ਪੜਚੋਲ ਕਰੋ
ਡੀਜੇ ਦੀ ਧੁਨ 'ਤੇ ਨੇਪਾਲੀ ਆਂਟੀ ਨੇ ਕੀਤਾ ਜ਼ਬਰਦਸਤ ਡਾਂਸ , ਖ਼ੂਬ ਸ਼ੇਅਰ ਹੋ ਰਿਹਾ ਇਹ ਵੀਡੀਓ
Trending Funny Dance Video : ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ 'ਚ ਨਵੇਂ-ਨਵੇਂ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ 'ਚ ਡਾਂਸ ਦੀਆਂ ਵੀਡੀਓਜ਼ ਸਭ ਤੋਂ ਵੱਧ ਦੇਖੀਆਂ ਗਈਆਂ ਹਨ। ਮੈਰਿਜ-ਪਾਰਟੀ 'ਚ ਅਕਸਰ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ

Nepali Aunty dance
Trending Funny Dance Video : ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ 'ਚ ਨਵੇਂ-ਨਵੇਂ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ 'ਚ ਡਾਂਸ ਦੀਆਂ ਵੀਡੀਓਜ਼ ਸਭ ਤੋਂ ਵੱਧ ਦੇਖੀਆਂ ਗਈਆਂ ਹਨ। ਮੈਰਿਜ-ਪਾਰਟੀ 'ਚ ਅਕਸਰ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਖੁੱਲ੍ਹ ਕੇ ਨੱਚਦੇ ਨਜ਼ਰ ਆਉਂਦੇ ਹਨ। ਇਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿ ਤੁਸੀਂ ਡਾਂਸ ਕਰ ਸਕਦੇ ਹੋ ਜਾਂ ਨਹੀਂ। ਹੁਣ ਦੇਖੋ ਇਹ ਵੀਡੀਓ ਜੋ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਇੱਕ ਆਂਟੀ ਅਜਿਹਾ ਡਾਂਸ ਕਰ ਰਹੀ ਹੈ ਕਿ ਤੁਸੀਂ ਵੀ ਦੇਖ ਕੇ ਰਹਿ ਜਾਓਗੇ। ਇਹ ਵੀਡੀਓ ਨੇਪਾਲ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਜ਼ਾ ਪੂਰੀ ਹੋਣ ਮਗਰੋਂ ਵੀ ਜੇਲ੍ਹਾਂ 'ਚ ਬੰਦ 22 ਸਿੱਖ, ਸੰਘਰਸ਼ ਦੇ ਬਾਵਜੂਦ ਕੇਂਦਰ ਤੇ ਪੰਜਾਬ ਸਰਕਾਰ ਖਾਮੋਸ਼
ਇੰਸਟਾਗ੍ਰਾਮ 'ਤੇ ਵਾਇਰਲ ਹੋ ਰਿਹਾ ਇਹ ਡਾਂਸ ਵੀਡੀਓ (Instagram Viral Video) ਇਕ ਪਾਰਟੀ ਦਾ ਹੈ ,ਜਿੱਥੇ ਇਕ ਨੇਪਾਲੀ ਆਂਟੀ ਨੇ ਜਿਵੇਂ ਹੀ ਸੰਗੀਤ ਵੱਜਣਾ ਸ਼ੁਰੂ ਹੁੰਦਾ ਹੈ, ਆਪਣੇ ਊਰਜਾਵਾਨ ਡਾਂਸ ਦੀਆਂ ਮੂਵਜ਼ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਸਾੜ੍ਹੀ ਪਹਿਨੀ ਇਹ ਔਰਤ ਡੀਜੇ ਦੀ ਧੁਨ 'ਤੇ ਪੂਰੀ ਐਨਰਜੀ ਨਾਲ ਆਪਣੀ ਕਮਰ ਹਿਲਾ ਰਹੀ ਹੈ। ਉਸ ਦੇ ਸ਼ਾਨਦਾਰ ਡਾਂਸ ਨੂੰ ਦੇਖ ਕੇ ਆਲੇ-ਦੁਆਲੇ ਨੱਚ ਰਹੀਆਂ ਹੋਰ ਆਂਟੀ ਵੀ ਇਕ ਪਾਸੇ ਹੋ ਜਾਂਦੀਆਂ ਹਨ ਅਤੇ ਨੇਪਾਲੀ ਆਂਟੀ ਦੇ ਡਾਂਸ ਦਾ ਆਨੰਦ ਲੈਣ ਲੱਗਦੀਆਂ ਹਨ। ਆਂਟੀ ਦਾ ਇਹ ਡਾਂਸ ਦੇਖ ਤੁਸੀਂ ਵੀ ਦੰਗ ਰਹਿ ਜਾਓਗੇ ਅਤੇ ਤੁਹਾਡੇ ਚਿਹਰੇ 'ਤੇ ਵੀ ਵੱਡੀ ਮੁਸਕਰਾਹਟ ਆ ਜਾਵੇਗੀ।
View this post on Instagram
ਵਾਇਰਲ ਹੋ ਗਿਆ ਇਹ ਡਾਂਸ ਵੀਡੀਓ
ਇਸ ਵਾਇਰਲ ਵੀਡੀਓ ਨੂੰ ਇੰਸਟਾਗ੍ਰਾਮ 'ਤੇ "everythingaboutnepal" ਨਾਮ ਦੀ ਆਈਡੀ ਨਾਲ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ' "dance like nobody's watching" ਕੈਪਸ਼ਨ ਦੇ ਮੁਤਾਬਕ ਇਹ ਆਂਟੀ ਡਾਂਸ ਵੀ ਕਰ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਕਿਸੇ ਨੂੰ ਵੀ ਮਜ਼ਾ ਆ ਜਾਵੇਗਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਨੂੰ 121 ਹਜ਼ਾਰ ਯੂਜ਼ਰਜ਼ ਨੇ ਪਸੰਦ ਕੀਤਾ ਹੈ ਅਤੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















