Most Expensive Wedding : ਇਹ ਹੈ ਭਾਰਤ ਦਾ ਸਭ ਤੋਂ ਮਹਿੰਗਾ ਵਿਆਹ, ਖਰਚੇ ਗਏ ਸਨ 500 ਕਰੋੜ ਰੁਪਏ, ਮਹਿਮਾਨਾਂ ਨੂੰ ਦਿੱਤਾ ਗਿਆ ਖ਼ਾਸ ਸੱਦਾ
ਜਨਾਰਦਨ ਰੈੱਡੀ ਦੇ ਪਰਿਵਾਰ ਨੇ ਸੋਨੇ ਅਤੇ ਹੀਰੇ ਦੇ ਗਹਿਣੇ ਵੀ ਦਾਨ ਕੀਤੇ ਸਨ, ਜਿਨ੍ਹਾਂ ਦੀ ਕੀਮਤ ਲਗਭਗ 5 ਕਰੋੜ ਰੁਪਏ ਸੀ। ਲਾੜੀ ਨੇ ਵਿਆਹ 'ਚ ਕਾਂਜੀਵਰਮ ਸਾੜ੍ਹੀ ਪਹਿਨੀ ਸੀ, ਜਿਸ ਦੀ ਕੀਮਤ 17 ਕਰੋੜ ਰੁਪਏ ਸੀ।
India Most Expensive Wedding: ਭਾਰਤ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਤੁਸੀਂ ਬਹੁਤ ਸਾਰੇ ਵਿਆਹਾਂ 'ਚ ਸ਼ਾਮਲ ਹੋਏ ਹੋਣਗੇ ਅਤੇ ਉੱਥੇ ਦੇ ਪ੍ਰਬੰਧਾਂ ਅਤੇ ਖਰਚਿਆਂ ਨੂੰ ਦੇਖ ਕੇ ਹੈਰਾਨ ਰਹਿ ਗਏ ਹੋਵੋਗੇ। ਦੇਸ਼ ਦੇ ਕਈ ਅਮੀਰ ਲੋਕਾਂ ਦੇ ਵਿਆਹਾਂ ਅਤੇ ਇਸ 'ਚ ਕਰੋੜਾਂ ਰੁਪਏ ਖਰਚ ਕਰਨ ਬਾਰੇ ਤਾਂ ਤੁਸੀਂ ਵੀ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ, ਉਹ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ।
ਸ਼ਾਇਦ ਹੀ ਤੁਸੀਂ ਇਸ ਬਾਰੇ ਇੰਨੇ ਵਿਸਥਾਰ 'ਚ ਪਹਿਲਾਂ ਕਦੇ ਜਾਣਿਆ ਹੋਵੇਗਾ। ਅਸੀਂ ਜਿਸ ਵਿਆਹ ਦੀ ਗੱਲ ਕਰ ਰਹੇ ਹਾਂ, ਉਹ ਭਾਰਤ ਦੇ ਸਭ ਤੋਂ ਮਹਿੰਗੇ ਵਿਆਹਾਂ ਵਿੱਚੋਂ ਇੱਕ ਹੈ। ਇਹ ਵਿਆਹ ਲਗਭਗ 7 ਸਾਲ ਪਹਿਲਾਂ ਹੋਇਆ ਸੀ ਪਰ ਅੱਜ ਵੀ ਇਸ ਦੀ ਚਰਚਾ ਹੈ। ਆਓ ਫਿਰ ਤੁਹਾਨੂੰ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
50 ਹਜ਼ਾਰ ਮਹਿਮਾਨ ਹੋਏ ਸਨ ਸ਼ਾਮਲ
ਦਰਅਸਲ ਇਹ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਧਨ ਰੈੱਡੀ ਦੀ ਬੇਟੀ ਬ੍ਰਾਹਮਣੀ ਦਾ ਵਿਆਹ ਸੀ। ਇਸ ਵਿਆਹ 'ਤੇ 500 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਸਨ। ਇਹ ਵਿਆਹ 6 ਨਵੰਬਰ 2016 ਨੂੰ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਵਿਆਹ ਦੀ ਰਸਮ ਪੰਜ ਦਿਨ ਚੱਲੀ। ਇਸ 'ਚ ਲਗਭਗ 50,000 ਮਹਿਮਾਨ ਸ਼ਾਮਲ ਹੋਏ। ਵਿਆਹ ਪ੍ਰੋਗਰਾਮ ਲਈ ਬੰਗਲੁਰੂ ਦੇ ਪੰਜ ਅਤੇ ਤਿੰਨ ਸਿਤਾਰਾ ਹੋਟਲਾਂ 'ਚ 1500 ਤੋਂ ਵੱਧ ਕਮਰੇ ਬੁੱਕ ਕੀਤੇ ਗਏ ਸਨ। ਸਮਾਗਮ ਵਾਲੀ ਥਾਂ 'ਤੇ 3000 ਸੁਰੱਖਿਆ ਮੁਲਾਜ਼ਮ ਮੌਜੂਦ ਸਨ। ਰੈੱਡੀ ਪਰਿਵਾਰ ਵਿਆਹ 'ਚ ਸ਼ਾਹੀ ਪਰਿਵਾਰ ਵਾਂਗ ਨਜ਼ਰ ਆਇਆ ਸੀ।
5 ਕਰੋੜ ਰੁਪਏ ਦੇ ਗਹਿਣੇ ਕੀਤੇ ਸਨ ਦਾਨ
ਜਨਾਰਦਨ ਰੈੱਡੀ ਦੇ ਪਰਿਵਾਰ ਨੇ ਸੋਨੇ ਅਤੇ ਹੀਰੇ ਦੇ ਗਹਿਣੇ ਵੀ ਦਾਨ ਕੀਤੇ ਸਨ, ਜਿਨ੍ਹਾਂ ਦੀ ਕੀਮਤ ਲਗਭਗ 5 ਕਰੋੜ ਰੁਪਏ ਸੀ। ਲਾੜੀ ਨੇ ਵਿਆਹ 'ਚ ਕਾਂਜੀਵਰਮ ਸਾੜ੍ਹੀ ਪਹਿਨੀ ਸੀ, ਜਿਸ ਦੀ ਕੀਮਤ 17 ਕਰੋੜ ਰੁਪਏ ਸੀ। ਜਦਕਿ ਲਾੜੀ ਦੀ ਸਾੜ੍ਹੀ 'ਤੇ ਧਾਗਾ ਸਾਰਾ ਸੋਨੇ ਦਾ ਸੀ। ਲਾੜੀ ਨੇ 90 ਲੱਖ ਰੁਪਏ ਦੇ ਗਹਿਣੇ ਪਹਿਨੇ ਹੋਏ ਸਨ। ਇਸ ਵਿਆਹ 'ਚ ਲਾੜੀ ਨੂੰ ਸਜਾਉਣ ਲਈ ਲਗਭਗ 50 ਟਾਪ ਮੇਕਅੱਪ ਆਰਟਿਸਟ ਲਾਏ ਗਏ ਸਨ ਅਤੇ ਮੇਕਅੱਪ ਆਰਟਿਸਟ ਨੂੰ ਮੁੰਬਈ ਤੋਂ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ। ਇਸ 'ਤੇ ਕੁੱਲ 30 ਲੱਖ ਰੁਪਏ ਖਰਚ ਆਇਆ ਸੀ।
LCD ਸਕ੍ਰੀਨ ਤੋਂ ਮਿਲਿਆ ਸੀ ਸੱਦਾ ਪੱਤਰ
ਮਹਿਮਾਨਾਂ ਨੂੰ ਐਲਸੀਡੀ ਸਕ੍ਰੀਨ ਰਾਹੀਂ ਸੱਦਾ ਪੱਤਰ ਜਾਰੀ ਕੀਤਾ ਗਿਆ ਸੀ। ਜਦੋਂ ਐਲਸੀਡੀ ਸਕ੍ਰੀਨ ਵਾਲਾ ਡੱਬਾ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ ਸੰਗੀਤ ਵੱਜਣ ਲੱਗਿਆ। ਵੀਡੀਓ 'ਚ ਰੈੱਡੀ ਪਰਿਵਾਰ ਮਹਿਮਾਨਾਂ ਨੂੰ ਵਿਆਹ 'ਚ ਬੁਲਾਉਂਦੇ ਹੋਏ ਨਜ਼ਰ ਆ ਰਿਹਾ ਸੀ। ਮਹਿਮਾਨਾਂ ਨੂੰ 40 ਵੱਡੀਆਂ ਬੈਲ ਗੱਡੀਆਂ 'ਤੇ ਅੰਦਰ ਲਿਜਾਇਆ ਗਿਆ। ਮਹਿਮਾਨਾਂ ਨੂੰ ਲਿਜਾਣ ਲਈ 15 ਹੈਲੀਕਾਪਟਰ ਅਤੇ 2000 ਟੈਕਸੀਆਂ ਨੂੰ ਲਗਾਇਆ ਗਿਆ ਸੀ।
ਨੋਟਬੰਦੀ ਤੋਂ ਤੁਰੰਤ ਬਾਅਦ ਹੋਇਆ ਸੀ ਇਹ ਵਿਆਹ
ਦਿਲਚਸਪ ਗੱਲ ਇਹ ਹੈ ਕਿ ਜਨਾਰਦਨ ਰੈੱਡੀ ਉਸ ਸਮੇਂ ਕਰਨਾਟਕ ਦੀ ਭਾਜਪਾ ਸਰਕਾਰ 'ਚ ਮੰਤਰੀ ਸਨ। ਇਹ ਵਿਆਹ ਨੋਟਬੰਦੀ ਤੋਂ ਤੁਰੰਤ ਬਾਅਦ ਹੋਇਆ ਸੀ ਅਤੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਮੁੱਦਾ ਬਣਾ ਕੇ ਬਹੁਤ ਵਿਰੋਧ ਕੀਤਾ ਸੀ। ਆਨੰਦ ਸ਼ਰਮਾ, ਜੋ ਉਸ ਸਮੇਂ ਕਾਂਗਰਸ ਦੇ ਮੈਂਬਰ ਸਨ, ਨੇ ਸੰਸਦ 'ਚ ਭਾਜਪਾ ਸਰਕਾਰ ਨੂੰ ਸਵਾਲ ਕੀਤਾ ਕਿ ਰੈਡੀ ਨੂੰ ਵਿਆਹ ਲਈ 500 ਕਰੋੜ ਰੁਪਏ ਕਿੱਥੋਂ ਮਿਲੇ?