ਪੜਚੋਲ ਕਰੋ

Overwork: ਲੈਪਟਾਪ ’ਤੇ ਉਂਗਲਾਂ ਚਲਾਉਂਦੇ-ਚਲਾਉਂਦੇ ਮਰ ਗਿਆ ਨੌਜਵਾਨ, ਮੌਤ ਤੋਂ 8 ਘੰਟੇ ਬਾਅਦ ਵੀ ਫ਼ੋਨ ’ਤੇ ਮਿਲਦਾ ਰਿਹਾ ਕੰਮ

ਚੀਨ 'ਚ 32 ਸਾਲ ਦੇ ਇੱਕ ਪ੍ਰੋਗ੍ਰਾਮਰ ਦੀ ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨ ਤੋਂ ਬਾਅਦ ਅਚਾਨਕ ਮੌਤ ਹੋ ਗਈ। ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਨੌਜਵਾਨ ਦਾ ਨਾਮ ਗਾਓ ਗੁਆਂਗਹੁਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ..

ਚੀਨ ਵਿੱਚ 32 ਸਾਲ ਦੇ ਇੱਕ ਪ੍ਰੋਗ੍ਰਾਮਰ ਦੀ ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨ ਤੋਂ ਬਾਅਦ ਅਚਾਨਕ ਮੌਤ ਹੋ ਗਈ। ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਨੌਜਵਾਨ ਦਾ ਨਾਮ ਗਾਓ ਗੁਆਂਗਹੁਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਦਾ ਮੁੱਖ ਕਾਰਨ ਹੱਦ ਤੋਂ ਵੱਧ ਕੰਮ ਕਰਨਾ (ਓਵਰਵਰਕ) ਸੀ। ਇਸ ਘਟਨਾ ਤੋਂ ਬਾਅਦ ਚੀਨ ਦੇ ਸੋਸ਼ਲ ਮੀਡੀਆ ’ਤੇ ਕੰਮ ਦੇ ਦਬਾਅ ਅਤੇ ਨਿੱਜੀ ਜ਼ਿੰਦਗੀ ਦੇ ਸੰਤੁਲਨ ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ।

ਰਿਪੋਰਟ ਮੁਤਾਬਕ, 2021 ਵਿੱਚ ਤਰੱਕੀ ਮਿਲਣ ਤੋਂ ਬਾਅਦ ਗਾਓ ਨੂੰ ਟੀਮ ਲੀਡਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਦੇਰ ਰਾਤ ਤੱਕ ਕੰਮ ਕਰਨਾ ਅਤੇ ਅਕਸਰ ਓਵਰਟਾਈਮ ਕਰਨਾ ਉਸ ਦੀ ਆਮ ਦਿਨਚਰਿਆ ਬਣ ਗਈ ਸੀ। ਉਸ ਦੀ ਪਤਨੀ ਲੀ ਕਈ ਵਾਰ ਉਸਨੂੰ ਸਮੇਂ ’ਤੇ ਘਰ ਆਉਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਹਿੰਦੀ ਰਹੀ। ਲੀ ਨੇ ਭਾਵੁਕ ਹੋ ਕੇ ਕਿਹਾ, “ਜੇ ਮੈਂ ਸਮਾਂ ਪਿੱਛੇ ਵੱਲ ਮੁੜ ਸਕਦੀ, ਤਾਂ ਮੈਂ ਉਸਨੂੰ ਨੌਕਰੀ ਛੱਡਣ ਲਈ ਮਜਬੂਰ ਕਰ ਦਿੰਦੀ।”

ਘਟਨਾ 29 ਨਵੰਬਰ 2025 ਦੀ ਹੈ। ਉਸ ਦਿਨ ਸਵੇਰੇ ਗਾਓ ਉੱਠਦੇ ਹੀ ਆਪਣੀ ਤਬੀਅਤ ਠੀਕ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ, ਪਰ ਇਸ ਦੇ ਬਾਵਜੂਦ ਉਹ ਘਰੋਂ ਹੀ ਕੰਮ ਕਰਦੇ ਰਹੇ। ਕੁਝ ਸਮੇਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ ਅਤੇ ਉਹ ਅਚਾਨਕ ਬੇਹੋਸ਼ ਹੋ ਗਏ। ਪਰਿਵਾਰ ਵਾਲਿਆਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਦੁਪਹਿਰ ਨੂੰ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੈਡੀਕਲ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਅਚਾਨਕ ਦਿਲ ਦਾ ਦੌਰਾ (cardiac arrest) ਸੀ।

ਇਸ ਮਾਮਲੇ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗਾਓ ਦੀ ਮੌਤ ਤੋਂ ਲਗਭਗ 8 ਘੰਟੇ ਬਾਅਦ ਵੀ ਉਸ ਦੇ ਫੋਨ ’ਤੇ ਕੰਮ ਨਾਲ ਜੁੜਿਆ ਸੁਨੇਹਾ ਆਇਆ। ਇਸ ਸੁਨੇਹੇ ਵਿੱਚ ਉਸਨੂੰ ਤੁਰੰਤ ਇੱਕ ਜ਼ਰੂਰੀ ਜਾਂਚ (ਅਰਜੈਂਟ ਇੰਸਪੈਕਸ਼ਨ) ਕਰਨ ਲਈ ਕਿਹਾ ਗਿਆ ਸੀ। ਇਸ ਘਟਨਾ ਤੋਂ ਬਾਅਦ ਚੀਨ ਵਿੱਚ ਕੰਮ ਦੇ ਹੱਦ ਤੋਂ ਵੱਧ ਦਬਾਅ ਵਾਲੇ ਮਾਹੌਲ ਖ਼ਿਲਾਫ਼ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।

ਚੀਨ 'ਚ 'ਓਵਰਵਰਕ ਕਲਚਰ' 'ਤੇ ਬਹਿਸ ਤੇਜ਼ ਹੋ ਗਈ

ਚੀਨ ਵਿੱਚ ਇਸ ਘਟਨਾ ਤੋਂ ਬਾਅਦ ‘ਓਵਰਵਰਕ ਕਲਚਰ’ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਨੌਕਰੀ ਮਨੁੱਖੀ ਜਾਨ ਤੋਂ ਵੀ ਵੱਧ ਮਹੱਤਵਪੂਰਨ ਹੈ? ਕਈ ਯੂਜ਼ਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਕਰਮਚਾਰੀਆਂ ਤੋਂ ਅਮਾਨਵੀ ਤਰੀਕੇ ਨਾਲ ਕੰਮ ਕਰਵਾਉਂਦੀਆਂ ਹਨ।

ਚੀਨ ਦੇ ਲੇਬਰ ਕਾਨੂੰਨ ਮੁਤਾਬਕ ਕਿਸੇ ਵੀ ਕਰਮਚਾਰੀ ਤੋਂ ਦਿਨ ਵਿੱਚ 8 ਘੰਟਿਆਂ ਅਤੇ ਹਫ਼ਤੇ ਵਿੱਚ 44 ਘੰਟਿਆਂ ਤੋਂ ਵੱਧ ਕੰਮ ਨਹੀਂ ਕਰਵਾਇਆ ਜਾਣਾ ਚਾਹੀਦਾ, ਪਰ ਹਕੀਕਤ ਵਿੱਚ ਕਈ ਕੰਪਨੀਆਂ ਇਸ ਤੋਂ ਕਾਫ਼ੀ ਜ਼ਿਆਦਾ ਕੰਮ ਲੈਂਦੀਆਂ ਹਨ। ਇਹ ਘਟਨਾ ਚੀਨ ਦੇ ਮਸ਼ਹੂਰ ‘996 ਕਲਚਰ’ (ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ, ਹਫ਼ਤੇ ਵਿੱਚ 6 ਦਿਨ) ’ਤੇ ਵੀ ਗੰਭੀਰ ਸਵਾਲ ਖੜੇ ਕਰਦੀ ਹੈ ਅਤੇ ਕੰਮ ਤੇ ਨਿੱਜੀ ਜੀਵਨ ਦੇ ਸੰਤੁਲਨ ਬਾਰੇ ਨਵੀਂ ਚਰਚਾ ਨੂੰ ਜਨਮ ਦੇ ਰਹੀ ਹੈ।

ਟਾਪ ਹੈਡਲਾਈਨ

Funeral Pyre Blast : ਸ਼ਮਸ਼ਾਨਘਾਟ ’ਚ ਸੜ ਰਹੀ ਚਿਤਾ ’ਚ ਅਚਾਨਕ ਜ਼ੋਰਦਾਰ ਧਮਾਕਾ, ਵੀਡੀਓ ਵਾਇਰਲ
Funeral Pyre Blast : ਸ਼ਮਸ਼ਾਨਘਾਟ ’ਚ ਸੜ ਰਹੀ ਚਿਤਾ ’ਚ ਅਚਾਨਕ ਜ਼ੋਰਦਾਰ ਧਮਾਕਾ, ਵੀਡੀਓ ਵਾਇਰਲ
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Seema Haider News : ਸੀਮਾ ਨਾਲ ਵਾਪਰਿਆ ਭਿਆਨਕ ਹਾਦਸਾ, ਘਬਰਾ ਗਿਆ ਸਚਿਨ- ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ
Seema Haider News : ਸੀਮਾ ਨਾਲ ਵਾਪਰਿਆ ਭਿਆਨਕ ਹਾਦਸਾ, ਘਬਰਾ ਗਿਆ ਸਚਿਨ- ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ
Trending News : ਸਮੁੰਦਰ ਕਿਨਾਰੇ ਪ੍ਰੇਮੀ ਨਾਲ ਘੁੰਮ ਰਹੀ ਮਹਿਲਾ ‘ਤੇ ਡਿੱਗੀ ਬਿਜਲੀ, ਮੌਤ ਦਾ ਵੀਡੀਓ ਵਾਇਰਲ
Trending News : ਸਮੁੰਦਰ ਕਿਨਾਰੇ ਪ੍ਰੇਮੀ ਨਾਲ ਘੁੰਮ ਰਹੀ ਮਹਿਲਾ ‘ਤੇ ਡਿੱਗੀ ਬਿਜਲੀ, ਮੌਤ ਦਾ ਵੀਡੀਓ ਵਾਇਰਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
 UPI ਚਾਰਜ ਨੂੰ ਲੈ ਕੇ ਵਿਰੋਧ ਮਗਰੋਂ ਸਰਕਾਰ ਦੀ ਤਿਆਰੀ, ਕੁਝ ਟ੍ਰਾਂਜੈਕਸ਼ਨਾਂ ’ਤੇ ਮਿਲ ਸਕਦੀ ਹੈ ਛੋਟ!
 UPI ਚਾਰਜ ਨੂੰ ਲੈ ਕੇ ਵਿਰੋਧ ਮਗਰੋਂ ਸਰਕਾਰ ਦੀ ਤਿਆਰੀ, ਕੁਝ ਟ੍ਰਾਂਜੈਕਸ਼ਨਾਂ ’ਤੇ ਮਿਲ ਸਕਦੀ ਹੈ ਛੋਟ!
UPI Payment : 2 ਅਕਤੂਬਰ ਨੂੰ UPI ਪੇਮੈਂਟ ਨਾ ਹੋਈ ਤਾਂ ਇਨ੍ਹਾਂ 7 ਤਰੀਕਿਆਂ ਨਾਲ ਕਰ ਸਕੋਗੇ ਭੁਗਤਾਨ
UPI Payment : 2 ਅਕਤੂਬਰ ਨੂੰ UPI ਪੇਮੈਂਟ ਨਾ ਹੋਈ ਤਾਂ ਇਨ੍ਹਾਂ 7 ਤਰੀਕਿਆਂ ਨਾਲ ਕਰ ਸਕੋਗੇ ਭੁਗਤਾਨ
Bank Strike 2026 : ਐਤਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ? RBI ਦੇ ਹੁਕਮ ਤੋਂ ਬਾਅਦ ਪੈਦਾ ਹੋਇਆ ਕਨਫਿਊਜ਼ਨ
Bank Strike 2026 : ਐਤਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ? RBI ਦੇ ਹੁਕਮ ਤੋਂ ਬਾਅਦ ਪੈਦਾ ਹੋਇਆ ਕਨਫਿਊਜ਼ਨ
Punjab News : ਵਿਆਹ ਤੋਂ ਬਾਅਦ ਪਹਿਲੀ ਵਾਰ ਸ਼ਿਮਲਾ ਘੁੰਮਣ ਗਿਆ ਜੋੜਾ ,ਪਤਨੀ ਨਾਲ ਕੀਤੀ ਕੁੱਟਮਾਰ, ਮਈ ’ਚ ਹੋਇਆ ਸੀ ਵਿਆਹ
Punjab News : ਵਿਆਹ ਤੋਂ ਬਾਅਦ ਪਹਿਲੀ ਵਾਰ ਸ਼ਿਮਲਾ ਘੁੰਮਣ ਗਿਆ ਜੋੜਾ ,ਪਤਨੀ ਨਾਲ ਕੀਤੀ ਕੁੱਟਮਾਰ, ਮਈ ’ਚ ਹੋਇਆ ਸੀ ਵਿਆਹ
Punjab News : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਸਰਕਾਰ 'ਤੇ ਵੀ ਚੁੱਕੇ ਸਵਾਲ
Punjab News : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਸਰਕਾਰ 'ਤੇ ਵੀ ਚੁੱਕੇ ਸਵਾਲ
Punjab News : ਮੁੰਡੀਆਂ ਦਾ ਬਿੱਟੂ ’ਤੇ ਪਲਟਵਾਰ, ਬੋਲੇ- ‘ਮੈਂ ਚੰਡੀਗੜ੍ਹ ’ਚ ਹਾਂ, ਅਮਰੀਕਾ ਨਹੀਂ’; ED ’ਤੇ ਪਰਿਵਾਰ ਨੂੰ ਪਰੇਸ਼ਾਨ ਕਰਨ ਦੇ ਆਰੋਪ 
Punjab News : ਮੁੰਡੀਆਂ ਦਾ ਬਿੱਟੂ ’ਤੇ ਪਲਟਵਾਰ, ਬੋਲੇ- ‘ਮੈਂ ਚੰਡੀਗੜ੍ਹ ’ਚ ਹਾਂ, ਅਮਰੀਕਾ ਨਹੀਂ’; ED ’ਤੇ ਪਰਿਵਾਰ ਨੂੰ ਪਰੇਸ਼ਾਨ ਕਰਨ ਦੇ ਆਰੋਪ 
Big News: ਵੱਡੀ ਖਬਰ, ਜਾਣੋ ਕਾਂਗਰਸ ਵਿਧਾਇਕ ਨੇ ਆਪਣੇ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ? ਵਜ੍ਹਾ ਆਈ ਸਾਹਮਣੇ...
Big News: ਵੱਡੀ ਖਬਰ, ਜਾਣੋ ਕਾਂਗਰਸ ਵਿਧਾਇਕ ਨੇ ਆਪਣੇ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ? ਵਜ੍ਹਾ ਆਈ ਸਾਹਮਣੇ...
Embed widget