕਹਾਣੀ ਦੱਸਾਂਗੇ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇੱਕ ਫੈਕਟਰੀ 'ਚ ਕੰਮ ਕਰਨ ਵਾਲੇ 34 ਸਾਲਾ ਲਿਊਕ ਹੈਰਿਸ ਨਾਂ ਦੇ ਵਿਅਕਤੀ ਨਾਲ ਜੋ ਹੋਇਆ, ਉਸ ਨੂੰ ਕਿਸਮਤ ਦੀ ਖੇਡ ਹੀ ਕਹਿੰਦੇ ਹਨ। ਉਹ ਸਿਰਫ ਰੋਟੀ ਖਰੀਦਣ ਗਿਆ ਸੀ ਤੇ ਵਾਪਸ ਆਉਂਦਿਆਂ ਹੀ ਕਰੋੜਪਤੀ ਬਣ ਗਿਆ। ਇਹ ਕੋਈ ਛੋਟੀ ਰਕਮ ਨਹੀਂ ਸੀ। ਉਸ ਨੂੰ ਇੱਕੋ ਵਾਰ ਵਿੱਚ 10 ਕਰੋੜ ਰੁਪਏ ਮਿਲ ਗਏ।
ਇਹ ਕਹਾਣੀ ਇੱਕ ਸਾਧਾਰਨ ਕਾਰਖਾਨੇ ਦੇ ਮਜ਼ਦੂਰ ਦੀ ਹੈ। 34 ਸਾਲਾ ਲਿਊਕ ਹੈਰਿਸ ਕਿਤੇ ਜਾ ਰਿਹਾ ਸੀ। ਉਹ ਬ੍ਰੈੱਡ ਖਰੀਦਣ ਲਈ ਰਸਤੇ ਵਿੱਚ ਰੁਕਿਆ ਤਾਂ ਜੋ ਉਹ ਆਪਣੇ ਪਰਿਵਾਰ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰ ਸਕੇ। ਲਿਊਕ ਨੂੰ ਪਤਾ ਨਹੀਂ ਸੀ ਕਿ ਉਸ ਦੀ ਕਿਸਮਤ ਖੁੱਲ੍ਹਣ ਵਾਲ ਸੀ। ਬ੍ਰੈੱਡ ਖਰੀਦਣ ਦੇ ਨਾਲ-ਨਾਲ ਉਸ ਨੇ ਇੱਕ ਸਕ੍ਰੈਚ ਕਾਰਡ ਵੀ ਖਰੀਦ ਲਿਆ। ਉਹ ਕਾਰਡ ਲੈ ਕੇ ਆਪਣੀ ਕਾਰ ਕੋਲ ਪਹੁੰਚਿਆ ਤੇ ਤੇਜ਼ੀ ਨਾਲ ਉਸ ਨੂੰ ਰਗੜਿਆ। ਲਿਊਕ ਨੇ ਕਾਰਡ ਨੂੰ ਸਕ੍ਰੈਚ ਕਰਨ ਤੋਂ ਬਾਅਦ ਜੋ ਦੇਖਿਆ, ਉਸ ਨੂੰ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਹ ਤਾਂ ਸੋਚ ਰਿਹਾ ਸੀ ਕਿ ਜੇ ਉਸ ਨੂੰ 1000 ਰੁਪਏ ਵੀ ਮਿਲ ਜਾਣ ਤਾਂ ਵਾਰੇ-ਨਿਆਰੇ ਹੋ ਜਾਂ ਪਰ ਉਹ ਤਾਂ ਹੁਣ ਜੈਕਪਾਟ ਮਾਰ ਚੁੱਕਾ ਸੀ।
ਲਿਊਕ ਨੇ ਦੱਸਿਆ ਕਿ ਉਹ ਸਕ੍ਰੈਚ ਕਾਰਡਾਂ ਰਾਹੀਂ ਆਪਣੀ ਕਿਸਮਤ ਅਜ਼ਮਾਉਂਦਾ ਸੀ ਪਰ ਉਸ ਨੂੰ ਇੰਨਾ ਜ਼ਿਆਦਾ ਮਿਲਣ ਦੀ ਉਮੀਦ ਨਹੀਂ ਸੀ। ਫਿਲਹਾਲ ਉਹ ਬਹੁਤ ਖੁਸ਼ ਹੈ ਕਿਉਂਕਿ ਉਸ ਦੀ ਮੰਗਣੀ ਹੋ ਗਈ ਹੈ ਤੇ ਉਹ ਵਿਆਹ ਇਸ ਲਈ ਟਾਲ ਰਿਹਾ ਸੀ ਕਿਉਂਕਿ ਉਹ ਪਹਿਲਾਂ ਘਰ ਖਰੀਦਣਾ ਚਾਹੁੰਦਾ ਸੀ। ਉਸ ਨੇ 3 ਮਹੀਨੇ ਪਹਿਲਾਂ ਘਰ ਬਦਲਿਆ ਸੀ ਤੇ ਇਸੇ ਇਲਾਕੇ ਵਿੱਚ ਲਾਟਰੀ ਦੀ ਟਿਕਟ ਖਰੀਦੀ ਸੀ। ਹੁਣ ਉਹ ਘਰ ਲਈ ਸਾਰੀ ਰਕਮ ਅਦਾ ਕਰ ਸਕਦੇ ਹਨ ਕਿਉਂਕਿ ਲਾਟਰੀ 1 ਮਿਲੀਅਨ ਪੌਂਡ ਦੀ ਹੈ। ਉਹ ਕ੍ਰਿਸਮਸ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹੈ ਤੇ ਆਪਣੇ ਪਰਿਵਾਰ ਨਾਲ ਸਕੀਇੰਗ ਕਰਨਾ ਚਾਹੁੰਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)