Nun Ghost in Garba: ਗਰਬਾ ਦੇ ਪੰਡਾਲ 'ਚ ਨੱਚਣ ਲੱਗੀਆਂ 'ਭੂਤਣੀਆਂ', ਵਾਇਰਲ ਵੀਡੀਓ ਮਚਾ ਰਹੀ ਧੂਮ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਲੋਕ ਭੂਤ ਦੀ ਪੋਸ਼ਾਕ ਪਹਿਨ ਕੇ ਗਰਬਾ ਖੇਡਦੇ ਦੇਖੇ ਜਾ ਸਕਦੇ ਹਨ। ਇਹ ਵੀਡੀਓ ਬਹੁਤ ਹੈਰਾਨ ਕਰਨ ਵਾਲੀ ਹੈ।
Nun Ghost in Garba: ਤਿਉਹਾਰਾਂ ਦੇ ਸੀਜ਼ਨ ਵਿੱਚ ਦੇਸ਼ ਭਰ ਵਿੱਚ ਪੰਡਾਲ ਸਜੇ ਹਨ ਤੇ ਲੋਕ ਗਰਬਾ ਖੇਡਦੇ ਦੇਖੇ ਜਾ ਸਕਦੇ ਹਨ। ਗਰਬਾ ਖੇਡਣ ਲਈ, ਔਰਤਾਂ ਆਮ ਤੌਰ 'ਤੇ ਚੰਨੀਆਂ ਚੋਲੀ ਪਹਿਨ ਕੇ ਆਉਂਦੀਆਂ ਹਨ, ਜਦੋਂਕਿ ਮਰਦ ਕੁੜਤਾ-ਧੋਤੀ ਪਹਿਨ ਕੇ ਆਉਂਦੇ ਹਨ। ਰੰਗ-ਬਿਰੰਗੇ ਕੱਪੜਿਆਂ 'ਚ ਗਰਬਾ ਗੀਤਾਂ 'ਤੇ ਨੱਚਦੇ ਲੋਕ ਸੋਹਣੇ ਲੱਗਦੇ ਹਨ। ਗਰਬਾ ਪਹਿਰਾਵਾ ਤੈਅ ਹੁੰਦਾ ਹੈ ਤੇ ਲੋਕ ਇਸ ਨੂੰ ਪਹਿਨ ਕੇ ਹੀ ਪੰਡਾਲ ਵਿੱਚ ਆਉਂਦੇ ਹਨ।
ਹਾਲਾਂਕਿ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਲੋਕ ਭੂਤ ਦੀ ਪੋਸ਼ਾਕ ਪਹਿਨ ਕੇ ਗਰਬਾ ਖੇਡਦੇ ਦੇਖੇ ਜਾ ਸਕਦੇ ਹਨ। ਇਹ ਵੀਡੀਓ ਬਹੁਤ ਹੈਰਾਨ ਕਰਨ ਵਾਲੀ ਹੈ। ਅਸਲ 'ਚ ਹਾਲੀਵੁੱਡ ਦੀਆਂ ਹੌਟ ਫਿਲਮਾਂ 'ਚੋਂ ਇੱਕ 'NUN' ਹੈ, ਜਿਸ ਦਾ ਦੂਜਾ ਹਿੱਸਾ ਹਾਲ ਹੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਇਆ ਹੈ। ਇਸ ਫਿਲਮ ਸੀਰੀਜ਼ ਦੀਆਂ ਹੁਣ ਤੱਕ ਦੋ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਦੋ ਵਿਅਕਤੀ ਇਸ ਵਿੱਚ ਦਿਖਾਈ ਗਈ ਭੂਤਨੀ ਨਨ ਵਰਗਾ ਪਹਿਰਾਵਾ ਪਹਿਨ ਕੇ ਗਰਬਾ ਖੇਡਣ ਆਏ ਸਨ।
ਵੀਡੀਓ 'ਚ ਨਨ ਡਾਂਸ ਕਰਦੀ ਨਜ਼ਰ ਆ ਰਹੀ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਲੋਕ ਨਨ ਦੀ ਡਰੈੱਸ ਪਾ ਕੇ ਡਾਂਸ ਕਰ ਰਹੇ ਹਨ। ਦੋਵਾਂ ਨੇ ਕਾਲੇ ਤੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਹਨ, ਜੋ ਫਿਲਮ ਵਿੱਚ ਦਿਖਾਈ ਗਈ ਭੂਤਨੀ ਨਨ ਵਾਂਗ ਹੈ। ਉਨ੍ਹਾਂ ਨੇ ਭੂਤ-ਪ੍ਰੇਤ ਦਿਖਣ ਲਈ ਆਪਣੇ ਚਿਹਰੇ 'ਤੇ ਚਿੱਟਾ ਪੇਂਟ ਵੀ ਕੀਤਾ ਹੋਇਆ ਹੈ। ਅੱਖਾਂ ਨੂੰ ਕਾਲਾ ਰੰਗ ਦਿੱਤਾ ਗਿਆ ਹੈ। ਗਰਬਾ ਪੰਡਾਲ 'ਚ ਦੋਵਾਂ ਨੂੰ ਬਹੁਤ ਹੀ ਆਰਾਮ ਨਾਲ ਗੀਤਾਂ 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।
India's Gold Rush Continues at #AsianParaGames! 🥇🇮🇳
— SAI Media (@Media_SAI) October 24, 2023
Deepthi Jeevanji clinches another gold for India in the Women's 400m-T20, setting a new Asian Para Record and Games Record with a blazing time of 56.69! 💪✌️🏆
Congratulations to Deepthi for soaring to new heights and making… pic.twitter.com/TGTbygcvvC
ਲੋਕਾਂ ਨੇ 'NUN' ਨੂੰ ਅਣਡਿੱਠ ਕੀਤਾ
ਵੀਡੀਓ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਗਰਬਾ ਪੰਡਾਲ 'ਚ ਮੌਜੂਦ ਲੋਕਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਿ ਉਨ੍ਹਾਂ ਦੇ ਅੱਗੇ ਕੌਣ ਨੱਚ ਰਿਹਾ ਹੈ। ਇਹ ਦੋਵੇਂ ਗਰਬਾ ਗੀਤਾਂ 'ਤੇ ਆਰਾਮ ਨਾਲ ਨੱਚ ਰਹੇ ਹਨ ਤੇ ਲੋਕ ਉਨ੍ਹਾਂ ਦੇ ਨਾਲ-ਨਾਲ ਗਰਬਾ ਵੀ ਖੇਡ ਰਹੇ ਹਨ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਤੋਂ ਕੋਈ ਡਰਦਾ ਨਹੀਂ। ਇਸ ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਹ ਸਾਰੇ ਲੋਕ ਸਭ ਜਾਣਦੇ ਹਨ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਕਿੱਥੇ ਰਿਕਾਰਡ ਕੀਤੀ ਗਈ ਹੈ। ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਭੋਪਾਲ ਦਾ ਹੈ।